ਮਾਤਾ ਮਨਸਾ ਦੇਵੀ ਪੂਜਾ ਸਥਾਨ ਪਰਿਸਰ ਵਿਚ ਬਣ ਰਹੇ ਸੰਸਕਿ੍ਰਤ ਕਾਲਜ ਨੂੰ ਚਲਾਏਗਾ ਮਨਸਾ ਦੇਵੀ ਸ਼ਰਾਇਨ ਬੋਰਡ
ਅੰਤੋਂਦੇਯ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫਾ ਦਵੇਗਾ ਸ੍ਰੀ ਮਾਤਾ ਮਨਸਾ ਦੇਵੀ ਸ਼?ਰਾਇਨ ਬੋਰਡ
ਮੁੱਖ ਮੰਤਰੀ ਦੀ ਅਗਵਾਈ ਹੇਠ ਸ੍ਰੀ ਮਾਤਾ ਮਨਸਾ ਦੇਵੀ ਸ਼?ਰਾਇਨ ਬੋਰਡ ਦੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਦੇ ਖੇਤਰ ਨੂੰ ਹੋਲੀ ਕੰਪਲੈਕਸ ਬਣਾਇਆ ਜਾਵੇਗਾ। ਮਨਸਾ ਦੇਵੀ ਮੰਦਿਰ ਦੇ ਨਿਰਧਾਰਿਤ ਖੇਤਰ ਵਿਚ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕੀਤਾ ਜਾਵੇਗਾ। ਮੰਦਿਰ ਖੇਤਰ ਤੋਂ ਕਰੀਬ 2.5 ਕਿਲੋਮੀਟਰ ਦੇ ਖੇਤਰ ਵਿਚ ਸ਼ਰਾਬ ਵਿਕਰੀ ’ਤੇ ਪੂਰੀ ਤਰ੍ਹਾ ਨਾਲ ਪਾਬੰਦੀ ਹੋਵੇਗੀ। ਇਸ ਦੇ ਨਾਲ-ਨਾਲ ਮੌਜੂਦਾ ਸਮੇਂ ਵਿਚ ਜੋ ਠੇਕੇ ਉੱਥੇ ਹਨ, ਉਨ੍ਹਾਂ ਨੂੰ ਵੀ ਕਿਤੇ ਹੋਰ ਅਲਾਟ ਕੀਤਾ ਜਾਵੇਗਾ। ਮੁੱਖ ਮੰਤਰੀ ਮੰਗਲਵਾਰ ਨੂੰ ਹਰਿਆਣਾ ਸਕੱਤਰੇਤ ਵਿਚ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਦੀ ਮੀਟਿੰਗ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਅਤੇ ਕਈ ਅਹਿਮ ਫੈਸਲਿਆਂ ’ਤੇ ਮੁਹਰ ਲਗਾਈ। ਬੋਰਡ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸ੍ਰੀ ਮਾਤਾ ਮਨਸਾ ਦੇਵੀ ਪਰਿਸਰ ਵਿਚ ਬਣ ਰਹੇ ਸੰਸਕਿ੍ਰਤ ਕਾਲਜ ਨੂੰ ਸ਼?ਰਾਇਨ ਬੋਰਡ ਹੀ ਚਲਾਏਗਾ। ਇਸ ਕਾਲਜ ਵਿਚ ਸਟਾਫ ਦੀ ਨਿਯੁਕਤੀ , ਉਨ੍ਹਾਂ ਦੀ ਤਨਖਾਹ ਤੇ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਫੀਸ ਸ਼ਰਾਇਨ ਬੋਰਡ ਵੱਲੋਂ ਹੀ ਤੈਅ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੰਸਕਿ੍ਰਤ ਨੂੰ ਪ੍ਰੋਤਸਾਹਨ ਦੇਣ ਲਈ ਇਹ ਅਨੋਖੀ ਪਹਿਲ ਹੈ। ਗੌਰਤਲਬ ਹੈ ਕਿ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਸ਼?ਰਾਇਨ ਬੋਰਡ ਨੇ ਇਸ ਦੇ ਲਈ ਜਮੀਨ ਮਹੁਇਆ ਕਰਵਾ ਦਿੱਤੀ ਹੈ। ਜਲਦੀ ਹੀ ਨਿਰਮਾਣ ਕਾਰਜ ਸ਼ੁਰੂ ਹੋਵੇਗਾ।
ਅੰਤੋਂਦੇਯ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫਾ ਦਵੇਗਾ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ
ਸ਼ਰਾਇਨ ਬੋਰਡ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫੈਸਲਾ ਕੀਤਾ ਗਿਆ ਕਿ ਅੰਤੋਂਦੇਯ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਕੌਸ਼ਲ ਵਿਕਾਸ ਲਈ ਵਜੀਫਾ ਦਿੱਤਾ ਜਾਵੇਗਾ। ਇਸ ਵਿਚ ਪੰਚਕੂਲਾ ਦੇ 1 ਲੱਖ 80 ਹਜਾਰ ਰੁਪਏ ਆਮਦਨ ਵਾਲੇ ਪਰਿਵਾਰਾਂ ਦੇ 1 ਹਜਾਰ ਬੱਚਿਆਂ ਨੂੰ ਕੌਸ਼ਲ ਵਿਕਾਸ ਦੇ ਲਈ 3 ਹਜਾਰ ਰੁਪਏ ਮਹੀਨਾ ਦੀ ਰਕਮ ਬਤੌਰ ਵਜੀਫਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅੰਤੋਂਦੇਯ ਪਰਿਵਾਰ ਦੇ ਲਈ ਸਰਕਾਰ ਅਨੇਕ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ। ਇਹ ਵੀ ਸ਼?ਰਾਇਨ ਬੋਰਡ ਦੀ ਚੰਗੀ ਪਹਿਲ ਹੈ।
ਮੰਦਿਰ ਪਰਿਸਰ ਵਿਚ ਬਣ ਰਹੇ ਬਜੁਰਗ ਆਸ਼ਰਮ ਨੂੰ ਚਲਾਉਣ ਦਾ ਪਲਾਨ ਬਨਾਉਣ ਦੇ ਨਿਰਦੇਸ਼
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਪਰਿਸਰ ਵਿਚ ਬਣ ਰਹੇ ਬਜੁਰਗ ਆਸ਼ਰਮ ਦੀ ਇਮਾਰਤ ਲਗਭਗ ਤਿਆਰ ਹੋ ਗਈ ਹੈ। ਇਸ ਦੇ ਸੰਚਾਲਨ ਲਈ ਬੋਰਡ ਨੂੰ ਜਲਦੀ ਤੋਂ ਜਲਦੀ ਕੋਈ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਇਸ ਨੂੰ ਪ੍ਰਭਾਵੀ ਢੰਗ ਨਾਲ ਸੰਚਾਲਿਤ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਬਜੁਰਗ ਆਸ਼ਰਮ ਲਈ ਫਰਨੀਚਰ ਖਰੀਦਣ ਲਈ ਵੀ ਮੰਜੂਰੀ ਦਿੱਤੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਵਿਚ ਬਨਣ ਵਾਲੇ ਕੌਮੀ ਆਯੂਰਵੇਦ, ਯੋਗ ਅਤੇ ਕੁਦਰਤੀ ਮੈਡੀਕਲ ਸੰਸਥਾਨ ਤੇ ਸੰਸਕਿ੍ਰਤ ਗੁਰੂਕੁੱਲ ਦੇ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਕਮਲ ਗੁਪਤਾ, ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ, ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਪੰਚਕੂਲਾ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ, ਸ੍ਰੀ ਮਾਤਾ ਮਨਸਾ ਦੇਵੀ ਸ਼?ਰਾਇਨ ਬੋਰਡ ਦੇ ਸੀਈਓ ਅਸ਼ੋਕ ਕੁਮਾਰ ਬੰਸਲ, ਸਕੱਤਰ ਸ਼ਾਰਦਾ ਪ੍ਰਜਾਪਤੀ, ਸਕੱਤਰ ਕਾਲਕਾ ਪਿ੍ਰਥਵੀ ਰਾਜ, ਮੈਂਬਰ ਸਾਕਬਾ ਵਿਧਾਇਕ ਲਤਿਕਾ ਸ਼ਰਮਾ, ਮੈਂਬਰ ਬੰਤੋ ਕਟਾਰਿਆ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Share the post "ਹੋਲੀ ਕੰਪਲੈਕਸ ਬਣੇਗਾ ਮਾਤਾ ਮਨਸਾ ਦੇਵੀ ਮੰਦਿਰ ਦਾ ਖੇਤਰ,ਸ਼ਰਾਬ ਦੇ ਠੇਕੇ ਹੋਣਗੇ ਬੰਦ – ਮਨੋਹਰ ਲਾਲ"