WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਹਫ਼ਤੇ ਦੀ ਦੁਖਦਾਈਕ ਯਾਤਰਾ ਤੋਂ ਬਾਅਦ ਬਠਿੰਡਾ ਦਾ ਕਰਨਵੀਰ ਯੂਕਰੇਨ ਤੋਂ ਵਾਪਸ ਪੁੱਜਿਆ

ਬੱਚੇ ਨੂੰ ਸਹੀ ਸਲਾਮਤ ਦੇਖ ਮਾਪਿਆਂ ਦੇ ਨਿਕਲੇ ਖੁਸੀ ਦੇ ਹੰਝੂ
ਸੁਖਜਿੰਦਰ ਮਾਨ
ਬਠਿੰਡਾ, 06 ਮਾਰਚ: ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੌਰਾਨ ਹਜ਼ਾਰਾਂ ਦੀ ਤਾਦਾਦ ’ਚ ਫ਼ਸੇ ਭਾਰਤੀ ਮੈਡੀਕਲ ਵਿਦਿਆਰਥੀਆਂ ਵਿਚੋਂ ਇੱਕ ਬਠਿੰਡਾ ਦਾ ਕਰਨਵੀਰ ਕਾਫ਼ੀ ਖੱਜਲ-ਖੁਆਰੀ ਤੋਂ ਬਾਅਦ ਪੋਲੈਂਡ ਦੇ ਰਾਸਤੇ ਅੱਜ ਅਪਣੇ ਮਾਪਿਆਂ ਪਾਸ ਵਾਪਸ ਪੁੱਜ ਸਕਿਆ। ਸਥਾਨਕ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਕਰਨਵੀਰ ਨੂੰ ਸਹੀ ਸਲਾਮਤ ਦੇਖ ਉਸਦੇ ਮਾਪਿਆਂ ਦੀ ਅੱਖਾਂ ਵਿਚੋਂ ਖ਼ੁਸੀ ਦੇ ਹੰਝੂ ਵਹਿ ਤੁਰੇ। ਘਰ ਪੁੱਜਣ ਦੀ ਖ਼ੁਸੀ ਤੇ ਇੱਕ ਹਫ਼ਤੇ ਤੋਂ ਵੀ ਵੱਧ ਦੁਖਦਾਈਕ ਯਾਤਰਾ ਤੋਂ ਦੁਖੀ ਕਰਨਵੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਡੇ ਖ਼ੁਲਾਸੇ ਕੀਤੇ। ਉਨ੍ਹਾਂ ਦਸਿਆ ਕਿ ਅਪਣੇ ਭਵਿੱਖ ਲਈ ਮੈਡੀਕਲ ਦੀ ਪੜਾਈ ਕਰਨ ਯੂਕਰੇਨ ’ਚ ਗਏ ਉਸ ਸਹਿਤ ਹਜ਼ਾਰਾਂ ਵਿਦਿਆਰਥੀਆਂ ਨੂੰ ਡੇਢ ਹਫ਼ਤੇ ਤੋਂ ਵੀ ਵੱਧ ਸਮਾਂ ਵੱਡੀਆਂ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਲੁਕ-ਛਿਪ ਕੇ ਅਪਣੀ ਜਾਨ ਬਚਾਉਣੀ ਪਈ। ਖ਼ਾਰਕੀਵ ਦੀ ਮੈਡੀਕਲ ਯੂਨੀਵਰਸਿਟੀ ਦੇ ਚੌਥੇ ਸਾਲ ਦੇ ਵਿਦਿਆਰਥੀ ਦੀਆਂ ਅੱਖਾਂ ਵਿਚ ਉਸ ਸਮੇਂ ਹੰਝੂ ਵਹਿ ਤੁਰੇ ਜਦ ਚਾਰ ਸਾਲ ਉਕਤ ਸੋਹਣੇ ਸ਼ਹਿਰ ਤੇ ਅਪਣੀ ਯੂਨੀਵਰਸਿਟੀ ਨੂੰ ਉਸਨੇ ਅਪਣੀਆਂ ਅੱਖਾਂ ਨਾਲ ਬਰਾਬਦ ਹੁੰਦੇ ਦੇਖਿਆ। ਉਸਨੇ ਦਸਿਆ ਕਿ 24 ਫ਼ਰਵਰੀ ਤੱਕ ਜੰਗ ਸ਼ੁਰੂ ਹੋਣ ਸਮੇਂ ਕਿਸੇ ਵੀ ਭਾਰਤੀ ਜਾਂ ਯੂਕਰੇਨੀ ਅਧਿਕਾਰੀ ਨੇ ਉਨ੍ਹਾਂ ਦੀ ਵਾਪਸੀ ਬਾਰੇ ਕੁੱਝ ਨਹੀਂ ਦਸਿਆ ਪ੍ਰੰਤੂ ਅਚਾਨਕ ਸਵੇਰੇ 5 ਵਜੇਂ ਬੰਬਾਂ ਦੀ ਅਵਾਜ਼ ਨਾਲ ਉਨ੍ਹਾਂ ਦੀ ਅੱਖ ਖੁੱਲੀ ਤਾਂ ਸਭ ਤੋਂ ਪਹਿਲਾਂ ਉਹ ਕਿਸੇ ਸੰਭਾਵੀ ਹੋਣੀ ਤੋਂ ਬਚਣ ਲਈ ਆਸਪਾਸ ਦੀਆਂ ਦੁਕਾਨਾਂ ਤੋਂ ਖਾਣਪੀਣ ਦਾ ਸਮਾਨ ਤੇ ਪਾਣੀ ਲੈਣ ਲਈ ਭੱਜੇ। ਇੱਕ ਹਫ਼ਤੇ ਦੇ ਕਰੀਬ ਰਿਹਾਇਸ਼ੀ ਖੇਤਰ ਵਿਚ ਬਣੇ ਫਲੈਟਾਂ ਵਿਚ ਅਪਣੇ ਸਾਥੀਆਂ ਨਾਲ ਰਹਿਣ ਵਾਲੇ ਕਰਨਵੀਰ ਨੇ ਦਸਿਆ ਕਿ ਇਹ ਸਮਾਂ ਬਹੁਤ ਭਿਆਨਕ ਸੀ। ਹਾਲਾਤ ਖ਼ਰਾਬ ਹੌਣ ਤੋਂ ਬਾਅਦ ਉਹ ਨਜਦੀਕੀ ਮੈਟਰੋ ਸਟੇਸ਼ਨ ਪੁੱਜੇ, ਜਿੱਥੇ ਤਿਲ ਸੁੱਟਣ ਜੋਗੀ ਜਗ੍ਹਾਂ ਵੀ ਨਹੀਂ ਸੀ। ਇਸਤੋਂ ਇਲਾਵਾ ਦਿਨ ’ਚ ਇੱਕ ਸਮੇਂ ਖਾਣਾ ਬਣਾਉਣ ਲਈ ਉਹ ਕੁੱਝ ਸਮੇਂ ਲਈ ਫਲੈਟ ਵਿਚ ਜਾਂਦੇ ਸਨ, ਜਿੱਥੇ ਕਈ ਵਾਰ ਅਪਣੀਆਂ ਅੱਖਾਂ ਸਾਹਮਣੇ ਬੰਬ ਫ਼ਟਦੇ ਦੇਖੇ। ਭਾਰਤੀ ਅੰਬੇਸੀ ਦੇ ਦਾਅਵਿਆਂ ਵੀ ਉਸਨੇ ਕਿਹਾ ਕਿ ਯੂਕਰੇਨ ’ਚ ਰਹਿੰਦੇ ਸਮੇਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲੀ, ਬਲਕਿ ਯੂਕਰੇਨ ਦੇ ਅਧਿਕਾਰੀ ਉਨ੍ਹਾਂ ਨਾਲ ਦੂਜੇ ਦਰਜ਼ੇ ਦੇ ਸ਼ਹਿਰੀਆਂ ਵਾਂਗ ਵਰਤਾਅ ਕਰਦੇ ਰਹੇ, ਕਿਉਂਕਿ ਟਰੈਨ ਵਿਚ ਚੜ੍ਹਣ ਤੋਂ ਲੈ ਕੇ ਹਰ ਕੰਮ ਵਿਚ ਯੂਕਰੇਨੀਆਂ ਨੂੰ ਪਹਿਲ ਦਿੱਤੀ ਜਾਂਦੀ ਸੀ। ਇਸਤੋਂ ਇਲਾਵਾ ਉਨ੍ਹਾਂ ਨੂੰ ਉਥੇ ਰੋਕ ਕੇ ਰੱਖਣ ਦੀ ਵੀ ਕੋਸ਼ਿਸ਼ ਕੀਤੀ ਗਈ। ਅਖ਼ੀਰ ਹਜ਼ਾਰਾਂ ਕਿਲੋਮੀਟਰ ਟਰੈਨ ਵਿਚ ਖੜ੍ਹ ਕੇ ਸਫ਼ਰ ਕਰਨ ਤੋਂ ਬਾਅਦ ਪੋਲੈਂਡ ਦੇ ਬਾਰਡਰ ਨੂੰ ਵੀ ਪਾਰ ਕਰਨ ਲਈ ਉਨ੍ਹਾਂ ਨੂੰ 12 ਘੰਟੇ ਦੇ ਕਰੀਬ ਲਾਈਨਾਂ ਵਿਚ ਲੱਗਣਾ ਪਿਆ, ਜਿਸਤੋਂ ਬਾਅਦ ਹੀ ਭਾਰਤੀ ਅੰਬੇਸੀ ਵਲੋਂ ਕੀਤੀਆਂ ਬੱਸਾਂ ਨਸੀਬ ਹੋਈਆਂ।
ਬਾਕਸ
95 ਫ਼ੀਸਦੀ ਵਿਦਿਆਰਥੀਆਂ ਦੇ ਕੀਮਤੀ ਸਮਾਨ ਸਹਿਤ ਡਾਕੂਮੈਂਟ ਯੂਕਰੇਨ ’ਚ ਰਹੇ
ਬਠਿੰਡਾ: ਵਿਦਿਆਰਥੀ ਕਰਨਵੀਰ ਨੇ ਦਸਿਆ ਕਿ ਹੁਣ ਸਮੈਸਟਰ ਦਾ ਅਖ਼ੀਰ ਚੱਲ ਰਿਹਾ ਸੀ ਤੇ ਕੁੱਝ ਸਮੇਂ ਬਾਅਦ ਪੇਪਰ ਵੀ ਹੋਣੇ ਸਨ। ਇਸਤੋਂ ਇਲਾਵਾ ਇਸ ਤਰ੍ਹਾਂ ਭਿਆਨਕ ਜੰਗ ਹੋਣ ਬਾਰੇ ਵੀ ਕੋਈ ਪਹਿਲਾਂ ਜਾਣਕਾਰੀ ਨਹੀਂ ਸੀ, ਜਿਸ ਕਾਰਨ ਜੰਗ ਸ਼ੁਰੂ ਹੋਣ ਸਮੇਂ ਜਿਆਦਾਤਰ ਵਿਦਿਆਰਥੀ ਅਪਣੇ ਥੋੜੇ ਬਹੁਤ ਕੱਪੜੇ ਤੇ ਹੋਰ ਸਮਾਨ ਚੁੱਕ ਕੇ ਭੱਜ ਲਏ। ਜਿਸਦੇ ਚੱਲਦੇ ਵਿਦਿਆਰਥੀਆਂ ਨੂੰ ਅਪਣੀ ਪੜਾਈ ਦੇ ਦਸਤਾਵੇਜ਼ ਲੈਣ ਲਈ ਯੂਨੀਵਰਸਿਟੀ ਜਾਣ ਦਾ ਵੀ ਸਮਾਂ ਨਹੀਂ ਮਿਲਿਆ। ਉਨ੍ਹਾਂ ਦਸਿਆ ਕਿ 95 ਫ਼ੀਸਦੀ ਵਿਦਿਆਰਥੀਆਂ ਦੇ ਦਸਤਾਵੇਜ਼ ਯੂਕਰੇਨ ਵਿਚ ਰਹਿ ਗਏ ਹਨ। ਇਸ ਮੌਕੇ ਉਸਦੀ ਅੱਧਵਾਟੇ ਛੁੱਟੀ ਪੜਾਈ ਦੀ ਚਿੰਤਾ ਵੀ ਸਾਫ਼ ਦਿਖ਼ਾਈ ਦੇ ਰਹੀ ਸੀ। ਇਸ ਮੌਕੇ ਮੌਜੂਦ ਕਰਨਵੀਰ ਸਿੰਘ ਦੇ ਪਿਤਾ ਬਲਕਰਨ ਸਿੰਘ ਨੇ ਵਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੀ ਬਹੁਤ ਵੱਡੀ ਤਸੱਲੀ ਹੈ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਸਹੀ ਸਲਾਮਤ ਵਾਪਸ ਆ ਗਿਆ। ਉਨ੍ਹਾਂ ਕਈ-ਕਈ ਸਾਲ ਤੇ ਲੱਖਾਂ ਰੁਪਏ ਖ਼ਰਚ ਕਰਕੇ ਯੂਕਰੇਨ ਤੋਂ ਖ਼ਾਲੀ ਹੱਥ ਵਾਪਸ ਆਉਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਬੱਚਿਆਂ ਦੀ ਪੜਾਈ ਅੱਗੇ ਜਾਰੀ ਰੱਖਣ ਤੇ ਉਥੇ ਰਹਿ ਗਏ ਦਸਤਾਵੇਜ਼ਾਂ ਨੂੰ ਲਿਆਉਣ ਲਈ ਇੰਤਜਾਮ ਕੀਤੇ ਜਾਣ। ਇਸ ਦੌਰਾਨ ਮਾਪਿਆਂ ਵਲੋਂ ਬੱਚੇ ਦੀ ਵਾਪਸੀ ਦੀ ਖ਼ੁਸੀ ’ਚ ਲੱਡੂ ਵੰਡੇ ਗਏ ਤੇ ਅਰਦਾਸ ਵੀ ਕਰਵਾਈ ਗਈ।

Related posts

ਡੀਜੀਪੀ ਦੀਆਂ ਹਿਦਾਇਤਾਂ ’ਤੇ ਬਠਿੰਡਾ ਪੁਲਿਸ ਨੇ ਚਲਾਈ ਤਲਾਸੀ ਮੁਹਿੰਮ

punjabusernewssite

ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਨੇ ਦਿੱਤੀ ਝੰਡੀ

punjabusernewssite

15 ਨੂੰ ਹੋਵੇਗਾ ਬਠਿੰਡਾ ਦੇ ਮੇਅਰ ਦੀ ਸਿਆਸੀ ਕਿਸਮਤ ਦਾ ਫੈਸਲਾ

punjabusernewssite