ਮੁਕੰਮਲ ਪ੍ਰਬੰਧਾਂ ਲਈ ਦਿੱਤੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼
10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਸੁਖਜਿੰਦਰ ਮਾਨ
ਬਠਿੰਡਾ, 07 ਮਾਰਚ: ਲੰਘੀ 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 10 ਮਾਰਚ ਨੂੰ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਤੇ ਸੁਰੱਖਿਆਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਅਮਨੀਤ ਕੋਂਡਲ ਵਲੋਂ ਅਲੱਗ ਅਲੱਗ ਦੌਰਾ ਕੀਤਾ ਗਿਆ। ਡੀਸੀ ਵਿਨੀਤ ਕੁਮਾਰ ਨੇ ਏਡੀਸੀ ਵਰਿੰਦਰਪਾਲ ਸਿੰਘ ਬਾਜਵਾ ਤੇ ਹੋਰਨਾਂ ਅਧਿਕਾਰੀਆਂ ਨੂੰ ਨਾਲ ਲੈ ਕੇ ਸਬੰਧਤ ਆਰਓਜ਼ ਨੂੰ ਸੁਚੱਜੇ ਪ੍ਰਬੰਧਾਂ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨਾਂ ਦੱਸਿਆ ਕਿ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਲਈ 3 ਸਥਾਨਾਂ ਤੇ ਗਿਣਤੀ ਹੋਵੇਗੀ ਜਿਨ੍ਹਾਂ ਚ 90-ਰਾਮਪੁਰਾ ਤੇ 93-ਬਠਿੰਡਾ ਦਿਹਾਤੀ ਦੀ ਗਿਣਤੀ ਸਰਕਾਰੀ ਪੌਲੀਟੈਨਿਕ ਕਾਲਜ ਬਠਿੰਡਾ ਵਿਖੇ ਤੇ 91-ਭੁੱਚੋ ਮੰਡੀ ਅਤੇ 95-ਮੌੜ ਦੀ ਗਿਣਤੀ ਪੈਸਕੋ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਬਠਿੰਡਾ ਅਤੇ 92-ਬਠਿੰਡਾ ਸ਼ਹਿਰੀ ਅਤੇ 94-ਤਲਵੰਡੀ ਸਾਬੋ ਲਈ ਆਈਐਚਐਮ ਬਠਿੰਡਾ ਵਿਖੇ ਗਿਣਤੀ ਸੈਂਟਰ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਗਿਣਤੀ ਸੈਂਟਰਾਂ ਤੇ ਪ੍ਰਤੀ ਵਿਧਾਨ ਸਭਾ ਸੀਟ ਲਈ 2 ਹਿੱਸਿਆਂ ਵਿਚ 7-7 ਟੇਬਲ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਟੇਬਲ 1 ਹੀ ਬਿੱਲਡਿੰਗ ਵਿਚ ਸਥਿਤ ਦੋ ਵੱਖ-ਵੱਖ ਹਾਲਾਂ ਵਿਚ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਹਾਲ ਵਿਚ ਰਿਟਨਿੰਗ ਅਫ਼ਸਰ ਤੇ ਆਬਜ਼ਰਵਰ ਅਤੇ ਦੂਜੇ ਹਾਲ ਵਿਚ ਏਆਰਓ ਮੌਜੂਦ ਰਹਿਣਗੇ ਜਦਕਿ ਹਰੇਕ ਰਾਉਂਡ ਦਾ ਨਤੀਜਾ ਇਕੱਠਿਆਂ ਐਲਾਨਿਆ ਜਾਵੇਗਾ। ਉਨ੍ਹਾਂ ਸਬੰਧਤ ਆਰਓਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਆਂ ਅਨੁਸਾਰ ਜਾਰੀ ਕੋਵਿਡ-19 ਦੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।ਇਸ ਮੌਕੇ ਸਬੰਧਤ ਆਰਓ ਤੇ ਏਆਰਓਜ਼ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ। ਉਧਰ ਦੂਜੇ ਪਾਸੇ ਐਸ.ਐਸ.ਪੀ ਅਮਨੀਤ ਕੋਂਡਲ ਨੇ ਵੀ ਗਿਣਤੀ ਕੇਂਦਰਾਂ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਇੱਥੇ ਤੈਨਾਤ ਸੁਰੱਖਿਆ ਮੁਲਾਜਮਾਂ ਨੂੰ ਚੌਕੰਨੇ ਰਹਿਣ ਅਤੇ ਅਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਇਸ ਦੌਰਾਨ ਉਨਾਂ੍ਹ ਨਾਲ ਐਸ.ਡੀ.ਐਮ ਕੰਵਰਜੀਤ ਸਿੰਘ ਮਾਨ ਆਦਿ ਵੀ ਹਾਜ਼ਰ ਸਨ।
Share the post "ਜ਼ਿਲ੍ਹਾ ਚੋਣ ਅਫ਼ਸਰ ਤੇ ਐਸ.ਐਸ.ਪੀ ਨੇ ਗਿਣਤੀ ਸੈਂਟਰਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ"