ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,19 ਅਗਸਤ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਲੋਕ ਭਲਾਈ ਸਕੀਮਾਂ ਸਬੰਧੀ ਵਿਸ਼ੇਸ਼ ਕੈਂਪ ਲਗਾਏ ਗਏ । ਇਨ੍ਹਾਂ ਕੈਂਪਾ ਅਧੀਨ ਆਮ ਲੋਕਾਂ ਨੇ ਪੈਨਸ਼ਨ, ਹੋਰ ਵਿੱਤੀ ਸਹਾਇਤਾ ਤੇ ਲੋਕ ਭਲਾਈ ਸਕੀਮਾਂ ਸਬੰਧੀ ਫਾਰਮ ਭਰੇ ਗਏ । ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਨੇ ਦਿੱਤੀ । ਕੈਂਪਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਗਡਵਾਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਬੁਢਾਪਾ ਪੈਨਸ਼ਨ ਦੇ ਕੁੱਲ 308, ਵਿਧਵਾ ਪੈਨਸ਼ਨ ਦੇ 15, ਦਿਵਿਆਂਗ ਪੈਨਸ਼ਨ ਦੇ 11 ਅਤੇ ਆਸ਼ਰਿਤ ਪੈਨਸ਼ਨ ਦੇ 8 ਫਾਰਮ ਭਰੇ ਗਏ। ਇਨ੍ਹਾਂ ਵਿੱਚ ਬਲਾਕ ਸੰਗਤ ਅਧੀਨ ਪੈਂਦੇ ਪਿੰਡਾਂ ਵਿੱਚ ਲਗਾਏ ਗਏ ਕੈਂਪਾਂ ਵਿੱਚ ਬੁਢਾਪਾ ਪੈਨਸ਼ਨ ਦੇ 75, ਵਿਧਵਾ ਪੈਨਸ਼ਨ ਦੇ 4, ਦਿਵਿਆਂਗ ਪੈਨਸ਼ਨ ਦਾ 1, ਆਸ਼ਰਿਤ ਪੈਨਸ਼ਨ ਦੇ 3 ਫਾਰਮ ਭਰੇ ਗਏ। ਇਸ ਤਰ੍ਹਾਂ ਹੀ ਰਾਮਪੁਰਾ ਬਲਾਕ ਅਧੀਨ ਬੁਢਾਪਾ ਪੈਨਸ਼ਨ ਦੇ 24, ਆਸ਼ਰਿਤ ਪੈਨਸ਼ਨ ਦਾ 1 ਫਾਰਮ ਭਰਿਆ ਗਿਆ। ਬਲਾਕ ਤਲਵੰਡੀ ਸਾਬੋ ਅਧੀਨ ਬੁਢਾਪਾ ਪੈਨਸ਼ਨ ਦੇ 46, ਵਿਧਵਾ ਪੈਨਸ਼ਨ ਦੇ 3, ਦਿਵਿਆਂਗ ਪੈਨਸ਼ਨ ਦੇ 3 ਫਾਰਮ ਭਰੇ ਗਏ। ਬਲਾਕ ਬਠਿੰਡਾ ਅਧੀਨ ਬੁਢਾਪਾ ਪੈਨਸ਼ਨ ਦੇ 25, ਵਿਧਵਾ ਪੈਨਸ਼ਨ ਦੇ 2, ਦਿਵਿਆਂਗ ਪੈਨਸ਼ਨ ਦਾ 1, ਆਸ਼ਰਿਤ ਪੈਨਸ਼ਨ ਦਾ 1 ਫਾਰਮ ਭਰਿਆ ਗਿਆ। ਬਲਾਕ ਨਥਾਣਾ ਅਧੀਨ ਬੁਢਾਪਾ ਪੈਨਸ਼ਨ ਦੇ 69, ਵਿਧਵਾ ਪੈਨਸ਼ਨ ਦੇ 1, ਦਿਵਿਆਂਗ ਪੈਨਸ਼ਨ ਦੇ 2, ਆਸ਼ਰਿਤ ਪੈਨਸ਼ਨ ਦੇ 3 ਫਾਰਮ ਭਰੇ ਗਏ। ਬਲਾਕ ਫੂਲ ਅਧੀਨ ਬੁਢਾਪਾ ਪੈਨਸ਼ਨ ਦੇ 17, ਵਿਧਵਾ ਪੈਨਸ਼ਨ ਦੇ 3, ਦਿਵਿਆਂਗ ਪੈਨਸ਼ਨ ਦੇ 2 ਫਾਰਮ ਭਰੇ ਗਏ। ਭਗਤਾ ਬਲਾਕ ਅਧੀਨ ਬੁਢਾਪਾ ਪੈਨਸ਼ਨ ਦੇ 5, ਵਿਧਵਾ ਪੈਨਸ਼ਨ ਦਾ 1, ਦਿਵਿਆਂਗ ਪੈਨਸ਼ਨ ਦਾ 1, ਫਾਰਮ ਭਰਿਆ ਗਿਆ। ਮੌੜ ਬਲਾਕ ਅਧੀਨ ਬੁਢਾਪਾ ਪੈਨਸ਼ਨ ਦੇ 47, ਵਿਧਵਾ ਪੈਨਸ਼ਨ ਦਾ 1, ਦਿਵਿਆਂਗ ਪੈਨਸ਼ਨ ਦਾ 1 ਫਾਰਮ ਭਰ ਕੇ ਆਮ ਲੋਕਾਂ ਵੱਲੋਂ ਇਨ੍ਹਾਂ ਕੈਂਪਾਂ ਦਾ ਲਾਹਾ ਲਿਆ।
ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਲੋਕ ਭਲਾਈ ਸਕੀਮਾਂ ਸਬੰਧੀ ਲਗਾਏ ਗਏ ਕੈਂਪ
11 Views