Ludhiana News:ਪੀ.ਏ.ਯੂ. ਦੇ ਸਭ ਤੋਂ ਨਵੇਂ ਬਾਗਬਾਨੀ ਅਤੇ ਵਣ ਖੇਤੀ ਕਾਲਜ ਵਿੱਚੋਂ ਪੜਾਈ ਹਾਸਲ ਕਰਨ ਵਾਲੇ 13 ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਉਚੇਰੀ ਪੜਾਈ ਲਈ ਚੁਣਿਆ ਗਿਆ ਹੈ। ਇਹਨਾਂ ਯੂਨੀਵਰਸਿਟੀਆਂ ਵਿਚ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਦੀਆਂ ਉੱਚ ਪੱਧਰੀ ਯੂਨੀਵਰਸਿਟੀਆਂ ਸ਼ਾਮਿਲ ਹਨ। ਚੁਣੇ ਗਏ ਵਿਦਿਆਰਥੀਆਂ ਵਿੱਚੋਂ 9 ਵਿਦਿਆਰਥੀ ਕਾਲਜ ਦੇ ਮੁੱਢਲੇ ਬੈਚ ਨਾਲ ਸੰਬੰਧਤ ਸਨ ਅਤੇ ਚਾਰ ਵਿਦਿਆਰਥੀ ਬੀ ਐੱਸ ਸੀ (ਹਾਰਟੀਕਲਚਰ) ਚਾਰ ਸਾਲਾਂ ਡਿਗਰੀ ਪ੍ਰੋਗਰਾਮ ਦੇ ਦੂਜੇ ਬੈਚ ਨਾਲ ਸੰਬੰਧ ਰੱਖਦੇ ਸਨ।ਇਥੇ ਜ਼ਿਕਰਯੋਗ ਹੈ ਕਿ ਇਹ ਕਾਲਜ ਪੀ.ਏ.ਯੂ. ਵਿਖੇ 2018 ਵਿਚ ਸਥਾਪਿਤ ਹੋਇਆ ਅਤੇ ਬੀ ਐੱਸ ਹਾਰਟੀਕਲਚਰ ਚਾਰ ਸਾਲਾਂ ਡਿਗਰੀ ਪ੍ਰੋਗਰਾਮ ਦਾ ਪਹਿਲਾ ਬੈਚ 2019 ਤੋਂ ਸ਼ੁਰੂ ਹੋ ਕੇ 2023 ਵਿਚ ਪਾਸ ਆਊਟ ਹੋਇਆ।
ਇਹ ਵੀ ਪੜ੍ਹੋ ਸੰਜੀਵ ਅਰੋੜਾ ਦੀ ਥਾਂ ਰਾਜ ਸਭਾ ’ਚ ਜਾਣ ਬਾਰੇ ਅਰਵਿੰਦ ਕੇਜ਼ਰੀਵਾਲ ਨੇ ਕੀਤਾ ਅਹਿਮ ਐਲਾਨ!
ਬਾਗਬਾਨੀ ਖੇਤਰ ਵਿਚ ਖੋਜ ਅਤੇ ਅਧਿਆਪਨ ਨੂੰ ਮਜ਼ਬੂਤ ਕਰਨ ਲਈ ਇਸ ਕਾਲਜ ਨੂੰ ਸ਼ੁਰੂ ਕੀਤਾ ਗਿਆ ਸੀ।ਜ਼ਿਕਰਯੋਗ ਹੈ ਕਿ ਇਸ ਕਾਲਜ ਦੇ ਚਾਰ ਵਿਭਾਗ ਹਨ। ਇਹਨਾਂ ਵਿਚ ਫਲ ਵਿਗਿਆਨ ਵਿਗਿਆਨ, ਸਬਜ਼ੀ ਵਿਗਿਆਨ ਵਿਭਾਗ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ, ਵਣ ਖੇਤੀ ਅਤੇ ਕੁਦਰਤੀ ਸਰੋਤ ਵਿਭਾਗ। ਵਿਦਿਆਰਥੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਬਾਗਬਾਨੀ ਅਨੁਸ਼ਾਸਨ ਨਾਲ ਜੋੜਨ ਲਈ ਇਹ ਵਿਭਾਗ ਅਣਥੱਕ ਯਤਨ ਕਰ ਰਹੇ ਹਨ।ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਸਮੁੱਚੇ ਕਾਲਜ ਦੇ ਅਮਲੇ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


