ਬਠਿੰਡਾ ’ਚ 1327 ਵੋਟਰ ਪੋਸਟਲ ਬੈਲਟ ਰਾਹੀਂ ਆਪਣੇ ਘਰਾਂ ਤੋਂ ਪਾਉਣਗੇ ਵੋਟ

Date:

spot_img

22 ਤੇ 25 ਮਈ ਨੂੰ ਹੋਵੇਗੀ ਪੋਸਟਲ ਬੈਲਟ ਵੋਟਿੰਗ
ਬਠਿੰਡਾ, 18 ਮਈ : ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ ਵਿੱਚ 1327 ਵੋਟਰ ਅਪਣੇ ਘਰਾਂ ਤੋਂ ਹੀ ਵੋਟ ਪਾਉਣਗੇ। ਇੰਨ੍ਹਾਂ ਵਿਚ 85 ਸਾਲ ਤੋਂ ਵੱਡੀ ਉਮਰ ਦੇ 872 ਅਤੇ ਪੀਡਬਲਯੂਡੀ 455 ਵੋਟਰ ਸ਼ਾਮਲ ਹਨ। ਇਸਦੀ ਜਾਣਕਾਰੀ ਅੱਜ ਜ਼ਿਲ੍ਹਾ ਨੋਡਲ ਅਫ਼ਸਰ ਖਰਚਾ ਨਿਗਰਾਨ ਸੈਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਮਾਈਕਰੋਅਬਜਰਵਰਾਂ ਨਾਲ ਮੀਟਿੰਗ ਤੋਂ ਬਾਅਦ ਨਿਕਲ ਕੇ ਸਾਹਮਣੇ ਆਈ ਹੈ।

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਨੇ ਕੀਤਾਂ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਦੌਰਾ

ਮੈਡਮ ਮਨਦੀਪ ਕੌਰ ਨੇ ਵਿਧਾਨ ਸਭਾ ਹਲਕਾ ਵਾਈਜ਼ ਜਾਣਕਾਰੀ ਦਿੰਦਿਆਂ ਦਸਿਆ ਕਿ ਲੰਬੀ ਚ ਪੀਡਬਲਯੂਡੀ ਵੋਟਰ 61 ਤੇ 85 ਸਾਲ ਦੀ ਉਮਰ ਤੋਂ ਵਧੇਰੇ 169 ਵੋਟਰ, ਹਲਕਾ ਭੁੱਚੋ ਮੰਡੀ ਚ ਕ੍ਰਮਵਾਰ 56 ਅਤੇ 126, ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) 32 ਅਤੇ 106, ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) 80 ਅਤੇ 155, ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਚ 38 ਅਤੇ 86, ਵਿਧਾਨ ਸਭਾ ਹਲਕਾ ਮੌੜ ਚ 44 ਅਤੇ 134, ਵਿਧਾਨ ਸਭਾ ਹਲਕਾ ਮਾਨਸਾ ਚ 44 ਅਤੇ 24, ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ 44 ਅਤੇ 45 ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਚ 56 ਅਤੇ 27 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਆਪੋ-ਆਪਣੇ ਘਰਾਂ ਤੋਂ ਕਰਨਗੇ।

ਡੇਰੇ ‘ਚ ਹੋਇਆ ਗੈਸ ਸਿਲੰਡਰ ਫਟਿਆ, 7 ਸ਼ਰਧਾਲੂ ਹੋਏ ਜ਼ਖ਼ਮੀ

ਉਨ੍ਹਾਂ ਦੱਸਿਆ ਕਿ ਸਬੰਧਤ ਏ.ਆਰ.ਓਜ਼ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜੋ ਇਨ੍ਹਾਂ ਵੋਟਰਾਂ ਤੋਂ 22 ਅਤੇ 25 ਮਈ 2024 ਨੂੰ ਪੋਸਟਲ ਬੈਲਟ ਰਾਹੀਂ ਆਪਣੇ ਵੋਟ ਦਾ ਇਸਤੇਮਾਲ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚੜ੍ਹਾਉਣ ਲਈ ਮੌਕੇ ਤੇ ਵੀਡੀਓਗ੍ਰਾਫ਼ੀ ਵੀ ਕਰਵਾਈ ਜਾਵੇਗੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related

पीएमडीए सीईओ ने पंचकूला में इंफ्रास्ट्रक्चर प्रोजेक्ट का किया ग्राउंड इंस्पेक्शन

👉शहर की सुंदरता और सुविधाओं पर पीएमडीए का विशेष...

BJP Chandigarh ਪ੍ਰਧਾਨ ਦੇ ਬਿਆਨ ਖਿਲਾਫ ਸੜਕਾਂ ‘ਤੇ ਉੱਤਰੀ ਬਠਿੰਡਾ ਕਾਂਗਰਸ

👉ਭਾਜਪਾ ਦੀ ਪੰਜਾਬ ਵਿਰੋਧੀ ਸੋਚ ਹੋਈ ਜਨਤਕ, ਚੰਡੀਗੜ੍ਹ ਦੇ...

Amritsar ਵਿੱਚ ਸਰਹੱਦ ਨੇੜਿਓਂ ਏਕੇ-47 ਰਾਈਫਲ ਸਮੇਤ 26 ਆਧੁਨਿਕ ਹਥਿਆਰ ਬਰਾਮਦ; ਇੱਕ ਵਿਅਕਤੀ ਕਾਬੂ

👉ਆਸਟ੍ਰੇਲੀਆ ਅਧਾਰਤ ਸਾਥੀ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ...