ਨਵੀਂ ਰੈਕਿੰਗ ’ਚ ਭਾਰਤੀ ਪਾਸਪੋਰਟ ਨੂੰ ਮਿਲਿਆ 87ਵਾਂ ਥਾਂ
2006 ਵਿਚ ਸੀ ਰੈਕਿੰਗ ਦੀ 71ਵੀਂ ਸੂਚੀ ’ਤੇ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 22 ਜੁਲਾਈ: ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦਰਜ਼ਾ ਰੱਖਣ ਵਾਲੇ ਭਾਰਤ ਦੀ ਪਾਸਪੋਰਟ ’ਚ ਰੈਕਿੰਗ ਦਾ ਡਿੱਗਣਾ ਬਰਕਰਾਰ ਹੈ। ਇੱਕ ਪਾਸੇ ਜਿੱਥੇ ਭਾਰਤੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਕਮਜੋਰ ਹੁੰਦੀ ਹੈ, ਉਥੇ ਭਾਰਤੀ ਪਾਸਪੋਰਟ ਵੀ ਦੁਨੀਆ ਭਰ ਦੀ ਰੈਕਿੰਗ ਵੀ ਡਿੱਗ ਰਹੀ ਹੈ। ਜਾਰੀ ਨਵੀਂ ਰੈਕਿੰਗ ਮੁਤਾਬਕ ’ਚ 87ਵੇਂ ਸਥਾਨ ’ਤੇ ਪੁੱਜ ਗਿਆ ਹੈ। ਦਸਣਾ ਬਣਦਾ ਹੈ ਕਿ ਸਾਲ 2006 ਵਿਚ ਭਾਰਤ ਸੰਸਾਰ ਪੱਧਰੀ ਪਾਸਪੋਰਟ ਰੈਕਿੰਗ ਵਿਚ 71ਵੇਂ ਸਥਾਨ ’ਤੇ ਸੀ ਤੇ ਹੁਣ 16 ਸਾਲਾਂ ਬਾਅਦ ਉਸਦੀ ਰੈਕਿੰਗ ਦਾ ਕ੍ਰਮ ਵੀ 16 ਹੇਠਾਂ ਆ ਗਿਆ ਹੈ। ਜਦੋਂਕਿ ਭਾਰਤ ਦੇ ਨਾਲ ਹੀ ਅਜਾਦ ਹੋਏ ਗੁਆਂਢੀ ਦੇਸ਼ ਪਾਕਿਸਤਾਨ ਦੀ ਸਥਿਤੀ ਹੋਰ ਵੀ ਖ਼ਰਾਬ ਹੈ। ਇਹ ਦੇਸ ਪਾਸਪੋਰਟ ਦੀ ਦਰਜ਼ਾਬੰਦੀ ਵਿਚ 109ਵੇਂ ਨੰਬਰ ਉਪਰ ਹੈ। ਇਸੇ ਤਰ੍ਹਾਂ ਜੇਕਰ ਦੂਜੇ ਗੁਆਂਢੀ ਦੇਸਾਂ ਦੀ ਗੱਲ ਕੀਤੀ ਜਾਵੇ ਤਾਂ ਸ੍ਰੀਲੰਕਾ ਨੂੰ 103ਵੇਂ, ਬੰਗਲਾਦੇਸ ਨੂੰ 104ਵੇਂ, ਨੇਪਾਲ ਨੂੰ 106ਵੇਂ ਸਥਾਨਕ ਹੈ। ਹਾਲਾਂਕਿ ਚੀਨ ਦਾ ਪਾਸਪੋਰਟ ਦੁਨੀਆ ਭਰ ’ਚ 69ਵੇਂ ਨੰਬਰ ‘ਤੇ ਚੱਲ ਰਿਹਾ ਹੈ। ਗੌਰਤਲਬ ਹੈ ਕਿ ਪਾਸਪੋਰਟ ’ਚ ਰੈਕਿੰਗ ਕਈ ਪੁਆਇੰਟਾਂ ਨੂੰ ਸਾਹਮਣੇ ਰੱਖ ਕੇ ਤਿਆਰ ਕੀਤੀ ਜਾਂਦੀ ਹੈ, ਜਿਸ ਦੇਸ ਦੀ ਪਾਸਪੋਰਟ ਰੈਕਿੰਗ ਸਭ ਤੋਂ ਵਧੀਆਂ ’ਚ ਸ਼ੁਮਾਰ ਹੁੰਦੀ ਹੈ, ਉਸਦੇ ਨਾਗਰਿਕਾ ਦੁਨੀਆ ਦੇ ਜਿਆਦਾਤਰ ਦੇਸਾਂ ਦਾ ਵੀਜ਼ਾ ਲੈਣ ਦੀ ਲੋੜ ਨਹੀਂ ਪੈਦੀ, ਬਲਕਿ ਉਹ ਸਬੰਧਤ ਦੇਸ ਵਿਚ ਪੁੱਜ ਕੇ ਹੀ ਵੀਜ਼ਾ ਹਾਸਲ ਕਰ ਸਕਦੇ ਹਨ। ਅਮਰੀਕੀ ਪਾਸਪੋਰਟ ਦੀ ਰੈਂਕਿੰਗ 7ਵੇਂ ਨੰਬਰ ‘ਤੇ ਹੈ ਜਿਸਦੇ ਚੱਲਦੇ ਅਮਰੀਕਨ ਲੋਕ ਸੰਸਾਰ ਦੇ 186 ਦੇਸਾਂ ‘ਚ ਬਿਨ੍ਹਾਂ ਵੀਜਾ ਜਾ ਸਕਦੇ ਹਨ ਭਾਵ ਉਨ੍ਹਾਂ ਨੂੰ ਸਬੰਧਤ ਦੇਸ ਵਿਚ ਪੁੱਜ ਕੇ ਵੀਜ਼ਾ ਮਿਲ ਜਾਂਦਾ ਹੈ ਜਦੋਂਕਿ ਭਾਰਤ ਦੀ ਮੌਜੂਦਾ ਰੈਕਿੰਗ ਦੇ ਹਿਸਾਬ ਨਾਲ ਦੇਸ ਦੇ ਨਾਗਰਿਕ ਸਿਰਫ਼ 60 ਦੇਸਾਂ ਵਿਚ ਬਿਨ੍ਹਾਂ ਵੀਜ਼ਾ ਪੁੱਜ ਸਕਦੇ ਹਨ।
16 ਸਾਲਾਂ ’ਚ ਭਾਰਤ ਦਾ ਪਾਸਪੋਰਟ 16 ਰੈਂਕ ਹੇਠਾਂ ਡਿੱਗਿਆ
7 Views