ਸੁਖਜਿੰਦਰ ਮਾਨ
ਬਠਿੰਡਾ, 11 ਮਈ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਦੀ ਇੱਕ ਅਹਿਮ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਜੋਧਾ ਸਿੰਘ ਨੰਗਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰੇਸਮ ਸਿੰਘ ਯਾਤਰੀ ਤੇ ਮੁਖਤਿਆਰ ਸਿੰਘ ਕੁੱਬੇ ਨੇ ਕਿਹਾ ਕਿ ਸਰਕਾਰਾਂ ਹਰ ਰੋਜ ਲੋਕਾਂ ਦੇ ਹੱਕ ਖੋਹਣ ਲਈ ਸਾਜਿਸ਼ਾਂ ਘੜ ਰਹੀਆਂ ਹਨ ਜਿਸਦੇ ਚੱਲਦੇ ਆਪਣੇ ਹੱਕ ਲੈਣ ਲਈ ਲੋਕਾਂ ਦਾ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ 17 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਐਕਟ ਨੂੰ ਪਿੱਛਲੇ ਦਰਵਾਜੇ ਰਾਹੀਂ ਚਿਪ ਵਾਲੇ ਮੀਟਰ ਲਗਾ ਕੇ ਲਾਗੂ ਕਰਨਾ ਚਾਹੁੰਦੀ ਹੈ। ਇਸ ਲਈ ਦਿੱਲੀ ਦੀ ਤਰਜ਼ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋ ਚਿਪ ਵਾਲੇ ਮੀਟਰ,ਭਾਖੜਾ ਵਿਆਸ ਮੈਨੇਜਮੈਂਟ ਬੋਰਡ,ਡੈਮ ਸੇਫਟੀ ਐਕਟ,ਕਣਕ ਉੱਪਰ 500 ਰੁਪਏ ਬੋਨਸ ਦੇਣ ਆਦਿ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਮੋਰਚਾ ਲਗਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਮੀਟਿੰਗਾਂ ਕਰਕੇ ਅਤੇ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆ ਚੱਲ ਰਹੀਆਂ ਹਨ। ਯਾਤਰੀ ਨੇ ਕਿਹਾ ਹੁਣ ਇਸ ਮੋਰਚੇ ਦੀ ਤਿਆਰੀ ਸਬੰਧੀ ਟਰੈਕਟਰ, ਟਰਾਲੀਆ ਦੀ ਤਿਆਰੀਆ ਰਾਸਣ ਲੰਗਰ ਦਾ ਸਮਾਨ ਪੱਕੇ ਘਰਾ ਦਾ ਪੂਰਾ ਪ੍ਰਬੰਧ ਲੋੜਦੀਆ ਸਾਰੀਆ ਸੁਹਲਤਾ ਪਿੰਡ ਆਪੋ ਆਪਣੇ ਚੰਡੀਗੜ੍ਹ ਮੋਰਚੇ ਲਾਉਣ ਲਈ ਜੋਰਾ ਸੋਰਾ ਨਾਲ ਤਿਆਰੀਆ ਚੱਲ ਰਹੀਆਂ ਹਨ। ਇਸਤੋਂ ਇਲਾਵਾ ਇਸ ਧਰਨੇ ਲਈ ਜਿਲਾ ਬਠਿੰਡਾ ਦੀਆਂ ਬਲਾਕਾਂ ਚ ਝੰਡਾ ਮਾਰਚ ਕੱਢਿਆ ਜਾਵੇਗਾ। ਮੀਟਿੰਗ ਵਿਚ ਰਣਜੀਤ ਸਿੰਘ ਜੀਦਾ,ਗੁਰਮੇਲ ਸਿੰਘ ਲਹਿਰਾ ,ਭੋਲਾ ਸਿੰਘ ਕੋਟੜਾ, ਬਲਵਿੰਦਰ ਸਿੰਘ ਜੋਧਪੁਰ, ਜਵਾਹਰ ਸਿੰਘ ਕਲਿਆਣ, ਕੁਲਵੰਤ ਸਿੰਘ ਨਹਿਆਵਾਲਾ, ਜਸਬੀਰ ਸਿੰਘ ਗਹਿਰੀ, ਮਹਿਮਾ ਸਿੰਘ ਚੱਠੇਵਾਲਾ, ਸੁਖਦੇਵ ਸਿੰਘ ਫੂਲ ਆਦਿ ਆਗੂ ਹਾਜ਼ਰ ਸਨ।
Share the post "17 ਮਈ ਦੇ ਧਰਨੇ ਦੀਆਂ ਤਿਆਰੀਆ ਨੂੰ ਲੈ ਕੇ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਹੋਈ"