ਪੰਜਾਬ ਦੇ ਇਸ ਪਿੰਡ ’ਚ ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ, ਹਾਲੇ ਅੱਜ ਵੀ ਜਾਰੀ ਰਹੇਗੀ ਬੋਲੀ

0
113
+1

ਚੰਡੀਗੜ੍ਹ, 30 ਸਤੰਬਰ: ਪੰਜਾਬ ਦੇ ਵਿਚ ਪਿਛਲੇ ਦਿਨੀਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਦੀ ਸਿਆਸਤ ਇਕਦਮ ਭਖ਼ ਗਈ ਹੈ। ਸਰਪੰਚੀ ਅਤੇ ਪੰਚੀਂ ਦੇ ਚਾਹਵਾਨ ਲਗਾਤਾਰ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਜੋੜ-ਤੋੜ ਕਰਨ ਲੱਗੇ ਹਨ। ਇਸ ਦੌਰਾਨ ਹੀ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀਆਂ ਚਰਚਾਵਾਂ ਦੇ ਵਿਚਕਾਰ ਪਿੰਡ ਦੇ ਵਿਕਾਸ ਲਈ ਨਿੱਜੀ ਤੌਰ ‘ਤੇ ਵੱਧ ਤੋਂ ਵੱਧ ਰਾਸ਼ੀ ਦੇਣ ਦੇ ਨਾਂ ਉਪਰ ਹੋ ਰਹੀਆਂ ਬੋਲੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪ੍ਰੰਤੂ ਪੰਜਾਬ ਰਾਜ ਚੋਣ ਕਮਿਸ਼ਨਰ ਜਾਂ ਜ਼ਿਲਾ ਚੋਣ ਅਧਿਕਾਰੀ ਇੰਨ੍ਹਾਂ ਬੋਲੀਆਂ ਉਪਰ ਮੂਕ ਦਰਸ਼ਕ ਬਣੇ ਹੋਏ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਹਾਲਾਂਕਿ ਪੰਜਾਬ ਦੇ ਵਿਚ ਹੁਣ ਤੱਕ ਦੋ ਦਰਜ਼ਨ ਪਿੰਡਾਂ ਦੇ ਵਿਚ ਸਰਪੰਚੀ ਲਈ ਬੋਲੀਆਂ ਲੱਗਣੀਆਂ ਦੀਆਂ ਖ਼ਬਰਾਂ ਅਤੇ ਵੀਡੀਓਜ਼ ਸੋਸਲ ਮੀਡੀਆ ਉਪਰ ਆ ਚੁੱਕੀਆਂ ਪ੍ਰੰਤੂ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਹਰਦੋਰਵਾਲ ਵਿਚ ਲੱਗੀ ਬੋਲੀ ਪੂਰੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਤੋਂ ਬਾਅਦ ਰਾਜਸਥਾਨ ਵਿਚ ਵੀ FIR ਦਰਜ

ਜਿਲ੍ਹਾ ਗੁਰਦਾਸਪੁਰ ਦੇ ਸਭ ਤੋਂ ਵੱਡੇ ਪਿੰਡ ਮੰਨੇ ਜਾਣ ਵਾਲੇ ‘ਹਰਦੋਰਵਾਲ’ ਵਿਚ ਇੱਕ ਵਿਅਕਤੀ ਵੱਲੋਂ ਸਰਪੰਚੀ ਲਈ ਪੂਰੇ 2 ਕਰੋੜ ਦੀ ਬੋਲੀ ਲਗਾਈ ਹੈ। ਦੱਸਣ ਵਾਲੀ ਗੱਲ ਇਹ ਵੀ ਹੈ ਕਿ ਇਹ ਬੋਲੀ ਹਾਲੇ ਤੱਕ ਜਾਰੀ ਹੈ। ਬੋਲੀ ਦੇਣ ਵਾਲੇ ਵਿਅਕਤੀ ਆਤਮਾ ਸਿੰਘ ਭਾਜਪਾ ਦਾ ਆਗੂ ਹੈ, ਜਿਸਦਾ ਪਿਤਾ ਵੀ ਸਾਲ 2003 ਵਿਚ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ। ਆਤਮਾ ਸਿੰਘ ਨੇ ਵੱਖ ਵੱਖ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਸਰਪੰਚੀ ਲੈਣ ਦੇ ਲਈ ਇਸ ਬੋਲੀ ਨੂੰ ਹੋਰ ਵੀ ਅੱਗੇ ਤੱਕ ਲਿਜਾ ਸਕਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਪਿੰਡ ਕਾਫ਼ੀ ਸਾਧਨ ਸੰਪਨ ਹੈ ਤੇ ਇਸ ਪਿੰਡ ਦੀ ਪੰਚਾਇਤੀ ਜਮੀਨ ਹੀ 350 ਏਕੜ ਦੇ ਕਰੀਬ ਹੈ, ਜਿਸਤੋਂ ਕਾਫ਼ੀ ਆਮਦਨ ਹੁੰਦੀ ਹੈ। ਇਸਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿਚ 50 ਲੱਖ ਰੁਪਏ ਦੀ ਬੋਲੀ ਸਰਪੰਚੀ ਵਾਸਤੇ ਲੱਗ ਚੁੱਕੀ ਹੈ ਜਦੋਂਕਿ ਗਿੱਦੜਬਾਹਾ ਦੇ ਇੱਕ ਪਿੰਡ ਵਿਚ ਸੋਸਲ ਮੀਡੀਆ ’ਤੇ ਲਾਈਵ ਚੱਲੀ ਬੋਲੀ 35 ਲੱਖ ਤੱਕ ਪੁੱਜ ਗਈ ਸੀ।

ਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੁੜ ਗਤੀਸ਼ੀਲ ਹੋਏ ਮੁੱਖ ਮੰਤਰੀ ਭਗਵੰਤ ਮਾਨ

ਇਸੇ ਜ਼ਿਲ੍ਹੇ ਦੇ ਪਿੰਡ ਦੌਲਾ ਦੇ ਇੱਕ ਨੌਜਵਾਨ ਨੇ ਸਰਪੰਚ ਚੁਣਨ ’ਤੇ ਸੋਸਲ ਮੀਡੀਆ ’ਤੇ ਪਿੰਡ ਨੂੰ 30 ਲੱਖ ਰੁਪਏ ਨਗਦ ਦੇਣ ਦਾ ਐਲਾਨ ਕੀਤਾ ਹੈ। ਜਦੋਂਕਿ ਬਠਿੰਡਾ ਦੇ ਪਿੰਡ ਸੁਖਲੱਧੀ ਵਿਚ ਵੀ ਸਰਪੰਚੀਲਈ ਹੋਈ ਬੋਲੀ ਚਰਚਾ ਦਾ ਵਿਸ਼ਾ ਬਣੀ ਸੀ, ਜਿੱਥੇ ਇੱਕ ਛੋਟੀ ਉਮਰ ਦੇ ਨੌਜਵਾਨ ਤੇ ਉਸਦੀ ਮਾਤਾ ਨੇ ਆਪਣੀ 13 ਕਨਾਲ ਨਿੱਜੀ ਜਮੀਨ ਪਿੰਡ ’ਚ ਖੇਡ ਮੈਦਾਨ ਲਈ ਦੇਣ ਦਾ ਐਲਾਨ ਕੀਤਾ ਸੀ। ਉਧਰ ਹੁਣ ਫ਼ਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਹੋੲ ਸਰਬਸੰਮਤੀ ’ਤੇ ਸਵਾਲ ਉੱਠੇ ਹਨ। ਇਸ ਮੁੱਦੇ ’ਤੇ ਪਿੰਡ ਦਾ ਐਸ.ਸੀ ਭਾਈਚਾਰਾ ਇਕਜੁਟ ਹੋ ਗਿਆ ਹੈ ਤੇ ਉਨ੍ਹਾਂ ਸਰਪੰਚ ਤੋਂ ਇਲਾਵਾ 9 ਪੰਚਾਇਤਾਂ ਮੈਂਬਰਾਂ ਲਈ ਵੀ ਚੋਣ ਲੜਣ ਦਾ ਐਲਾਨ ਕੀਤਾ ਹੈ। ਪਿੰਡ ਦੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਪਿੰਡ ਦੇ ਦੋ-ਤਿੰਨ ਪ੍ਰਵਾਰ ਹੀ ਪਿਤਾ ਪੁਰਖ਼ੀ ਸਰਪੰਚੀ ਕਰ ਰਹੇ ਹਨ ਤੇ ਹੁਣ ਮੁੜ ਉਨ੍ਹਾਂ ਦੇ ਪ੍ਰਵਾਰ ਵਿਚੋਂ ਹੀ ਕਿਸੇ ਨੂੰ ਸਰਬਸੰਮਤੀ ਨਾਲ ਸਰਪੰਚ ਟਿੱਕ ਲਿਆ ਹੈ।

 

+1

LEAVE A REPLY

Please enter your comment!
Please enter your name here