ਡੇਰਾ ਬੱਸੀ ਤੋਂ ਭੱਜੇ 7 ਬੱਚਿਆਂ ਵਿਚੋਂ 2 ਦਿੱਲੀ ਤੋਂ ਬਰਾਮਦ

Date:

spot_img

ਪੁਲਿਸ ਵੱਲੋਂ ਬਾਕੀ ਬੱਚਿਆਂ ਦੀ ਕੀਤੀ ਜਾ ਰਹੀ ਹੈ ਭਾਲ
ਡੇਰਾ ਬੱਸੀ, 12 ਜੁਲਾਈ: ਕਰੀਬ ਚਾਰ ਦਿਨ ਪਹਿਲਾਂ ਰਹੱਸਮਈ ਹਾਲਾਤਾਂ ਵਿਚ ਗਾਇਬ ਹੋਏ 7 ਨਾਬਾਲਿਗ ਬੱਚਿਆਂ ਵਿਚੋਂ 2 ਬੱਚੇ ਦਿੱਲੀ ਤੋਂ ਬਰਾਮਦ ਕਰ ਲਏ ਗਏ ਹਨ। ਇਹ ਬੱਚੇ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਹਨ ਤੇ ਹਰ ਰੋਜ਼ ਇਕੱਠੇ ਖੇਡਦੇ ਸਨ। ਮੁਢਲੀ ਜਾਣਕਾਰੀ ਮੁਤਾਬਕ ਇਹ ਸਾਰੇ ਬੱਚੇ ਮੁੰਬਈ ਦੇ ਵਿਚ ਗਏ ਸਨ। ਪੁਲਿਸ ਵੱਲੋਂ ਪਤਾ ਲੱਗਣ ’ਤੇ 2 ਬੱਚਿਆਂ ਨੂੰ ਦਿੱਲੀ ਤੋਂ ਵਾਪਸ ਲਿਆਂਦਾ ਜਾ ਚੁੱਕਾ ਹੈ। ਜਿਕਰਯੋਗ ਹੈ ਕਿ 7 ਜੁਲਾਈ ਨੂੰ ਡੇਰਾ ਬੱਸੀ ਦੇ ਇੱਕ ਹੀ ਮੁਹੱਲੇ ਦੇ ਵਿਚੋਂ ਅਚਾਨਕ 7 ਬੱਚੇ ਗਾਇਬ ਹੋ ਗਏ ਸਨ।

ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਨੇ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਵਿਚ ਸ਼ੁਰੂ ਕੀਤੀ ਨੌਕਰੀ

ਇੰਨ੍ਹਾਂ ਸਾਰੇ ਬੱਚਿਆਂ ਦੀ ਉਮਰ ਮਹਿਜ਼ 12 ਤੋਂ 16 ਸਾਲ ਦੇ ਵਿਚਕਾਰ ਹੈ। ਦਿੱਲੀ ਤੋਂ ਬਰਾਮਦ ਹੋਏ ਬੱਚੇ ਵੀ ਮੁੰਬਈ ਤੋਂ ਵਾਪਸ ਮੁੜੇ ਹਨ ਤੇ ਉਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਬਾਕੀ ਬੱਚੇ ਹਾਲੇ ਮੂੰਬਈ ਦੇ ਵਿਚ ਹਨ। ਜਿਸਤੋਂ ਬਾਅਦ ਪੰਜਾਬ ਪੁਲਿਸ ਮੁੰਬਈ ਪੁਲਿਸ ਨਾਲ ਰਾਬਤਾ ਬਣਾਈ ਹੋਈ ਹੈ। ਇੰਨ੍ਹਾਂ ਬੱਚਿਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਸਾਰੇ ਪਿੱਛਲੇ ਇੱਕ ਮਹੀਨੇ ਤੋਂ ਮੁੰਬਈ ਜਾਣ ਦੀ ਯੋਜਨਾ ਬਣਾ ਰਹੇ ਸਨ ਤੇ ਸਿੱਧੇ ਮੁੰਬਈ ਹੀ ਗਏ ਸਨ ਪ੍ਰੰਤੂ ਉਥੇ ਰਹਿਣ ਲਈ ਕੁਝ ਇੰਤਜਾਮ ਨਾ ਹੋਣ ਕਾਰਨ ਉਹ ਦੋਨੋਂ ਵਾਪਸ ਆ ਗਏ। ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

 

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...