ਪਾਲਕੀ ਸਾਹਿਬ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਨਾਲ 2 ਸ਼ਰਧਾਲੂਆਂ ਦੀ ਮੌ+ਤ, ਕਈ ਜਖ਼ਮੀ

0
12
39 Views

ਮੋਗਾ, 5 ਅਕਤੂੁਬਰ: 2 pilgrims killed:ਜ਼ਿਲ੍ਹੇ ਦੇ ਪਿੰਡ ਕੋਟ ਸਦਰ ਖ਼ਾਂ ਵਿਖੇ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ 2 ਸ਼ਰਧਾਲੂਆਂ ਦੀ ਮੌਤ ਹੋਣ ਅਤੇ 4 ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ:Haryana Election 2024: ਹਰਿਆਣਾ ’ਚ ਵੋਟਾਂ ਸ਼ੁਰੂ, ਵੋਟਰਾਂ ’ਚ ਭਾਰੀ ਉਤਸ਼ਾਹ

ਸੂਚਨਾ ਮੁਤਾਬਕ ਪਿੰਡ ਦੇ ਵਿਚ ਖ਼ਾਲਸਾਈ ਰਹੁਰੀਤਾਂ ਦੇ ਨਾਲ ਨਗਰ ਕੀਰਤਨ ਸਜ਼ਾਇਆ ਗਿਆ ਸੀ, ਜੋ ਵੱਖ ਵੱਖ ਥਾਵਾਂ ਤੋਂ ਹੋਕੇ ਵਾਪਸ ਗੁਰਦੂਆਰਾ ਸਾਹਿਬ ਪਰਤਣਾਂ ਸੀ ਪ੍ਰੰਤੂ ਇਸ ਦੌਰਾਨ ਰਾਸਤੇ ਦੇ ਵਿਚ ਪਾਲਕੀ ਸਾਹਿਬ ਦਾ ਉਪਰਲਾ ਹਿੱਸਾ ਪਿੰਡ ਵਿਚੋਂ ਗੁਜਰਦੀਆਂ ਹਾਈਵੋਲਟੇਜ਼ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਉਸਦੇ ਵਿਚ ਕਰੰਟ ਆ ਗਿਆ ਤੇ ਦੋ ਸ਼ਰਧਾਲੂਆਂ ਦੀ ਥਾਈਂ ਮੌਤ ਹੋ ਗਈ ਜਦੋਂਕਿ ਅੱਧੀ ਦਰਜ਼ਨ ਦੇ ਕਰੀਬ ਜਖ਼ਮੀ ਹੋ ਗਏ, ਜਿੰਨ੍ਹਾਂ ਵਿਚੋਂ 4 ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।

 

LEAVE A REPLY

Please enter your comment!
Please enter your name here