ਭਾਜਪਾ ਤੀਜ਼ੀ ਵਾਰ ਸਰਕਾਰ ਬਣਾਉਣ ਦੀ ਤਾਕ ’ਚ, ਕਾਂਗਰਸ ਭਾਰੀ ਬਹੁਮਤ ਨਾਲ ਵਾਪਸ ਆਉਣ ਦੀ ਆਸ ’ਚ
ਚੰਡੀਗੜ੍ਹ, 5 ਅਕਤੂੁਬਰ: Haryana Election 2024: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵਿਧਾਨ ਸਭਾ ਦੀਆਂ 90 ਸੀਟਾਂ ਲਈ ਵੋਟਿੰਗ ਦਾ ਕੰਮ ਅੱਜ ਸਵੇਰ 7 ਵਜੇਂ ਤੋਂ ਸ਼ੁਰੂ ਹੈ, ਜੋਕਿ ਸ਼ਾਮ 6 ਵਜੇਂ ਤੱਕ ਜਾਰੀ ਰਹੇਗੀ। ਸ਼ੁਰੁਆਤੀ ਦੌਰ ’ਚ ਕੁੱਝ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਹਾਲੇ ਤੱਕ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਵੋਟਿੰਗ ਜਾਰੀ ਹੈ। ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਇੰਨ੍ਹਾਂ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸਤੋਂ ਇਲਾਵਾ ਚੋਣ ਕੇਂਦਰਾਂ ’ਤੇ ਵੈਬਕਾਸਟਿੰਗ ਨਾਲ ਤਿੰਨ ਪੱਧਰ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ:ਆਪਾਂ ਸਰਪੰਚੀ ਲੈਣੀ ਆ.., ਲਾਵਾਂ ਤੋਂ ਪਹਿਲਾਂ ਲਾੜਾ ਕਾਗਜ਼ ਦਾਖ਼ਲ ਕਰਵਾਉਣ ਲਈ ਲਾਈਨ ’ਚ ਲੱਗਿਆ
90 ਵਿਧਾਨ ਸਭਾ ਹਲਕਿਆ ਲਈ ਕੁੱਲ 1031 ਉਮੀਦਵਾਰ ਲੜ੍ਹ ਰਹੇ ਚੋਣ ਰਹੇ ਹਨ, ਜਿੰਨ੍ਹਾਂ ਵਿਚੋਂ 101 ਔਰਤਾਂ ਵੀ ਚੋਣ ਮੈਦਾਨ ਵਿਚ ਹਨ। ਸੂਬੇ ਵਿਚ 2,03,54,350 ਵੋਟਰ ਦੀ ਸਹੂਲਤ ਲਈ ਕੁੱਲ 20,632 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਚੋਣ ਕਮਿਸ਼ਨਰ ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਸੁਰੱਖਿਆ ਦੇ ਮੱਦੇਨਜਰ ਖੇਤਰੀ ਆਰਮਡ ਪੁਲਿਸ ਫੋਰਸਾਂ ਦੀ 225 ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸ਼ਹਿਰੀ ਖੇਤਰ ਵਿਚ ਵੋਟਰਾਂ ਦੀ ਲੰਬੀ ਲਾਇਨ ਲਗਣ ’ਤੇ ਗੈਰ-ਜਰੂਰੀ ਉਡੀਕ ਸਮੇਂ ਤੋਂ ਬੱਚਣ ਲਈ ਵੋਟਰ ਇਨ ਕਿਯੂ ਐਪ ਦੀ ਵਰਤੋ ਵੋਟਰਾਂ ਵੱਲੋਂ ਕੀਤੀ ਜਾ ਸਕਦੀ ਹੈ।









