ਚੰਡੀਗੜ੍ਹ, 18 ਮਈ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਲਈ ‘ਕਰੋ ਜਾਂ ਮਰੋ’ ਦੇ ਬਰਾਬਰ ਹਨ। ਉਨ੍ਹਾਂ ਰਾਹੁਲ ਗਾਂਧੀ ਨੇ ਦੇਸ਼ ਭਰ ਦਾ ਦੌਰਾ ਕਰਕੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੀ ਖੇੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ, ‘‘ਮੋਦੀ ਜੀ ਨੇ ਇਨ੍ਹਾਂ 10 ਸਾਲਾਂ ’ਚ ਸਿਰਫ ’ਮਨ ਕੀ ਬਾਤ’ ਦੀ ਗੱਲ ਕੀਤੀ ਹੈ। ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦੀ ਕੋਈ ਖਾਸ ਜਾਣਕਾਰੀ ਨਹੀਂ ਹੈ।’’
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ ’ਡਰਾਈਵ ਇਟ’ ਵਿਜ਼ਨ ਡਾਕੂਮੈਂਟ ਪੇਸ਼ ਕੀਤਾ
ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮੋਦੀ ਸਾਹਿਬ 10 ਸਾਲ ਸੱਤਾ ’ਚ ਹਨ ਤਾਂ ਉਹ ਚੋਣ ਪ੍ਰਚਾਰ ’ਚ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਕਿਉਂ ਨਹੀਂ ਦਿਖਾਉਂਦੇ? ਉਨ੍ਹਾਂ ਕਿਹਾ, ‘‘ਮੋਦੀ ਜੀ ਸਿਰਫ ਮੱਛੀ, ਮਟਨ ਅਤੇ ਹਿੰਦੂ-ਮੁਸਲਿਮ ਮੁੱਦਿਆਂ ’ਤੇ ਧਿਆਨ ਦਿੰਦੇ ਹਨ ਅਤੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਜ਼ਲੀਲ ਕਰਦੇ ਹਨ।’’ ਖੇੜਾ ਨੇਅਗਨੀਵੀਰ ਯੋਜਨਾ ’ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੋਦੀ ਖੁਦ 75 ਸਾਲ ਦੀ ਉਮਰ ’ਚ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਪਰ ਉਹ 24 ਸਾਲ ਦੀ ਉਮਰ ’ਚ ਨੌਜਵਾਨਾਂ ਨੂੰ ਰਿਟਾਇਰ ਕਰ ਦਿੰਦੇ ਹਨ। ਇਹ ਕਿਥੋਂ ਦਾ ਇਨਸਾਫ਼ ਹੈ? ਪਵਨ ਖੇੜਾ ਨੇ ਕਿਹਾ ਕਿ ‘‘ ਉਹ ਸਾਡੇ ’ਤੇ ਮੰਗਲਸੂਤਰ ਖੋਹਣ ਦਾ ਇਲਜ਼ਾਮ ਲਗਾਉਂਦੇ ਹਨ,
ਬਠਿੰਡਾ ’ਚ 1327 ਵੋਟਰ ਪੋਸਟਲ ਬੈਲਟ ਰਾਹੀਂ ਆਪਣੇ ਘਰਾਂ ਤੋਂ ਪਾਉਣਗੇ ਵੋਟ
ਪਰ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਰੋਨਾ ਮਹਾਂਮਾਰੀ ਸਮੇਂ ਤਾਲਾਬੰਦੀ ਦੌਰਾਨ ਜਿਨ੍ਹਾਂ ਔਰਤਾਂ ਦੇ ਮੰਗਲਸੂਤਰ ਵੇਚੇ ਗਏ ਸਨ, ਉਨ੍ਹਾਂ ਦਾ ਕੀ ?’’ ਉਨ੍ਹਾਂ ਨੇ ਅੱਗੇ ਕਿਹਾ, “ਅਸੀਂ, ਕਾਂਗਰਸ ਪਾਰਟੀ ਵਜੋਂ, ਵਾਅਦਾ ਕਰਦੇ ਹਾਂ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਵਾਂਗੇ ਅਤੇ ਕਰਜ਼ਾ ਮੁਆਫੀ ਲਈ ਇੱਕ ਸਖਤ ਕਮਿਸ਼ਨ ਸਥਾਪਤ ਕਰਾਂਗੇ, ਅਸੀਂ ਇਹ ਵੀ ਵਾਅਦਾ ਕਰਦੇ ਹਾਂ ਕਿ ਫਸਲਾਂ ਦੇ ਖਰਾਬ ਹੋਣ ਦੀ ਸਥਿਤੀ ਵਿੱਚ, ਮੁਆਵਜ਼ਾ ਤਬਦੀਲ ਕੀਤਾ ਜਾਵੇਗਾ 30 ਦਿਨਾਂ ਦੇ ਅੰਦਰ-ਅੰਦਰ ਇੱਕ ਨਵੀਂ ਮੁਫਤ ਅਤੇ ਸੁਰੱਖਿਅਤ ਨੀਤੀ ਬਣਾਈ ਜਾਵੇਗੀ, ਇਹ ਸਾਰੇ ਵਾਅਦੇ ਝੂਠੇ ਨਹੀਂ ਹਨ ਜਿਵੇਂ ਕਿ ਭਾਜਪਾ ਨੇ ਹਮੇਸ਼ਾ ਕਿਸਾਨਾਂ ਨਾਲ਼ ਝੂਠੇ ਵਾਅਦੇ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਕਰਦੀ ਰਹੇਗੀ ।
Share the post "ਕਾਂਗਰਸ ਪਾਰਟੀ ਲਈ 2024 ਦੀਆਂ ਲੋਕ ਸਭਾ ਚੋਣਾਂ ‘ਕਰੋ ਜਾਂ ਮਰੋ’ ਦੇ ਬਰਾਬਰ: ਪਵਨ ਖੇੜਾ"