👉ਚੱਲ ਰਹੇ ਵਿਕਾਸ ਕਾਰਜਾਂ ਵਿੱਚ ਲਿਆਂਦੀ ਜਾਵੇ ਤੇਜ਼ੀ, ਲਾਪਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ: ਮੇਅਰ ਸ੍ਰੀ ਮਹਿਤਾ
Bathinda News:ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਵਿੱਤ ਅਤੇ ਠੇਕਾ ਕਮੇਟੀ (ਐਫ ਐਂਡ ਸੀਸੀ) ਦੀ ਹੋਈ ਮੀਟਿੰਗ ਦੌਰਾਨ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਭਗ 4.17 ਕਰੋੜ ਰੁਪਏ ਦੇ 26 ਏਜੰਡੇ ਪਾਸ ਕੀਤੇ ਗਏ। ਮੀਟਿੰਗ ਵਿਚ ਮੇਅਰ ਤੋਂ ਇਲਾਵਾ ਕਮਿਸ਼ਨਰ ਅਜੈ ਅਰੋੜਾ, ਮੈਂਬਰ ਰਤਨ ਰਾਹੀ ਤੇ ਉਮੇਸ਼ ਗੋਗੀ, ਐਸਈ ਸੰਦੀਪ ਗੁਪਤਾ ਤੇ ਸੰਦੀਪ ਰੋਮਾਣਾ, ਐਕਸਈਐਨ ਰਾਜੇਂਦਰ ਕੁਮਾਰ ਤੇ ਨੀਰਜ ਕੁਮਾਰ ਦੇ ਨਾਲ ਮੇਅਰ ਦੇ ਪੀਏ ਸੁਰੇਸ਼ ਸੇਤੀਆ ਮੌਜੂਦ ਸਨ।
ਇਹ ਵੀ ਪੜ੍ਹੋ Ludhiana by election; Congress ਵੱਲੋਂ ਸਟਾਰ ਕੰਪੈਨਰਾਂ ਦੀ list ਜਾਰੀ, ਨਵਜੋਤ ਸਿੱਧੂ ਮੁੜ ਬਾਹਰ
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਪੈਚ ਵਰਕ, ਪੀ.ਸੀ. ਅਤੇ ਇੰਟਰਲਾਕਿੰਗ ਟਾਈਲਾਂ ਦਾ ਏਜੰਡਾ ਪਾਸ ਕੀਤਾ ਗਿਆ ਹੈ, ਜਦੋਂ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਾਰੇ 50 ਵਾਰਡਾਂ ਵਿੱਚ ਰੋਡ ਜਾਲੀਆਂ ਦੀ ਸਫਾਈ ਦਾ ਏਜੰਡਾ ਵੀ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋਗਰ ਪਾਰਕ ਦੀ ਬੰਦ ਪਈ ਕੰਟੀਨ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ। ਗੋਬਿੰਦ ਨਗਰ ਧਰਮਸ਼ਾਲਾ ਦਾ ਸ਼ੈਡ ਅਤੇ ਗੜ੍ਹਵਾਲ ਭਰਾਤਰੀ ਮੰਡਲ ਧਰਮਸ਼ਾਲਾ ਦੇ ਨਵੀਨੀਕਰਨ ਦਾ ਏਜੰਡਾ ਵੀ ਮਨਜ਼ੂਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਭਾਈਬਖਤੌਰ ਕਾਂਡ; ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਵਾਲੇ ਮੁਲਜਮਾਂ ਵਿਰੁਧ ਇੱਕ ਹੋਰ ਪਰਚਾ ਦਰਜ਼
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਲਈ ਦੋ ਪਾਣੀ ਦੇ ਟੈਂਕਰ ਖਰੀਦਣ ਦਾ ਪ੍ਰਸਤਾਵ ਵੀ ਏਜੰਡੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਦੇ ਮੌਸਮ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪੂਰੀਆਂ ਕਰਨ, ਸਾਰੇ ਡਿਸਪੋਜ਼ਲਾਂ ਦੀ ਜਾਂਚ ਕਰਨ ਅਤੇ ਜ਼ਰੂਰੀ ਵਸਤੂਆਂ ਦਾ ਪਹਿਲਾਂ ਤੋਂ ਹੀ ਢੁਕਵਾਂ ਪ੍ਰਬੰਧ ਕਰਨ, ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਬਠਿੰਡਾ ਵਾਸੀਆਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।