Amritsar News: ਹਾਲੇ ਪਿਛਲੇ ਜਥੇ ਵਿਚ ਗਈ ਪੰਜਾਬ ਦੀ ਇੱਕ ਮਹਿਲਾ ਦੇ ਪਾਕਿਸਤਾਨ ਵਿਚ ਗਾਇਬ ਹੋਣ ਅਤੇ ਉਥੇ ਮੁਸਲਿਮ ਧਰਮ ਅਪਣਾ ਕੇ ਇੱਕ ਪਾਕਿਸਤਾਨੀ ਨਾਲ ਵਿਆਹ ਕਰਵਾਉਣ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ ਕਿ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਸਿੱਖ ਜਥੇ ਵਿਚੋਂ ਤਿੰਨ ਸਿੱਖ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲਾਪਤਾ ਹੋਏ ਇੰਨ੍ਹਾਂ ਵਿਅਕਤੀਆਂ ਦੀ ਪਹਿਚਾਣ ਅੰਮ੍ਰਿਤਸਰ ਦੇ ਹਰਪ੍ਰੀਤ ਸਿੰਘ,ਜਲੰਧਰ ਦੇ ਬਿੱਕਰ ਸਿੰਘ ਤੇ ਤਰਨਤਾਰਨ ਦੇ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਮੀਡੀਅ ਵਿਚ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ 25 ਨਵੰਬਰ ਨੂੰ ਪੰਜਾ ਸਾਹਿਬ ਵਿਖੇ ਜਾਂਦੇ ਹੋਏ ਇਹ ਸ਼ਰਧਾਲੂ ਅਚਾਨਕ ਲਾਪਤਾ ਹੋ ਗਏ ਤੇ ਹਾਲੇ ਤੱਕ ਇੰਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ।
ਇਹ ਵੀ ਪੜ੍ਹੋ 👉ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਮਿਹਨਤ ਸਦਕਾ ਵੱਖ-ਵੱਖ ਮਾਮਲਿਆਂ ਵਿੱਚ ₹20,27,460/- ਦੀ ਰਕਮ ਪੀੜਤਾਂ ਨੂੰ ਵਾਪਸ ਕਰਵਾਈ
ਗੌਰਤਲਬ ਹੈ ਕਿ ਅਟਾਰੀ-ਵਾਹਗਾ ਬਾਰਡਰ ਦੇ ਰਾਹੀਂ 2339 ਸਿੱਖ ਸ਼ਰਧਾਲੂਆਂ ਦਾ ਜਥਾ 22ਨਵੰਬਰ ਨੁੰ ਪਾਕਿਸਤਾਨ ਪੁੱਜਿਆ ਸੀ। ਇਸ ਜਥੇ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਕੁਲਦੀਪ ਸਿੰਘ ਗੜ੍ਹਗੱਜ ਵੀ ਗਏ ਹੋਏ ਹਨ। ਸਾਹਮਣੇ ਆਈ ਜਾਣਕਾਰੀ ਮੁਤਾਬਕ 24 ਨਵੰਬਰ ਤੱਕ ਇਹ ਜਥਾ ਨਨਕਾਣਾ ਸਾਹਿਬ ਦੇ ਵਿਚ ਹੀ ਸੀ ਤੇ 25 ਨਵੰਬਰ ਨੁੰ ਜਦ ਇਸ ਜਥੇ ਨੂੰ ਪੰਜਾਂ ਸਾਹਿਬ ਲਿਜਾਇਆ ਜਾਣਾ ਸੀ ਤਾਂ ਇੰਨ੍ਹਾਂ ਤਿੰਨਾਂ ਵਿਅਕਤੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਇਸ ਮਾਮਲੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਕਰਦੇ ਹੋਏ ਘਟਨਾ ਨੂੰ ਮੰਦਭਾਗੀ ਦਸਦਿਆਂ ਪਾਕਿਸਤਾਨ ਸਰਕਾਰ ਨੂੰ ਤੁਰੰਤ ਇੰਨ੍ਹਾਂ ਯਾਤਰੀਆਂ ਦਾ ਥਹੁ-ਪਤਾ ਲਗਾਉਣ ਦੀ ਮੰਗ ਕੀਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













