ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਮਿਹਨਤ ਸਦਕਾ ਵੱਖ-ਵੱਖ ਮਾਮਲਿਆਂ ਵਿੱਚ ₹20,27,460/- ਦੀ ਰਕਮ ਪੀੜਤਾਂ ਨੂੰ ਵਾਪਸ ਕਰਵਾਈ

Date:

spot_img

Bathinda News:ਕਿਸੇ ਨੇ ਆਪਣੀ ਜ਼ਿੰਦਗੀ ਭਰ ਦੀ ਬੱਚਤ ਆਨਲਾਈਨ ਨਿਵੇਸ਼ ਕਰਨ ਦੇ ਭਰੋਸੇ ਵਿੱਚ ਗੁਆ ਦਿੱਤੀ, ਕਿਸੇ ਨੇ ਹਵਾਈ ਟਿਕਟਾਂ ਬੁੱਕ ਕਰਵਾਉਣ ਦੇ ਨਾਮ ‘ਤੇ ਆਪਣੀ ਮਿਹਨਤ ਦੀ ਕਮਾਈ ਗੁਆਈ ਅਤੇ ਕੋਈ UPI ਟਰਾਂਜੈਕਸ਼ਨਾਂ ਰਾਹੀਂ ਹੋਈ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਸਾਈਬਰ ਠੱਗਾਂ ਦੀਆਂ ਚਾਲਾਂ ਨੇ ਇਨ੍ਹਾਂ ਲੋਕਾਂ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਪਹੁੰਚਾਇਆ, ਸਗੋਂ ਉਨ੍ਹਾਂ ਦੇ ਮਨਾਂ ਵਿੱਚ ਚਿੰਤਾ ਅਤੇ ਨਿਰਾਸ਼ਾ ਵੀ ਪੈਦਾ ਕਰ ਦਿੱਤੀ।ਪਰ ਜਦੋਂ ਉਮੀਦ ਦੀ ਕਿਰਨ ਵਜੋਂ ਬਠਿੰਡਾ ਪੁਲਿਸ ਦਾ ਸਹਾਰਾ ਮਿਲਿਆ ਤਾਂ ਇਨ੍ਹਾਂ ਪੀੜਤਾਂ ਲਈ ਇੱਕ ਨਵੀਂ ਆਸ ਜਾਗੀ। ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਟੀਮ ਵੱਲੋਂ ਕੀਤੀ ਗਈ ਲਗਾਤਾਰ ਮਿਹਨਤ, ਤਕਨੀਕੀ ਜਾਂਚ ਅਤੇ ਯਤਨਾਂ ਸਦਕਾ ਵੱਖ-ਵੱਖ ਮਾਮਲਿਆਂ ਵਿੱਚ ਕੁੱਲ ₹20,27,460/- (ਵੀਹ ਲੱਖ ਸਤਾਈ ਹਜ਼ਾਰ ਚਾਰ ਸੌ ਸੱਠ ਰੁਪਏ) ਦੀ ਰਕਮ ਪੀੜਤਾਂ ਨੂੰ ਵਾਪਸ ਕਰਵਾਈ ਗਈ।ਇਹ ਸਫਲਤਾ ਸਿਰਫ਼ ਪੈਸਿਆਂ ਦੀ ਵਾਪਸੀ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਦੇ ਚਿਹਰਿਆਂ ‘ਤੇ ਮੁੜ ਮੁਸਕਾਨ ਲਿਆਉਣ ਅਤੇ ਪੁਲਿਸ ਪ੍ਰਤੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਯਤਨ ਹੈ।ਸ੍ਰੀ ਸੁਹੇਲ ਕਾਸਿਮ ਮੀਰ IPS, ਐੱਸ.ਐੱਸ.ਪੀ. ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵੱਲੋਂ ਸਾਈਬਰ ਧੋਖਾਧੜੀ ਦੇ ਪੀੜਤਾਂ ਦੀਆਂ ਸ਼ਿਕਾਇਤਾਂ ‘ਤੇ ਗੰਭੀਰਤਾ ਨਾਲ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿੱਚ ਰਕਮ ਵਾਪਸ ਕਰਵਾਉਣ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ।

ਇਹ ਵੀ ਪੜ੍ਹੋ 👉ਕੌਫ਼ੀ ਮਸ਼ੀਨ ਫ਼ਟਣ ਕਾਰਨ ਕਾਮੇ ਦੀ ਹੋਈ ਮੌ/ਤ

ਇਸ ਕਾਰਵਾਈ ਤਹਿਤ:ਰਣਜੀਤ ਸਿੰਘ, ਵਾਸੀ ਬਠਿੰਡਾ: UPI ਟਰਾਂਜੈਕਸ਼ਨਾਂ ਰਾਹੀਂ ਹੋਈ ਧੋਖਾਧੜੀ ਦੇ ਮਾਮਲੇ ਵਿੱਚ ₹35,000/- ਵਾਪਸ ਕਰਵਾਏ ਗਏ। ਸਰਜੀਤ ਸਿੰਘ, ਵਾਸੀ ਬਠਿੰਡਾ: ਆਨਲਾਈਨ ਏਅਰ ਟਿਕਟਾਂ ਬੁੱਕ ਕਰਵਾਉਣ ਦੇ ਨਾਮ ‘ਤੇ ਹੋਈ ਧੋਖਾਧੜੀ ਦੀ ₹1,89,500/- ਦੀ ਰਕਮ ਵਾਪਸ ਕਰਵਾਈ ਗਈ। ਸ਼ਮਨਦੀਪ ਸਿੰਘ, ਵਾਸੀ ਫੇਜ਼-3, ਮਾਡਲ ਟਾਊਨ, ਬਠਿੰਡਾ: UPI ਰਾਹੀਂ ਹੋਈ ਧੋਖਾਧੜੀ ਦੇ ਮਾਮਲੇ ਵਿੱਚ ₹50,000/- ਵਾਪਸ ਕਰਵਾਏ ਗਏ। ਹਰੀਕ੍ਰਿਸ਼ਨ, ਵਾਸੀ ਬਠਿੰਡਾ: ਆਨਲਾਈਨ ਐਪ ਰਾਹੀਂ ਨਿਵੇਸ਼ ਕਰਵਾਉਣ ਦੇ ਨਾਮ ‘ਤੇ ਹੋਈ ₹12,10,000/- ਦੀ ਧੋਖਾਧੜੀ ਦੇ ਮਾਮਲੇ ਵਿੱਚ ਰਕਮ ਵਾਪਸ ਕਰਵਾਈ ਗਈ। ਨਾਨਕਪ੍ਰੀਤ ਸਿੰਘ, ਵਾਸੀ ਪਿੰਡ ਜਿਉਂਦ, ਜ਼ਿਲ੍ਹਾ ਬਠਿੰਡਾ: UPI ਟਰਾਂਜੈਕਸ਼ਨਾਂ ਰਾਹੀਂ ਹੋਈ ਧੋਖਾਧੜੀ ਦੇ ਮਾਮਲੇ ਵਿੱਚ ₹3,21,000/- ਵਾਪਸ ਕਰਵਾਏ ਗਏ। ਗੁਰਪ੍ਰੀਤ ਸਿੰਘ, ਵਾਸੀ ਪਿੰਡ ਨਰੂਆਣਾ, ਜ਼ਿਲ੍ਹਾ ਬਠਿੰਡਾ: UPI ਟਰਾਂਜੈਕਸ਼ਨਾਂ ਰਾਹੀਂ ਹੋਈ ਧੋਖਾਧੜੀ ਦੇ ਮਾਮਲੇ ਵਿੱਚ ₹1,00,000/- ਵਾਪਸ ਕਰਵਾਏ ਗਏ। ਜੋਰਾਵਰ ਸਿੰਘ, ਵਾਸੀ ਗ੍ਰੀਨ ਐਵੇਨਿਊ, ਭਾਰਤ ਨਗਰ, ਬਠਿੰਡਾ: UPI ਟਰਾਂਜੈਕਸ਼ਨਾਂ ਰਾਹੀਂ ਹੋਈ ਧੋਖਾਧੜੀ ਦੇ ਮਾਮਲੇ ਵਿੱਚ ₹45,000/- ਵਾਪਸ ਕਰਵਾਏ ਗਏ। ਸੁਖਵੀਰ ਕੌਰ, ਵਾਸੀ ਭਗਵਤੀ ਕਲੋਨੀ, ਮੁਲਤਾਨੀਆ ਰੋਡ, ਬਠਿੰਡਾ: UPI ਟਰਾਂਜੈਕਸ਼ਨਾਂ ਰਾਹੀਂ ਹੋਈ ਧੋਖਾਧੜੀ ਦੇ ਮਾਮਲੇ ਵਿੱਚ ₹45,000/- ਵਾਪਸ ਕਰਵਾਏ ਗਏ। ਅਮਨਦੀਪ ਕੌਰ, ਵਾਸੀ ਗੋਨੇਆਣਾ ਮੰਡੀ, ਜ਼ਿਲ੍ਹਾ ਬਠਿੰਡਾ: UPI ਟਰਾਂਜੈਕਸ਼ਨਾਂ ਰਾਹੀਂ ਹੋਈ ਧੋਖਾਧੜੀ ਦੇ ਮਾਮਲੇ ਵਿੱਚ ₹31,960/- ਵਾਪਸ ਕਰਵਾਏ ਗਏ।

ਇਹ ਵੀ ਪੜ੍ਹੋ 👉ਕਾਂਗਰਸ ਦੇ ਗਠਜੋੜ ਲਈ ‘ਸੱਦੇ’ ਦਾ ਕਾਮਰੇਡਾਂ ਵੱਲੋਂ ਹਾਂ-ਪੱਖੀ ਹੂੰਗਾਰਾ, ਪੜ੍ਹੋ ਕਾਮਰੇਡ ਅਰਸ਼ੀ ਨੇ ਕੀ ਕਿਹਾ!

ਇਸ ਤਰ੍ਹਾਂ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵੱਲੋਂ ਇਨ੍ਹਾਂ ਨੌਂ ਪੀੜਤਾਂ ਦੀ ਕੁੱਲ ₹20,27,460/- ਦੀ ਰਕਮ ਵਾਪਸ ਕਰਵਾਈ ਗਈ।ਬਠਿੰਡਾ ਪੁਲਿਸ ਦੀ ਲੋਕਾਂ ਨੂੰ ਅਪੀਲ;ਸਾਈਬਰ ਅਪਰਾਧੀ ਹਰ ਰੋਜ਼ ਧੋਖਾਧੜੀ ਦੇ ਨਵੇਂ ਤਰੀਕੇ ਅਪਣਾ ਰਹੇ ਹਨ। ਇਸ ਲਈ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
– ਆਪਣਾ OTP, UPI PIN ਜਾਂ ਬੈਂਕ ਖਾਤੇ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
– ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਨਾ ਕਰੋ।
– ਬਿਨਾਂ ਪੂਰੀ ਜਾਂਚ-ਪੜਤਾਲ ਦੇ ਕਿਸੇ ਵੀ ਆਨਲਾਈਨ ਨਿਵੇਸ਼ ਸਕੀਮ ਵਿੱਚ ਪੈਸੇ ਨਾ ਲਗਾਓ।
– ਕਿਸੇ ਵੀ ਸਾਈਬਰ ਧੋਖਾਧੜੀ ਦੀ ਸੂਰਤ ਵਿੱਚ ਤੁਰੰਤ 1930 ਸਾਈਬਰ ਹੈਲਪਲਾਈਨ ‘ਤੇ ਸੰਪਰਕ ਕਰੋ ਜਾਂ www.cybercrime.gov.in ‘ਤੇ ਸ਼ਿਕਾਇਤ ਦਰਜ ਕਰਵਾਓ।
ਲੋਕਾਂ ਦੀ ਮਿਹਨਤ ਦੀ ਕਮਾਈ ਦੀ ਸੁਰੱਖਿਆ ਸਾਡੀ ਤਰਜੀਹ ਹੈ। ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਰ ਵਿਅਕਤੀ ਦੀ ਮਦਦ ਕਰਨਾ ਅਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਯਤਨ ਕਰਨਾ ਬਠਿੰਡਾ ਪੁਲਿਸ ਦੀ ਵਚਨਬੱਧਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

DAV College Bathinda ਨੇ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ

Bathinda News:DAV College Bathinda ਨੇ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ।...

ਕੌਫ਼ੀ ਮਸ਼ੀਨ ਫ਼ਟਣ ਕਾਰਨ ਕਾਮੇ ਦੀ ਹੋਈ ਮੌ/ਤ

Moga News: ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਆਪਣੇ...