ਫ਼ਾਜਲਿਕਾ ਪੁਲਿਸ ਵੱਲੋਂ ਦੋ ਮੋਟਰਸਾਈਕਲ ਚੋਰ ਗਿਰੋਹ ਕਾਬੂ, 32 ਮੋਟਰਸਾਈਕਲ ਕੀਤੇ ਬਰਾਮਦ

0
16

ਫ਼ਾਜਲਿਕਾ, 30 ਜੂਨ: ਜ਼ਿਲ੍ਹਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਵੱਖ ਵੱਖ ਮੋਟਰਸਾਈਕਲ ਚੋਰ ਗਿਰੋਹਾਂ ਨੂੰ ਕਾਬੁੂ ਕਰਕੇ ਉਨ੍ਹਾਂ ਕੋਲੋਂ 32 ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਪ੍ਰਗਿਆ ਜੈਨ ਡੀ.ਐਸ.ਪੀ ਫਾਜਿਲਕਾ ਸ਼ੁਬੇਗ ਸਿੰਘ ਅਤੇ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਇੰਸਪੈਕਟਰ ਲੇਖ ਰਾਜ ਦੀ ਨਿਗਰਾਨੀ ਹੇਠ ਥਾਣੇਦਾਰ ਮਲਕੀਤ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਕੀਤੀਕਾਰਵਾਈ ਦੌਰਾਨ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਸਿਕੰਦਰ ਬੱਤਰਾ ਉਰਫ ਗੋਲਡੀ ਵਾਸੀ ਰਾਧਾ ਸਵਾਮੀ ਕਲੋਨੀ ਤੇ ਮਾਨਵ ਕੁਮਾਰ ਵਾਸੀ ਧਾਨਕ ਬਸਤੀ ਫਾਜਿਲਕਾ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ ਚੋਰੀਸ਼ੁਦਾ 19 ਮੋਟਰਸਾਈਕਲ ਬਰਾਮਦ ਕੀਤੇ। ਇੰਨ੍ਹਾਂ ਦੇ ਵਿਰੁਧ ਮੁੱਕਦਮਾ ਨੰਬਰ 95 ਮਿਤੀ 22.06.2024 ਅ/ਧ 379,411 ਭ:ਦ ਥਾਣਾ ਸਿਟੀ ਫਾਜਿਲਕਾ ਦਰਜ ਕੀਤਾ ਗਿਆ।

 

 

ਗੋਨਿਆਣਾ ਮੰਡੀ ’ਚ ਔਰਤ ਤੋਂ ਮੋਬਾਈਲ ਫੋਨ ਖੋਹਣ ਵਾਲਾ ਮੋਟਰਸਾਈਕਲ ਸਵਾਰ ਕਾਬੂ

ਕਾਬੂ ਕੀਤੇ ਮੁਜਰਮਾਂ ਤੋਂ ਪੁਛਗਿਛ ਦੇ ਆਧਾਰ ’ਤੇ ਇਸ ਮੁਕੱਦਮੇ ਵਿੱਚ ਜੋਨੀ ਵਾਸੀ ਅੰਨੀ ਦਿੱਲੀ ਨੂੰ ਨਾਮਜਦ ਕਰਕੇ ਕਾਬੂ ਕੀਤਾ ਗਿਆ। ਜਦਕਿ ਇਸ ਕੇਸ ਵਿਚ ਸਾਹਿਲ ਉਰਫ ਗੋਰੂ ਵਾਸੀ ਉਡਾ ਵਾਲੀ ਬਸਤੀ ਫਾਜਿਲਕਾ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਇਸੇ ਪੁਲਿਸ ਪਾਰਟੀ ਵੱਲੋਂ ਇੱਕ ਹੋਰ ਕਾਰਵਾਈ ਦੌਰਾਨ ਗੁਰਪ੍ਰੀਤ ਸਿੰਘ ਉਰਫ ਗੋਰੂ, ਵਿਜੇ ਸਿੰਘ ਵਾਸੀਆਨ ਪਿੰਡ ਠੰਗਣੀ, ਗੁਰਮੇਜ਼ ਸਿੰਘ ਉਰਫ ਬੱਬਲੂ ਵਾਸੀ ਚੱਕ ਅਰਾਈਆਂ ਵਾਲਾ ਅਤੇ ਜਗਸੀਰ ਸਿੰਘ ਵਾਸੀ ਚੱਕ ਅਰਾਈਆਂ ਵਾਲਾ ਵਿਰੁਧ ਮੁਕੱਦਮਾ ਨੰਬਰ 102 ਮਿਤੀ 27.06.2024 ਅ/ਧ 379,411 ਭ:ਦ ਥਾਣਾ ਸਿਟੀ ਫਾਜਿਲਕਾ ਦਰਜ ਕਰਕੇ ਗੁਰਪ੍ਰੀਤ ਸਿੰਘ, ਗੁਰਮੇਜ ਸਿੰਘ ਅਤੇ ਜਗਸੀਰ ਸਿੰਘ ਨੂੰ ਕਾਬੂ ਕਰਕੇ ਉਹਨਾਂ ਪਾਸੋਂ 11 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਜਦਕਿ ਵਿਜੇ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਨਸ਼ਾ ਕਰਨ ਦੇ ਵੀ ਆਦੀ ਹਨ,

ਨਸ਼ਿਆਂ ਦੇ ਦੈਂਤ ਨੇ ਹੁਣ ਇੱਕ ਪੁਲਿਸ ਮੁਲਾਜਮ ਦੀ ਜਾਨ ਲਈ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਜਿਹਨਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਲੁੱਟ ਖੋਹ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਕਈ ਮੁਕੱਦਮੇ ਦਰਜ ਹਨ।ਐਸਐਸਪੀ ਨੇ ਅੱਗੇ ਦਸਿਆ ਕਿ ਇਸੇ ਤਰਾਂ ਇੰਸਪੈਕਟਰ ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਬਹਾਵ ਵਾਲਾ ਦੀ ਨਿਗਰਾਨੀ ਹੇਠ ਰਾਜੂ ਵਾਸੀ ਬੰਗੀ ਨਗਰ ਬਠਿੰਡਾ ਅਤੇ ਹਰਵਿੰਦਰ ਸਿੰਘ ਉਰਫ ਕਾਲਾ ਵਾਸੀ ਬੀੜ ਤਲਬ ਬਸਤੀ ਨੰ. 4 ਬਠਿੰਡਾ ਨੂੰ ਕਾਬੂ ਕਰਕੇ ਉਹਨਾਂ ਪਾਸੋ ਦੋ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜਿਹਨਾ ਦੇ ਖਿਲਾਫ ਮੁਕੱਦਮਾ ਨੰਬਰ 71/24 ਜੁਰਮ 379-ਬੀ,411 ਆਈ.ਪੀ.ਸੀ ਥਾਣਾ ਬਹਾਵ ਵਾਲਾ ਵਿਖੇ ਦਰਜ ਰਜਿਸਟਰ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਕਾਬੂ ਕੀਤੇ ਕਥਿਤ ਦੋਸ਼ੀਆਂ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟਾਂ ਖੋਹਾਂ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮੇ ਦਰਜ ਹਨ, ਜਿਸ ਵਿੱਚ ਰਾਜੂ ਦੇ ਖਿਲਾਫ 05 ਅਤੇ ਹਰਵਿੰਦਰ ਸਿੰਘ ਦੇ ਖਿਲਾਫ 09 ਮੁਕੱਦਮੇ ਦਰਜ ਹੋਣੇ ਪਾਏ ਗਏ ਹਨ।

 

LEAVE A REPLY

Please enter your comment!
Please enter your name here