WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸਾਰਥਕ ਸੁਨੇਹੇ ਨਾਲ ਹੋਈ ਸੰਪੂਰਨ

ਸੁਖਜਿੰਦਰ ਸਿੰਘ ਮਾਨ 
ਲਾਹੌਰ , 7 ਮਾਰਚ :ਵਿਸ਼ਵ ਪੰਜਾਬੀ ਕਾਂਗਰਸ ਵਲੋਂ ਕਾਰਵਾਈ ਜਾ ਰਹੀ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਇੱਕ ਸਾਰਥਕ ਸੁਨੇਹੇ ਨਾਲ ਸਮਾਪਤ ਹੋ ਗਈ ਹੈ । ਤਿੰਨ ਰੋਜ਼ਾ ਕਾਨਫਰੰਸ ਦੇ ਆਖ਼ਰੀ ਦਿਨ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਸੂਚਨਾ ਵਿਭਾਗ ਦੇ ਮੰਤਰੀ ਉਜ਼ਮਾਂ ਬਾਖ਼ਾਰੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਗਮ ਨੂੰ ਸੰਬੋਧਨ ਕਰਦਿਆਂ ਸ: ਅਰੋੜਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਭਾਈਚਾਰੇ ਵਾਸਤੇ ਬਹੁਤ ਕੰਮ ਕੀਤਾ ਜਾ ਰਿਹਾ ਅਤੇ ਵੰਡ ਤੋਂ ਬਾਦ ਪਹਿਲੀ ਦਫ਼ਾ ਕਿਸੇ ਸਿੱਖ ਨੂੰ ਕੈਬਨਿਟ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ ਹੈ ।
ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹਨ । ਇਥੋਂ ਤੱਕ ਕਿ ਹਰ ਰੋਜ਼ 5000 ਸ਼ਰਧਾਲੂ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਚੰਗੇ ਮਾਹੌਲ ਨਾਲ ਅੱਗੇ ਵੱਧ ਰਹੇ ਹਨ। ਇਸੇ ਦੌਰਾਨ ਲਹਿੰਦੇ ਪੰਜਾਬ ਦੀ ਕੈਬਨਿਟ ਮੰਤਰੀ ਉਜ਼ਮਾਂ ਬੁਖ਼ਾਰੀ ਨੇ ਕਿਹਾ ਕਿ ਸਰਕਾਰ ਇੱਥੇ ਵਸਦੇ ਘੱਟ ਗਿਣਤੀਆਂ ਭਾਈਚਾਰਾ ਸਾਡਾ ਅਹਿਮ ਹਿੱਸਾ ਹੈ । ਉਨ੍ਹਾਂ ਕਿਹਾ ਸਾਡੀ ਸਰਕਾਰ ਖਾਸ ਕਰਕੇ ਸਾਡੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਸਿੱਖ ਕੌਮ ਲਈ ਤਤਪਰ ਹੈ । ਉਨ੍ਹਾਂ ਇਹ ਵੀ ਕਿਹਾ ਸਾਡੀ ਸਰਕਾਰ ਪੰਜਾਬੀ ਭਾਸ਼ਾ ਲਈ ਬਹੁਤ ਕੰਮ ਕਰ ਰਹੀ ਹੈ ।
ਇਸ ਦੌਰਾਨ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਚੈਪਟਰ ਦੇ ਆਗੂ  ਸਹਿਜਪ੍ਰੀਤ ਸਿੰਘ ਮਾਂਗਟ ਨੂੰ ਲਾਈਫ ਟਾਇਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੱਜ ਮੰਚ ਦੀ ਸ਼ਾਨ ਅੰਤਰਰਾਸ਼ਟਰੀ ਪ੍ਰਧਾਨ ਫ਼ਖਰ ਜ਼ਮਾਨ, ਸੁਖਵਿੰਦਰ ਅੰਮ੍ਰਿਤ, ਪ੍ਰੋ. ਗੁਰਭਜਨ ਸਿੰਘ ਗਿੱਲ, ਬਲਵਿੰਦਰ ਸੰਧੂ, ਜੰਗ ਬਹਾਦਰ ਗੋਇਲ ਤੇ ਲੋਕ ਗਾਇਕ ਰਵਿੰਦਰ ਗਰੇਵਾਲ ਬਣੇ ।ਇਸਤੋਂ ਪਹਿਲਾਂ ਕਾਨਫ਼ਰੰਸ ਦੇ ਆਖ਼ਰੀ ਦਿਨ ਗੁਰਭਜਨ ਗਿੱਲ, ਕਮਲ ਦੁਸਾਂਝ , ਜੰਗ ਬਹਾਦੁਰ ਗੋਇਲ, ਬਲਕਾਰ ਸਿੰਘ ਸਿੱਧੂ, ਹਰਵਿੰਦਰ ਸਿੰਘ ਚੰਡੀਗੜ੍ਹ, ਸੁਸ਼ੀਲ ਦੁਸਾਂਝ, ਇੰਗਲੈਂਡ ਤੋਂ ਅਜ਼ੀਮ ਸ਼ੇਖਰ, ਪ੍ਰਿੰਸੀਪਲ ਨੀਲਮ ਗੋਇਲ, ਇੰਗਲੈਂਡ ਤੋਂ ਜਸਵਿੰਦਰ ਸਿੰਘ ਰੱਤੀਆਂ ਦਿੱਲੀ ਯੂਨੀਵਰਸਿਟੀ ਤੋਂ ਡਾਕਟਰ ਗੁਰਦੀਪ ਕੌਰ , ਸ਼ਬਦੀਸ਼ ਤੇ ਮਨਜੀਤ ਕੌਰ ਪੱਡਾ ਆਦਿ ਨੇ ਸੰਬੋਧਨ ਕੀਤਾ ।
ਇਸ ਦੌਰਾਨ ਪੰਜਾਬੀ ਗਾਇਕ ਤੇ ਹੀਰੋ ਰਵਿੰਦਰ ਗਰੇਵਾਲ ਤੇ ਲਹਿੰਦੇ ਪੰਜਾਬ ਦੇ ਗਾਇਕ ਇਮਰਾਨ ਸ਼ੌਕਤ ਅਲੀ ਨੇ ਵੀ ਖ਼ੂਬ ਰੰਗ ਬੰਨ੍ਹਿਆ ।ਇਸ ਦੌਰਾਨ ਚੜ੍ਹਦੇ ਪੰਜਾਬ ਤੋਂ ਆਏ ਵਫ਼ਦ ਮੈਬਰਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ ।ਇਸ ਵਫ਼ਦ ਵਿਚ ਮਾਧਵੀ ਕਟਾਰੀਆ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰਤੇਜ ਕੋਹਾਰਵਾਲਾ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਸਵੈਰਾਜ ਸਿੰਘ ਸੰਧੂ , ਪ੍ਰੋਫੈਸਰ ਨਵਰੂਪ ਕੌਰ, ਤਰਸਪਾਲ ਕੌਰ, ਸੁਨੀਲ ਕਟਾਰੀਆ, ਪੱਤਰਕਾਰ ਸ਼ਵਿੰਦਰ ਸਿੰਘ , ਸਵੈਰਾਜ ਸਿੰਘ ਸੰਧੂ , ਗੁਰਤੇਜ ਕੋਹਾਰਵਾਲਾ , ਦਲਜੀਤ ਸਿੰਘ ਸ਼ਾਹੀ ,ਗੁਰਚਰਨ ਕੌਰ ਕੋਛੜ, ਬਲਵਿੰਦਰ ਸਿੰਘ ਸੰਧੂ,
ਦਰਸ਼ਨ ਬੁੱਟਰ, ਭੁਪਿੰਦਰ ਕੌਰ ਪ੍ਰੀਤ, ਜਗਦੀਪ ਸਿੰਘ ਸਿੱਧੂ, ਜੈ ਇੰਦਰ ਚੌਹਾਨ, ਰਾਜਵੰਤ ਕੌਰ ਬਾਜਵਾ, ਤਰਸਪਾਲ ਕੌਰ ਆਦਿ ਸ਼ਾਮਿਲ ਸਨ ।ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ਼ ਸਕੱਤਰ ਸੁਸ਼ੀਲ ਦੋਸਾਂਝ ਵਲੋਂ ਲਹਿੰਦੇ ਪੰਜਾਬ ਦੀ ਡਾਕਟਰ ਸੁਗਰਾ ਸਦਫ਼ ਸਾਬਕਾ ਡਾਇਰੈਕਟਰ ਜਨਰਲ਼ ਪੰਜਾਬੀ ਇੰਸਟੀਚਿਊਟ ਆਫ ਭਾਸ਼ਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਸਮਾਗਮ ਦੇ ਅਖੀਰ ਵਿੱਚ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਤੇ ਬੇਅੰਤ ਸਿੰਘ ਧਾਲੀਵਾਲ ਵੀ ਸ਼ਾਮਿਲ ਹੋਏ।

Related posts

ਭਾਰਤ ਵਿੱਚ ਕੋਵਿਡ-19 ਟੀਕਾਕਰਣ ਦਾ ਅੰਕੜਾ 107.29 ਕਰੋੜ ਪਹੁੰਚਿਆ

punjabusernewssite

ਕੈਨੇਡਾ ਦੇ ਦੋਸ਼ਾਂ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ

punjabusernewssite

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਦੀ ਵੱਡੀ ਛਾਪੇਮਾਰੀ

punjabusernewssite