ਚੰਡੀਗੜ੍ਹ, 1 ਜੂਨ– ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ 37.80 ਫੀਸਦ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਵੱਲੋਂ ਮਹੀਆ ਕਿਰਾਏ ਅੰਕੜਾ ਮੁਤਾਬਕ ਸਭ ਤੋਂ ਵੱਧ ਵੋਟਿੰਗ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ 41.17 ਫੀਸ ਦੀ ਹੋਈ ਹੈ। ਜਦੋਂ ਕਿ ਸਭ ਤੋਂ ਘੱਟ ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ 32.18 ਫੀਸ ਦੀ ਵੋਟਿੰਗ ਹੋਈ ਹੈ।
CM ਮਾਨ ਸਣੇ ਵੱਖ-ਵੱਖ ਉਮੀਦਵਾਰਾਂ ਨੇ ਪਾਈ ਵੋਟ
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਚਲਦੇ ਵੋਟਰਾਂ ਦਾ ਵੋਟ ਪਾਉਣ ਦਾ ਰੁਝਾਨ ਸਵੇਰੇ ਸਵੇਰੇ ਦੇਖਿਆ ਗਿਆ।ਪਰੰਤੂ ਜਿਉਂ ਜਿਉਂ ਗਰਮੀ ਦਾ ਪ੍ਰਕੋਪ ਵਧਿਆ ਵੋਟਰਾਂ ਦੇ ਵਿੱਚ ਉਤਸ਼ਾਹ ਘਟਦਾ ਨਜ਼ਰ ਆਇਆ ਭਾਰੀ ਗਰਮੀ ਤੇ ਚੱਲਦੇ ਹੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਵੋਟਾਂ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਪੋਲਿੰਗ ਬੂਥਾਂ ਉੱਪਰ ਠੰਡੇ ਮਿੱਠੇ ਸ਼ਰਬਤ ਦਾ ਇੰਤਜ਼ਾਮ ਕੀਤਾ ਹੋਇਆ। ਇਸ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹਈਆ ਕਰਾਈਆਂ ਜਾ ਰਹੀਆਂ ਹਨ।