ਫਰੀਦਕੋਟ ‘ਚ ਮਹਿਲਾ BLO ਨਾਲ ਦੁਰਵਿਵਹਾਰ, ਹਾਲਤ ਵਿਗੜੀ

0
7
32 Views

ਫਰੀਦਕੋਟ, 1 ਜੂਨ:- ਪੰਜਾਬ ਵਿਚ ਸਵੇਰੇ 7 ਵਜੇ ਤੋਂ ਲਗਾਤਾਰ ਵੋਟਾਂ ਪੈਣ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ।ਅੱਤ ਦੀ ਗਰਮੀ ਦੌਰਾਨ ਵੀ ਲੋਕਾਂ ਵਿਚ ਵੋਟ ਪਾਉਣ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਫਰੀਦਕੋਟ ‘ਚ ਚੱਲ ਰਹੀਆਂ ਵੋਟਾਂ ਦੌਰਾਨ ਫਰੀਦਕੋਟ ਦੇ ਸੁਸਾਇਟੀ ਨਗਰ ਵਿਚ ਬੂਥ ਨੰਬਰ 105 ਤੇ ਤੈਨਾਤ ਮਹਿਲਾ BLO ਨਾਲ ਦੁਰਵਿਵਹਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

BSP ਉਮੀਦਵਾਰ ਸੁਰਿੰਦਰ ਕੰਬੋਜ ਨੇ ਚੋਣ ਕਮੀਸ਼ਨ ਨਿਯਮਾਂ ਦੀ ਕੀਤੀ ਉਲੰਘਨਾ, ਵੋਟ ਪਾਉਂਦੇ ਹੋਏ ਬਣਾਈ ਵੀਡੀਓ

ਮਹਿਲਾ ਕਰਮਚਾਰੀ ਵਲੋਂ ਸੱਤਾਧਾਰੀ ਪਾਰਟੀ ਦੇ ਸਮਰਥਕ ‘ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਪੀੜਤ ਮਹਿਲਾ ਦੀ ਸਿਹਤ ਵਿਗੜ ਗਈ। ਪੀੜਤ ਨੂੰ ਇਲਾਜ ਲਈ ਫਰੀਦਕੋਟ ਦੇ  GSS ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

 

LEAVE A REPLY

Please enter your comment!
Please enter your name here