ਪੰਜਾਬ ’ਚ 4 ਜਿਮਨੀ ਚੋਣਾਂ ਦਾ ਐਨਾਨ, 13 ਨਵੰਬਰ ਨੂੰ ਪੈਣਗੀਆਂ ਵੋਟਾਂ

0
80
+1

ਚੰਡੀਗੜ੍ਹ, 15 ਅਕਤੂਬਰ: ਪੰਜਾਬ ਦੇ ਵਿਚ ਜਿੱਥੇ ਅੱਜ ਪੰਚਾਇਤ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ, ਉਥੇ ਦੂਜੇ ਪਾਸੇ ਆਉਣ ਵਾਲੀ 13 ਨਵੰਬਰ ਇੱਕ ਹੋਰ ਚੋਣਾਂ ਦਾ ਐਲਾਨ ਹੋ ਗਿਆ ਹੈ। ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਚਾਰ ਉਪ ਚੋਣਾਂ ਲਈ ਚੋਣ ਸਡਿਊਲ ਦਾ ਐਲਾਨ ਦੇਸ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਅੱਜ ਕਰ ਦਿਤਾ ਗਿਆ ਹੈ। ਜਾਰੀ ਇਸ ਸਡਿਊਲ ਦੇ ਤਹਿਤ 13 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 23 ਤਰੀਕ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇੰਨ੍ਹਾਂ ਉਪ ਚੋਣਾਂ ਦਾ ਐਲਾਨ ਮਹਾਰਾਸ਼ਟਰ ਤੇ ਝਾਰਖੰਡ ਸੂਬਿਆਂ ਦੇ ਨਾਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ:Big News: ਸੁਖਬੀਰ ਬਾਦਲ ਵਿਰੁਧ ਫੈਸਲੇ ਤੋਂ ਪਹਿਲਾਂ ਜਥੇਦਾਰਾਂ ਵੱਲੋਂ ਵਲਟੋਹਾ ਵਿਰੁਧ ਵੱਢੀ ਕਾਰਵਾਈ

ਚੋਣ ਕਮਿਸ਼ਨ ਵੱਲੋਂ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 18 ਅਕਤੂਬਰ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ।

ਇਹ ਵੀ ਪੜ੍ਹੋ:Punjab Police ਦੇ 32 DSP ਨੂੰ ਮਿਲਿਆ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫ਼ਾ, ਤਰੱਕੀ ਦੇ ਕੇ SP ਬਣਾਏ

ਪੰਜਾਬ ਦੇ ਵਿਚ ਲੋਕ ਸਭਾ ਚੋਣਾਂ ਦੌਰਾਨ ਖ਼ਾਲੀ ਹੋਈਆਂ ਚਾਰ ਵਿਧਾਨ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਤੇ ਬਰਨਾਲਾ ਸ਼ਾਮਲ ਹਨ। ਗਿੱਦੜਬਾਹਾ ਸੀਟ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ, ਬਰਨਾਲਾ ਤੋਂ ਵਿਧਾਇਕ ਤੇ ਮੰਤਰੀ ਮੀਤ ਹੇਅਰ ਦੇ ਸੰਗਰੂਰ ਤੋਂ ਐਮ.ਪੀ ਬਣਨ, ਚੱਬੇਵਾਲ ਤੋਂ ਵਿਧਾਇਕ ਡਾ ਰਾਜ ਕੁਮਾਰ ਦੇ ਹੁਸ਼ਿਆਰਪੁਰ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਤੋਂ ਐਮ.ਪੀ ਚੁਣੇ ਜਾਣ ਕਾਰਨ ਇਹ ਸੀਟਾਂ ਖ਼ਾਲੀ ਹੋਈਆਂ ਹਨ।

 

+1

LEAVE A REPLY

Please enter your comment!
Please enter your name here