ਬਠਿੰਡਾ, 7 ਦਸੰਬਰ: ਤਿੰਨ ਦਿਨ ਪਹਿਲਾਂ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦੇ ਇੱਕ ਮੁਲਜਮ ਦੀ ਨਿਸ਼ਾਨਦੇਹੀ ’ਤੇ ਬਠਿੰਡਾ ਪੁਲਿਸ ਨੇ 6 ਪਿਸਤੌਲ ਬਰਾਮਦ ਕਰਵਾਏ ਹਨ। ਕਰਮਜੀਤ ਸ਼ੋਰਾਨ ਉਰਫ ਜੀਤਾ ਨਾਂ ਦੇ ਇਸ ਮੁਲਜਮ ਨੂੰ ਪੁਲਿਸ ਨੇ ਥਾਣਾ ਕੈਂਟ ’ਚ ਚੋਰੀ ਦੇ ਇੱਕ ਮਾਮਲੇ ਵਿਚ ਨਾਮਜਦ ਕੀਤਾ ਹੋਇਆ ਹੈ, ਜਿਸਦੀ ਪੁਛਗਿਛ ਲਈ ਬਠਿੰਡਾ ਸੀ.ਆਈ.ਏ-1 ਟੀਮ ਵਲੋਂ ਉਸਦੇ ਕੋਲੋਂ ਪੁਛਗਿਛ ਕੀਤੀ ਗਈ ਸੀ।
ਪੌਣੇ ਚਾਰ ਕਿਲੋ ਸੋਨੇ ਦੀ ਲੁੱਟ ਦਾ ਮਾਮਲਾ: ਪੁਲਿਸ ਮੁਲਾਜਮਾਂ ਦਾ ਸਾਥ ਦੇਣ ਵਾਲਾ ਸਰਪੰਚ ਵੀ ਗ੍ਰਿਫਤਾਰ
ਹਿਸਾਰ ਦੀ ਨਿਊ ਪੁਲਿਸ ਕਲੌਨੀ ਦੇ ਵਾਸੀ ਜੀਤਾ ਨੂੰ ਮੁੱਕਦਮਾ ਨੰਬਰ 151 ਮਿਤੀ 21.11.2023 ਅ/ਧ 379,411,115,109,120ਬੀ ਆਈ.ਪੀ.ਸੀ ਅਤੇ 25 ਸਬ ਸੈਕਸ਼ਨ(7),8 ਅਸਲਾ ਐਕਟ 1959 ਥਾਣਾ ਕੈਂਟ ਬਠਿੰਡਾ ਵਿੱਚ ਪ੍ਰੋਡੱਕਸ਼ਨ ਵਾਰੰਟ ’ਤੇ ਲਿਆਂਦਾ ਗਿਆਸੀ। ਪੁਲਿਸ ਅਧਿਕਾਰੀਆਂ ਮੁਤਾਬਕ ਬਰਾਮਦ ਕੀਤੇ 6 ਪਿਸਤੌਲ .32 ਬੋਰ ਦੇਸੀ ਹਨ।
ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ਾਂ ਹੇਠ ਕਾਬੂ ਕੀਤਾ ਮਿਲਕ ਪਲਾਂਟ ਦਾ ਮੈਨੇਜਰ ਨਿਕਲਿਆਂ ਕਰੋੜਪਤੀ
ਪੁਲਿਸ ਅਧਿਕਾਰੀਆਂ ਮੁਤਾਬਕ ਜੀਤੇ ਵਿਰੁਧ ਪਹਿਲਾਂ ਵੀ ਮੁੱਕਦਮਾ ਨੰਬਰ 208 ਮਿਤੀ 17.7.2023 ਅ/ਧ 302,307,34 ਆਈ.ਪੀ.ਸੀ 25/54/59 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ਼ ਹੈ। ਇਸ ਮੁੱਕਦਮੇ ਵਿੱਚ ਹੁਣ ਤੱਕ 18 ਪਿਸਤੌਲ ਬਰਾਮਦ ਕਰਵਾਏ ਜਾ ਚੁੱਕੇ ਹਨ।