Faridkot ‘ਚ 6 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕ/ਤ/ਲ; ਰੱਸੀ ਨਾਲ ਬੰਨ ਕੇ ਲਾਸ਼ ਨਹਿਰ ‘ਚ ਸੁੱਟੀ

Date:

spot_img

Faridkot News: Faridkot ‘ਚ ਇੱਕ ਦਿਲ ਦਿਖਾਉਣ ਵਾਲੀ ਘਟਨਾ ਵਾਪਰਨ ਦੀ ਸਾਹਮਣੇ ਆਈ ਹੈ। ਇੱਕ 6 ਸਾਲਾਂ ਬੱਚੇ ਦਾ ਬਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਰੱਸੀ ਨਾਲ ਬੰਨਣ ਦੇ ਬਾਅਦ ਨਹਿਰ ਵਿਚ ਸੁੱਟ ਦਿੱਤ ਗਿਆ, ਜਿੱਥੇ ਇੱਕ ਚੌਕੀਦਾਰ ਨੁੰ ਪਤਾ ਲੱਗਣ ‘ਤੇ ਫ਼ਰੀਦਕੋਟ ਪੁਲਿਸ ਵੱਲੋਂ ਲਾਸ਼ ਨੂੰ ਮੁੱਦਕੀ ਮਾਈਨਰ ਦੇ ਪਿੰਡ ਚਹਿਲ ਵਿਚੋਂ ਬਾਹਰ ਕਢਵਾਇਆ ਗਿਆ। ਬੱਚੇ ਦੇ ਸਰੀਰ ‘ਤੇ ਡੂੰਘੇ ਜ਼ਖ਼ਮ ਸਨ ਅਤੇ ਉਸਦੇ ਹੱਥ ਅਤੇ ਪੈਰ ਇੱਕ ਪਤਲੀ ਤਾਰ ਨਾਲ ਬੰਨ੍ਹੇ ਹੋਏ ਸਨ। ਘਟਨਾ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੱਚੇ ਦੇ ਟੀ-ਸ਼ਰਟ ਅਤੇ ਹਾਫ਼ ਪੈਂਟ ਅਤੇ ਸੈਂਡਲ ਪਾਏ ਹੋਏ ਸਨ, ਜਿਸਦੀ ਹਾਲੇ ਪਹਿਚਾਣ ਨਹੀ ਹੋ ਪਾਈ। ਇਸ ਸਬੰਧ ਵਿਚ ਥਾਣਾ ਸਦਰ ਵਿਚ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਰਾਜੇਸ਼ ਕੁਮਾਰ ਨੇ ਗੱਲਬਾਤ ਕਰਦਿਆਂ ਦਸਿਆ ਕਿ ਇਸ ਸਬੰਧ ਵਿਚ ਥਾਣੇ ਅੰਦਰ ਕਤਲ ਦਾ ਪਰਚਾ ਦਰਜ਼ ਕਰ ਲਿਆ ਗਿਆ ਹੈ, ਕਿਉਂਕਿ ਲਾਸ਼ ਦੀ ਹਾਲਾਤ ਅਜਿਹੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਲਾਸ਼ ਮਿਲਣ ਸਬੰਧੀ ਪੂਰੇ ਪੰਜਾਬ ਦੇ ਥਾਣਿਆਂ ਵਿਚ ਮੈਸੇਜ ਭੇਜਿਆ ਗਿਆ ਹੈ ਤਾਂ ਕਿ ਜਿਸਦੇ ਇਲਾਕੇ ਵਿਚੋਂ ਵੀ ਬੱਚਾ ਗਾਇਬ ਹੋਇਆ ਹੋਵੇਗਾ, ਪਤਾ ਲੱਗ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...