Jagraon News : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਕਸਬਾ ਜਗਰਾਓ ਦੇ ਵਿਚ ਸਥਿਤ ਥਾਣਾ ਸਿਟੀ ‘ਚ ਤੈਨਾਤ ਇੱਕ ਥਾਣੇਦਾਰ ਨੇ ਥਾਣੇਦਾਰ ਦੇ ਕਮਾਲ ਕਰਦਿਆਂ ਆਪਣੇ ਹੀ ਥਾਣੇ ਦੇ ਮਾਲਖਾਨੇ ਵਿਚ ਖੜ੍ਹੇ ਦਰਜ਼ਨਾਂ ਮੋਟਰਸਾਈਕਲਾਂ-ਸਕੂਟਰਾਂ ਨੂੰ 2 ਨੰਬਰ ਵਿਚ ਹੀ ਕਬਾੜੀਆਂ ਨੂੰ ਵੇਚ ਦਿੱਤਾ। ਜਦ ਹੁਣ ਮਾਮਲੇ ਦਾ ਭੇਤ ਖੁੱਲਿਆ ਤਾਂ ਪੁਲਿਸ ਵਿਭਾਗ ਵੱਲੋਂ ਜਾਂਚ ਕਰਵਾਈ ਗਈ ਤੇ ਜਾਂਚ ਵਿਚ ਮੁਲਜ਼ਮ ਪਾਏ ਗਏ ਇਸ ਥਾਣੇਦਾਰ ਨੂੰ 2 ਕਬਾੜੀਆਂ ਤੇ 1 ਵਿਚੋਲੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ 👉ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…
ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਿਟੀ ਜਗਰਾਓ ਦੇ ਐਸਐਚਓ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਅਦਾਰਾ ਪੰਜਾਬੀ ਖਬਰਸਾਰ ਦੇ ਇਸ ਪੱਤਰਕਾਰ ਨੂੰ ਦਸਿਆ ਕਿ, ‘‘ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇੱਕ ਸਪੇਅਰ ਪਾਰਟਸ ਦਾ ਕਾਰੋਬਾਰ ਕਰਨ ਵਾਲੇ ਕਬਾੜੀਏ ਚੋਰੀ ਦਾ ਮਾਲ ਵੇਚ ਰਹੇ ਹਨ, ਜਿਸਦੇ ਚੱਲਦੇ ਇਸਦੀ ਜਾਂਚ ਕਰਵਾਈ ਗਈ। ” ਜਾਂਚ ਦੌਰਾਨ ਸਾਹਮਣੇ ਆਇਆ ਕਬਾੜ ਦਾ ਕੰਮ ਕਰਨ ਵਾਲੇ ਦੋਨਾਂ ਭਰਾਵਾਂ ਰਮਨਦੀਪ ਸਿੰਘ ਤੇ ਰਣਜੀਤ ਸਿੰਘ ਨੂੰ ਚੋਰੀ ਦਾ ਮਾਲ ਕੋਈ ਹੋਰ ਹੀ ਨਹੀਂ, ਬਲਕਿ ਥਾਣੇ ਵਿਚ ਤੈਨਾਤ ਇੱਕ ਥਾਣੇਦਾਰ ਮਨਜਿੰਦਰ ਸਿੰਘ ਦਿੰਦਾ ਸੀ। ਮਨਜਿੰਦਰ ਸਿੰਘ ਪਿਛਲੇ 6-7 ਸਾਲਾਂ ਤੋਂ ਇਸੇ ਥਾਣੇ ਵਿਚ ਬਤੌਰ ਮਾਲ ਮੁਨਸ਼ੀ ਕੰਮ ਕਰ ਰਿਹਾ ਸੀ। ਜਿਸਦਾ ਫ਼ਾਈਦਾ ਚੁੱਕਦਿਆਂ ਇਸਨੇ ਦਾਅ ਲੱਗਦੇ ਹੀ ਇਹ ਕਾਰਵਾਈ ਕਰ ਦਿੱਤੀ।
ਇਹ ਵੀ ਪੜ੍ਹੋ 👉ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ
ਕਬਾੜੀਆਂ ਤੇ ਥਾਣੇਦਾਰ ਦੇ ਵਿਚਕਾਰ ਬਲਵਿੰਦਰ ਬੱਗੜ ਨਾਂ ਦਾ ਇੱਕ ਦਲਾਲ ਵੀ ਸੀ, ਜੋ ਚੋਰੀ ਦੇ ਮਾਲ ਦੀ ਕੀਮਤ ਲਗਾਉਂਦਾ ਸੀ। ਮੁਢਲੀ ਜਾਂਚ ਮੁਤਾਬਕ ਥਾਣੇਦਾਰ ਮਨਜਿੰਦਰ ਸਿੰਘ ਨੇ ਆਪਣੇ ਕਾਰਜ਼ਕਾਲ ਦੌਰਾਨ ਤਿੰਨ ਦਰਜ਼ਨ ਦੇ ਕਰੀਬ ਮੋਟਰਸਾਈਕਲ ਤੇ ਸਕੂਟਰ ਇੰਨ੍ਹਾਂ ਕਬਾੜੀਆਂ ਨੂੰ ਵੇਚ ਦਿੱਤੇ। ਇੰਸੈਪਕਟਰ ਪਰਮਿੰਦਰ ਸਿੰਘ ਮੁਤਾਬਕ ਉਹ ਇਹ ਦਾਅ ਉਸ ਸਮੇਂ ਲਗਾਉਂਦਾ ਸੀ ਜਦ ਥਾਣੇ ਦਾ ਜਿਆਦਾਤਰ ਸਟਾਫ਼ ਕਿਸੇ ਡਿਊਟੀ ਲਈ ਥਾਣੇ ਤੋਂ ਬਾਹਰ ਚਲਿਆ ਜਾਂਦਾ ਸੀ। ਉਨ੍ਹਾਂ ਦਸਿਆ ਕਿ ਥਾਣੇਦਾਰ ਮਨਜਿੰਦਰ ਸਿੰਘ ਸਮੇਤ ਦਲਾਲ ਬਲਵਿੰਦਰ ਬੱਗੜ ਤੇ ਕਬਾੜੀ ਭਰਾਵਾਂ ਰਮਨਦੀਪ ਤੇ ਰਣਜੀਤ ਵਿਰੁਧ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



