Delhi News: ਪੂਰੇ ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣੇ ਆ ਰਹੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਬੀਤੇ ਕੱਲ ਪਈਆਂ ਵੋਟਾਂ ਦੌਰਾਨ ਕੁੱਲ 70 ਸੀਟਾਂ ਲਈ 60.42 ਫ਼ੀਸਦੀ ਪੋÇਲੰਗ ਹੋਈ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਨਾਰਥ-ਈਸਟ ਦਿੱਲੀ ਵਿਧਾਨ ਸਭਾ ਹਲਕੇ ਲਈ ਸਭ ਤੋਂ ਵੱਧ 66.25 ਫ਼ੀਸਦੀ ਅਤੇ ਸਾਉਥ ਈਸਟ ਹਲਕੇ ’ਚ ਸਭ ਤੋਂ ਘੱਟ 56.16 ਪੋÇਲੰਗ ਹੋਈ ਹੈ।
ਇਹ ਵੀ ਪੜ੍ਹੋ Dy Mayor ਵਿਰੁਧ ਵੀ ਆਇਆ ਬੇਵਿਸਾਹੀ ਦਾ ਮਤਾ; ਕਾਂਗਰਸ ਲਈ ਪਰਖ਼ ਦੀ ਘੜੀ
ਇੰਨ੍ਹਾਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ 8 ਫ਼ਰਵਰੀ ਨੂੰ ਕੀਤੀ ਜਾਵੇਗੀ। ਵੋਟਾਂ ਤੋਂ ਬਾਅਦ ਸਾਹਮਣੇ ਆਏ ਚੋਣ ਸਰਵਿਆਂ ਦੇ ਵਿਚ ਜਿਆਦਾਤਰ ਵੱਲੋਂ ਭਾਜਪਾ ਦੀ ਸਰਕਾਰ ਬਣਦੀ ਦਿਖ਼ਾਈ ਹੈ, ਜਦੋਂਕਿ ਕੁੱਝ ਚੋਣ ਸਰਵੇਖਣਾਂ ਵਿਚ ਮੁੜ ਤੀਜ਼ੀ ਵਾਰ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਂਦਿਆਂ ਦਿਖ਼ਾਇਆ ਹੈ। ਇੱਥੇ ਦਸਣਾ ਬਣਦਾ ਹੈ ਕਿ 2015 ਤੋਂ ਆਪ ਲਗਾਤਾਰ ਦਿੱਲੀ ਦੀ ਸੱਤਾ ’ਤੇ ਕਾਬਜ਼ ਚੱਲੀ ਆ ਰਹੀ ਹੈ। ਜਿਸਦੇ ਚੱਲਦੇ ਭਾਜਪਾ ਵੱਲੋਂ ਇਸ ਵਾਰ ਮੁੂੜ ਵਾਪਸੀ ਦੇ ਲਈ ਅੱਡੀ-ਚੋਟੀ ਦਾ ਜੋਰ ਲਗਾਇਆ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Delhi Assembly Elections: 70 ਸੀਟਾਂ ਲਈ 60.42 ਫ਼ੀਸਦੀ ਹੋਈ ਪੋÇਲੰਗ, ਨਤੀਜ਼ੇ 8 ਨੂੰ"