ਚੰਡੀਗੜ੍ਹ, 31 ਮਾਰਚ: ਹਰਿਆਣਾ ਪੁਲਿਸ ਨੇ ਸਾਈਬਰ ਅਪਰਾਧ ਨਾਲ ਨਜਿੱਠਣ ਵਿਚ ਇਕ ਮਹਤੱਵਪੂਰਨ ਸਫਲਤਾ ਹਾਸਲ ਕੀਤੀ ਹੈ। ਫਰਵਰੀ ਮਹੀਨੇ ਵਿਚ ਪੁਲਿਸ ਉਨ੍ਹਾਂ ਮਾਮਲਿਆਂ ਵਿਚ ਸਾਈਬਰ ਧੋਖਾਧੜੀ ਕੀਤੀ ਗਈ 60 ਫੀਸਦੀ ਰਕਮ ਨੂੰ ਫਰੀਜ ਕਰਨ ਵਿਚ ਸਫਲ ਰਹੀ, ਜਿੱਥੇ ਸ਼ਿਕਾਇਤ ਘਟਨਾ ਦੇ ਛੇ ਘੰਟੇ ਦੇ ਅੰਦਰ ਦਰਜ ਕਰਵਾਈ ਗਈ ਸੀ। ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਇਸ ਦੇ ਲਈ ਸਾਈਬਰ ਹੈਲਪਲਾਇਨ ਟੀਮ-1930 ਨੁੰ ਵਧਾਈ ਦਿੱਤੀ। ਇਸਤੋ ਇਲਾਵਾ ਉਨ੍ਹਾਂ ਪੰਚਕੂਲਾ ਸਥਿਤ ਪੁਲਿਸ ਮੁੱਖ ਦਫਤਰ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ ਇਸ ਉਪਲਬਧ ਲਈ ਸਾਈਬਰ ਹੈਲਪਲਾਇਨ ਟੀਮ-1930 ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ।
ਇੰਡੀਆ ਗਠਜੋੜ ਦੀ ਮਹਾਰੈਲੀ : ਦਿੱਲੀ ਚ ਇੱਕ ਮੰਚ ‘ਤੇ ਜੁਟੀਆਂ ਵਿਰੋਧੀ ਧਿਰਾਂ
ਮੀਟਿੰਗ ਵਿਚ ਦਸਿਆ ਗਿਆ ਕਿ ਸਾਈਬਰ ਧੋਖਾਧੜੀ ਦੇ ਛੇ ਘੰਟੇ ਦੇ ਅੰਦਰ ਦਰਜ ਕਰਾਈ ਗਈ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਦੇ ਹੋਏ 60 ਫੀਸਦੀ ਰਕਮ ਨੂੰ ਤੁਰੰਤ ਫਰੀਜ ਕਰ ਦਿੱਤਾ ਗਿਆ। ਇਸ ਤਰ੍ਹਾਂ ਨਾਲ 6.67 ਕਰੋੜ ਰੁਪਏ ਤੋਂ ਵੱਧ ਰਕਮ ਨੂੰ ਸਾਈਬਰ ਫਰਾਡ ਹੋਣ ਤੋਂ ਬਚਾਇਆ ਗਿਆ। ਉੱਥੇ ਛੇ ਘੰਟੇ ਦੇ ਬਾਅਦ ਪ੍ਰਾਪਤ ਹੋਣ ਵਾਲੀ ਸ਼ਿਕਾਇਤਾਂ ਵਿੱਚੋਂ ਸਿਰਫ 19 ਫੀਸਦੀ ਰਕਮ ਨੂੰ ਹੀ ਫਰੀਜ ਕੀਤਾ ਜਾ ਸਕਿਆ। ਇਸ ਤਰ੍ਹਾ ਫਰਵਰੀ ਮਹੀਨੇ ਵਿਚ ਹਰਿਆਣਾ ਵਿਚ ਪ੍ਰਾਪਤ ਹੋਣ ਵਾਲੀ ਕੁੱਲ ਸ਼ਿਕਾਇਤਾਂ-2023 ਵਿਚ ਜਿੱਥੇ ਹਰਿਆਣਾ ਪੁਲਿਸ 8.62 ਫੀਸਦੀ ਪੈਸਾ ਹੋਲਡ ਕਰਦੇ ਹੋਏ ਦੇਸ਼ ਵਿਚ 23ਵੇਂ ਸਥਾਨ ’ਤੇ ਸੀ, ਉੱਥੇ ਫਰਵਰੀ ਮਹੀਨੇ ਵਿਚ 27.60 ਫੀਸਦੀ ਰਕਮ ਹੋਲਫ ਕਰਦੇ ਹੋਏ ਦੇਸ਼ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ।
ਮੰਗਵੇਂ ਉਮੀਦਵਾਰਾਂ ਸਹਾਰੇ ਭਾਜਪਾ ਪੰਜਾਬ ਦੀ ਸਿਆਸੀ ਜਮੀਨ ‘ਤੇ ਪੈਰ ਲਾਉਣ ਦੀ ਤਿਆਰੀ ‘ਚ
ਹਰਿਆਣਾ ਵਿਚ ਫਰਵਰੀ ਮਹੀਨੇ ਵਿਚ 15 ਕਰੋੜ 50 ਲੱਖ ਰੁਪਏ ਦੀ ਰਕਮ ਨੂੰ ਸਾਈਬਰ ਫਰਾਡ ਤੋਂ ਬਚਾਇਆ ਗਿਆ। ਡੀਜੀਪੀ ਨੇ ਦਸਿਆ ਗਿਆ ਕਿ ਦਿੱਲੀ ਸਥਿਤ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਰਾਹੀਂ ਹਰਿਆਣਾ ਪੁਲਿਸ ਅਤੇ 20 ਪ੍ਰਮੁੱਖ ਬੈਂਕਾਂ ਦੇ ਪ੍ਰਤੀਨਿਧੀ ਇਕਜੁੱਟਤਾ ਨਾਲ ਸਾਈਬਰ ਫਰਾਡ ਰੋਕਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ, ਤਾਂ ਜੋ ਫਰਾਡ ਕੀਤੀ ਗਈ ਰਕਮ ਨੂੰ ਜਲਦੀ ਤੋਂ ਜਲਦੀ ਫਰੀਜ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ, ਪੰਚਕੂਲਾ ਸਥਿਤ ਹਰਿਆਣਾ 112 ਦੀ ਬਿਲਡਿੰਗ ਵਿਚ ਹਰਿਆਣਾ ਪੁਲਿਸ ਅਤੇ ਤਿੰਨ ਸੀਨੀਅਰ ਬੈਂਕ ਐਚਡੀਐਫਸੀ, ਐਕਸੈਸ ਅਤੇ ਪੀਐਨਬੀ ਦੇ ਨੋਡਲ ਅਧਿਕਾਰੀ ਮਿਲ ਕੇ ਸਾਈਬਰ ਫਰਾਡ ਕੀਤੀ ਗਈ ਰਕਮ ਨੂੰ ਤੁਰੰਤ ਫ?ਰੀਜ ਕਰਨ ਲਈ ਆਪਸੀ ਤਾਲਮੇਲ ਦੇ ਨਾਲ ਕੰਮ ਕਰ ਰਹੇ ਹਨ।
Share the post "ਸਾਈਬਰ ਧੋਖਾਧੜੀ: 6 ਘੰਟਿਆਂ ਦੇ ਅੰਦਰ ਸਿਕਾਇਤਾਂ ਮਿਲਣ ਦੇ ਮਾਮਲੇ ’ਚ 60 ਫੀਸਦੀ ਰਾਸ਼ੀ ਕਰਵਾਈ ਫ਼ਰੀਜ: ਡੀਜੀਪੀ"