WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਇੰਡੀਆ ਗਠਜੋੜ ਦੀ ਮਹਾਰੈਲੀ : ਦਿੱਲੀ ਚ ਇੱਕ ਮੰਚ ‘ਤੇ ਜੁਟੀਆਂ ਵਿਰੋਧੀ ਧਿਰਾਂ

ਨਵੀਂ ਦਿੱਲੀ, 31 ਮਾਰਚ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਈਡੀ ਵੱਲੋਂ ਗਿਰਫ਼ਤਾਰ ਕਰਨ ਦੇ ਵਿਰੋਧ ਵਿੱਚ ਅੱਜ ਇੰਡੀਆ ਗਠਜੋੜ ਵੱਲੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਚ ਰੱਖੀ ਮਹਾਰੈਲੀ ‘ਚ ਦੇਸ਼ ਦੀਆਂ ਸਮੂਹ ਭਾਜਪਾ ਵਿਰੋਧੀ ਧਿਰਾਂ ਇੱਕ ਮੰਚ ‘ਤੇ ਇਕੱਠੀਆਂ ਹੋ ਗਈਆਂ। ਇਸ ਦੌਰਾਨ ਮਹਾਂ ਰੈਲੀ ਵਿੱਚ ਲੋਕਾਂ ਦੀ ਵੀ ਵੱਡੀ ਭੀੜ ਦੂਰ ਦੂਰ ਤੱਕ ਦਿਖਾਈ ਦੇ ਰਹੀ ਹੈ। ਤਾਨਾਸ਼ਾਹੀ ਹਟਾਓ ਲੋਕਤੰਤਰ ਬਚਾਓ ਦੇ ਨਾਅਰੇ ਹੇਠ ਹੋ ਰਹੀ ਇਸ ਮਹਾਂ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕਿਰਜਨ ਖੜਗੇ, ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ

ਮੰਗਵੇਂ ਉਮੀਦਵਾਰਾਂ ਸਹਾਰੇ ਭਾਜਪਾ ਪੰਜਾਬ ਦੀ ਸਿਆਸੀ ਜਮੀਨ ‘ਤੇ ਪੈਰ ਲਾਉਣ ਦੀ ਤਿਆਰੀ ‘ਚ

ਮੰਤਰੀ ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ, ਸਰਦ ਪਵਾਰ, ਉਧਵ ਠਾਕਰੇ, ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸੀਪੀਆਈ ਦੇ ਕੌਮੀ ਜਨਰਲ ਸਕੱਤਰ ਡੀ ਰਾਜਾ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸਰੋਨ ਦੀ ਪਤਨੀ ਕਲਪਨਾ ਸੋਰੇਨ,  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਹਿਤ ਪੂਰੇ ਦੇਸ਼ ਭਰ ਵਿੱਚੋਂ ਇੰਡੀਆ ਗਠਜੋੜ ਵਿੱਚ ਸ਼ਾਮਿਲ 27 ਪਾਰਟੀਆਂ ਦੇ ਆਗੂ ਅਤੇ ਵਰਕਰ ਪੁੱਜੇ ਹੋਏ ਹਨ।

ਲੁਧਿਆਣਾ ਤੇ ਪਟਿਆਲਾ ‘ਚ ਉਮੀਦਵਾਰਾਂ ਦੀ ਖੋਜ ਲਈ ਕਾਂਗਰਸ ਵੱਲੋਂ ਮੋਬਾਇਲ ਸਰਵੇਖਣ ਸ਼ੁਰੂ

ਇਸ ਮੌਕੇ ਜਿੱਥੇ ਸਮੂਹ ਕੌਮੀ ਆਗੂਆਂ ਨੇ ਭਾਜਪਾ ਉੱਪਰ ਲੋਕਤੰਤਰ ਨੂੰ ਖਤਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਲੋਕਤੰਤਰ ਦੇ ਪੱਖ ਵਿੱਚ ਆਵਾਜ਼ ਚੁੱਕਣ ਵਾਲੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਉੱਥੇ ਸ੍ਰੀ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਜੇਲ ਵਿੱਚੋਂ ਆਏ ਆਪਣੇ ਪਤੀ ਦੇ ਸੰਦੇਸ਼ ਨੂੰ ਪੜ ਕੇ ਵੀ ਸੁਣਾਇਆ। ਇਹ ਰੈਲੀ ਹਾਲੇ ਵੀ ਜਾਰੀ ਹੈ ਜਿਸ ਦੇ ਵਿੱਚ ਇੰਡੀਆ ਗਠਜੋੜ ਦੇ ਆਗੂਆਂ ਵੱਲੋਂ ਦੇਸ਼ ਵਾਸੀਆਂ ਨੂੰ ਲੋਕਤੰਤਰ ਬਚਾਉਣ ਦੇ ਲਈ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।

 

Related posts

34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਹੋਈ ਕੈਦ

punjabusernewssite

ਲੋਕ ਸਭਾ ਚੋਣਾਂ: ਭਾਜਪਾ ਨੇ ਮੋਦੀ ਸਹਿਤ 195 ਉਮੀਦਵਾਰਾਂ ਦਾ ਕੀਤਾ ਐਲਾਨ

punjabusernewssite

ਚੋਣ ਕਮਿਸ਼ਨ ਦੀ ਜਾਂਚ ਫਲਾਇੰਗ ਸਕੁਐਡ ਵੱਲੋਂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ

punjabusernewssite