Bathinda ‘ਚ ਨਾਮੀਂ ਸਵੀਟ ਸ਼ਾਪ ਦਾ 60 ਸਾਲਾਂ ‘ਮਾਲਕ’ 12 ਸਾਲਾਂ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ

Date:

spot_img

Bathinda News: Bathinda ਸ਼ਹਿਰ ਦੇ ਮੁਲਤਾਨੀਆ ਰੋਡ ‘ਤੇ ਸਥਿਤ ਇੱਕ ਨਾਮੀਂ ਮਠਿਆਈ ਦੀ ਦੁਕਾਨ ਦੇ ਮਾਲਕ ਨੂੰ ਪੁਲਿਸ ਨੇ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਰਜਿੰਦਰ ਸੋਨੀ ਦੇ ਵਜੋਂ ਹੋਈ ਹੈ, ਜੋਕਿ 60 ਸਾਲ ਤੋਂ ਵੀ ਵੱਧ ਉਮਰ ਦਾ ਦਸਿਆ ਜਾ ਰਿਹਾ। ਜਦਕਿ ਪੀੜ੍ਹਤ ਲੜਕੀ ਦੀ ਉਮਰ 12 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਕਬ ਦੋਸ਼ੀ ਦੀ ਮੁਲਤਾਨੀਆ ਰੋਡ ‘ਤੇ ਬ੍ਰਿਜਵਾਸੀ ਸਵੀਟਸ ਦੇ ਨਾਂ ਹੇਠ ਦੁਕਾਨ ਹੈ। ਇੱਥੇ ਹੀ ਪੀੜਤ ਲੜਕੀ ਦੀ ਮਾਤਾ ਨੌਕਰੀ ਕਰਦੀ ਹੈ।

ਇਹ ਵੀ ਪੜ੍ਹੋ 👉ਮਾਂ ਦੇ ਕ*ਤ*ਲ ਤੋਂ ਬਾਅਦ ਪੁੱਤ ਵੱਲੋਂ ਖੁਦਕਸ਼ੀ; ਮਾਂ ਦੇ ਲਾਇਸੰਸੀ ਪਿਸ/ਤੌਲ ਨਾਲ ਦਿੱਤਾ ਵਾਰਦਾਤ ਨੂੰ ਅੰਜ਼ਾਮ

ਲੜਕੀ ਦੀ ਮਾਤਾ ਮੁਤਾਬਕ ਮੁਲਜ਼ਮ ਰਜਿੰਦਰ ਸੋਨੀ ਉਸਦੀ ਬੇਟੀ ਨੂੰ ਘਰ ਛੱਡਣ ਦੇ ਬਹਾਨੇ ਆਪਣੇ ਨਾਲ ਲੈ ਜਾਂਦਾ ਸੀ ਤੇ ਜਬਰਦਸਤੀ ਕਰਦਾ ਸੀ। ਇਸ ਸਬੰਧ ਵਿਚ ਪੀੜਤ ਲੜਕੀ ਨੇ ਆਪਣੀ ਟੀਚਰ ਨੂੰ ਦਸਿਆ, ਜਿਸਨੇ ਅੱਗੇ ਪ੍ਰਿੰਸੀਪਲ ਨੂੰ ਜਾਣਕਾਰੀ ਦਿੱਤੀ। ਪ੍ਰਿਸੀਪਲ ਨੇ ਲੜਕੀ ਦੀ ਮਾਤਾ ਨੂੰ ਸਾਰੀ ਗੱਲ ਦੱਸੀ। ਹਾਲਾਂਕਿ ਪਹਿਲਾਂ ਉਸਨੂੰ ਵਿਸ਼ਵਾਸ਼ ਨਹੀਂ ਹੋਇਆ ਪ੍ਰੰਤੂ ਮੁਲਜ਼ਮ ਨੂੰ ਸਬੂਤਾਂ ਸਮੇਤ ਫੜਨ ਲਈ ਉਸਨੇ ਆਪਣੇ ਫਲੈਟ ਦੇ ਬੈੱਡਰੂਮ ਵਿੱਚ ਇੱਕ ਗੁਪਤ ਕੈਮਰਾ ਲਗਾਇਆ। ਇਸ ਦੌਰਾਨ ਜਦ ਮੁਲਜ਼ਮ ਲੜਕੀ ਨੂੰ ਛੱਡਣ ਲਈ ਫਲੈਟ ‘ਤੇ ਪਹੁੰਚਿਆ ਅਤੇ ਉਸ ਨਾਲ ਜਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਲੜਕੀ ਦੀ ਮਾਂ ਅਤੇ ਮਾਮਾ ਵੀ ਮੌਕੇ ‘ਤੇ ਪੁੱਜ ਗਏ ਤੇ ਉਨ੍ਹਾਂ ਊਸਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀ ਮੁਤਾਬਕ ਇਸ ਸਬੰਧੀ ਸਾਰੀ ਤਕਨੀਕੀ ਸਬੂਤ ਇਕੱਠੇ ਕੀਤੀ ਜਾ ਰਹੀ ਹਨ ਤੇ ਮੁਲਜਮ ਰਾਜਿੰਦਰ ਸੋਨੀ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Punjab ਵਿਚ ਮੁੜ ਵੱਜੇਗਾ ‘ਜੰਗੀ’ ਸਾਇਰਨ ; ਹੋਵੇਗਾ ਬਲੈਕ-ਆਉਟ

👉ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਹੰਗਾਮੀ ਸਥਿਤੀ ਨਾਲ ਨਜਿੱਠਣ...