Punjab News: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਅੱਜ ਹੋਏ ਮੁੜ ਗਠਜੋੜ ਨੇ ਪੰਜਾਬ ਦੇ ਕਈ ਸਿਆਸੀ ਆਗੂਆਂ ਦੀਆਂ ਦਿਲਾਂ ਦੀਆਂ ਧੜਕਣਾ ਵਧਾ ਦਿੱਤੀਆਂ ਹਨ। ਇਨਾਂ ਵਿੱਚੋਂ ਜਿਆਦਾਤਰ ਗਿਣਤੀ ਦੂਜੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਆਏ ਆਗੂਆਂ ਦੀ ਦੱਸੀ ਜਾ ਰਹੀ ਹੈ, ਜਿੰਨਾਂ ਨੇ ਭਾਜਪਾ ਵੱਲੋਂ ਲਗਾਤਾਰ 117 ਸੀਟਾਂ ‘ਤੇ ਇਕੱਲਿਆ ਚੋਣ ਲੜਨ ਦੇ ਕੀਤੇ ਦਾਅਵਿਆਂ ਤੋਂ ਬਾਅਦ ਆਪਣੇ ਸਿਆਸੀ ਭਵਿੱਖ ਦੇ ਉਜਵਲ ਹੋਣ ਦੇ ਸੁਪਨੇ ਸੰਜੋਏ ਸਨ। ਅਜਿਹੇ ਆਗੂਆਂ ਵਿੱਚ ਵੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿਣ ਵਾਲੇ ਸ਼ਾਮਲ ਹਨ। ਹਾਲਾਂਕਿ ਦੋਨਾਂ ਪਾਰਟੀਆਂ ਵੱਲੋਂ ਅੱਜ ਗਠਜੋੜ ਸਬੰਧੀ ਦਿੱਲੀ ਵਿੱਚ ਕੀਤੇ ਐਲਾਨ ਦੇ ਬਾਵਜੂਦ ਸੀਟਾਂ ਦੀ ਵੰਡ ਦਾ ਕੋਈ ਫਾਰਮੂਲਾ ਸਾਹਮਣੇ ਨਹੀਂ ਆਇਆ ਪ੍ਰੰਤੂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਪਸ਼ਟ ਤੌਰ ‘ਤੇ ਇਹ ਐਲਾਨ ਕਰ ਦੇਣ ਕਿ ਪੰਜਾਬ ਵਿੱਚ ਵੱਡੇ ‘ਭਾਈ’ ਦੀ ਭੂਮਿਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਰਹੇਗਾ ਅਤੇ ਮੁੱਖ ਮੰਤਰੀ ਦੀ ‘ਕੁਰਸੀ’ ਵੀ ਸੁਖਬੀਰ ਸਿੰਘ ਬਾਦਲ ਕੋਲ ਜਾਵੇਗੀ, ਨਾਲ ਸਪਸ਼ਟ ਹੋ ਗਿਆ ਹੈ ਕਿ ਅਕਾਲੀ ਦਲ 70 ਤੋ 75 ਸੀਟਾਂ ਦੇ ਵਿਚਕਾਰ ਚੋਣ ਲੜਨ ਜਾ ਰਿਹਾ ਹੈ। ਚਰਚਾ ਮੁਤਾਬਿਕ ਪਾਰਟੀ ਅਕਾਲੀ ਦਲ ਆਪਣੇ ਮਜਬੂਤ ਗੜਾਂ ਵਿੱਚ ਭਾਜਪਾ ਨੂੰ ਸੀਟਾਂ ਛੱਡਣ ਦੇ ਹੱਕ ਵਿੱਚ ਨਹੀਂ ਹੈ ਜਿਸ ਕਾਰਨ ਅਜਿਹੇ ਆਗੂਆਂ ਨੂੰ ਹੁਣ ਆਪਣਾ ਭਵਿੱਖ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ।
ਇਹ ਵੀ ਪੜ੍ਹੋ 👉Punjab Election; ਅਕਾਲੀ ਦਲ ਤੇ ਭਾਜਪਾ ਵਿਚਕਾਰ ਮੁੜ ਹੋਇਆ ਗਠਜੋੜ, ਦਿੱਲੀ ‘ਚ ਹੋਇਆ ਐਲਾਨ
ਜ਼ਿਕਰਯੋਗ ਹੈ ਕਿ ਪਿਛਲੇ ਦੋ ਤਿੰਨ ਸਾਲਾਂ ਵਿੱਚ ਵੱਡੀ ਪੱਧਰ ‘ਤੇ ਅਕਾਲੀ ਤੇ ਕਾਂਗਰਸੀ ਆਗੂਆਂ ਨੇ ਭਾਜਪਾ ਦਾ ਪੱਲਾ ਗਲ ਵਿੱਚ ਪਾਇਆ ਹੈ। ਇਹਨਾਂ ਆਗੂਆਂ ਨੂੰ ਉਮੀਦ ਸੀ ਕਿ ਸਾਲ 2022 ਅਤੇ 2024 ਦੀ ਤਰਜ਼ ‘ਤੇ ਸਾਲ 2027 ਵਿੱਚ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇਕੱਲਿਆ ਹੀ ਚੋਣ ਲੜੇਗੀ। ਪਿਛਲੇ ਮਹੀਨੇ ਪਾਰਟੀ ਦੀ ਮੋਗਾ ਰੈਲੀ ਵਿੱਚ ਪੁੱਜੇ ਅਮਿਤ ਸ਼ਾਹ ਨੇ ਵੀ ਇਕੱਲਿਆ 117 ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕਰਕੇ ਇਹਨਾਂ ਆਗੂਆਂ ਦੇ ਹੌਸਲੇ ਵਧਾਏ ਸਨ। ਪ੍ਰੰਤੂ ਪਿਛਲੇ ਦਿਨਾਂ ਦੌਰਾਨ ਅਚਾਨਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਤੋਂ ਬਾਅਦ ਸਿਆਸੀ ਹਾਲਾਤ ਬਦਲਦੇ ਦਿਖਾਈ ਦਿੱਤੇ। ਹਾਲਾਂਕਿ ਇਹ ਗੱਠਜੋੜ ਦੋਨਾਂ ਪਾਰਟੀਆਂ ਦੇ ਵੀ ਅਨੁਕੂਲ ਬੈਠਦਾ ਨਹੀਂ ਜਾਪ ਰਿਹਾ ਕਿਉਂਕਿ ਪਿਛਲੇ ਸਮੇਂ ਦੌਰਾਨ ਇਹਨਾਂ ਆਗੂਆਂ ਵੱਲੋਂ ਇੱਕ ਦੂਜੇ ਪ੍ਰਤੀ ਕੌੜੀ ਬਿਆਨਬਾਜੀ ਕੀਤੀ ਜਾਂਦੀ ਰਹੀ ਹੈ। ਇਹਨਾਂ ਆਗੂਆਂ ਦੇ ਵਿੱਚ ਦੂਜੀ ਜਾਂ ਤੀਜੀ ਕਤਾਰ ਦੇ ਆਗੂ ਹੀ ਨਹੀਂ, ਬਲਕਿ ਖੁਦ ਸੁਖਬੀਰ ਸਿੰਘ ਬਾਦਲ ਤੇ ਰਵਨੀਤ ਸਿੰਘ ਬਿੱਟੂ ਵਰਗੇ ਵੀ ਸ਼ਾਮਿਲ ਰਹੇ ਹਨ, ਜਿੰਨਾਂ ਦੀਆਂ ਵੀਡੀਓ ਗਠਜੋੜ ਦਾ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ਉੱਪਰ ਪੈਣ ਲੱਗੀਆਂ ਹਨ। ਬਹਰਹਾਲ, ਕਰੀਬ ਛੇ ਸਾਲਾ ਬਾਅਦ ਮੁੜ ਇਕੱਠੇ ਹੋਏ ਦੋਨਾਂ ਦਲਾਂ ਦੇ ਆਗੂਆਂ ਵੱਲੋਂ ਹੁਣ ਸਥਿਤੀ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ, ਇਹ ਭਵਿੱਖ ਦੇ ਗਰਭ ਵਿੱਚ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













