ਬਠਿੰਡਾ, 9 ਸਤੰਬਰ: ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੀਜੇ ਪੜਾਅ ਦੀਆਂ 68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਦਾ ਅਗਾਜ਼ ਹੋਇਆ।ਇਹਨਾਂ ਖੇਡਾਂ ਦਾ ਉਦਘਾਟਨ ਸਰਕਾਰੀ ਹਾਈ ਸਕੂਲ ਸਿਧਾਣਾ ਵਿਖੇ ਐਸ ਐਮ ਡੀ ਰਾਮਪੁਰਾ ਫੂਲ ਕਨਵਰਪਾਲ ਸਿੰਘ ਮਾਨ ਨੇ ਕੀਤਾ ਅਤੇ ਪ੍ਰਧਾਨਗੀ ਤਹਿਸੀਲਦਾਰ ਬੀਰਬਲ ਸਿੰਘ ਨੇ ਕੀਤੀ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕਿ ਲਾਅਨ ਟੈਨਿਸ ਅੰਡਰ 17 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ,
ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ.) ਵੱਲੋਂ ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ
ਮੌੜ ਮੰਡੀ ਨੇ ਦੂਜਾ, ਬਠਿੰਡਾ 2 ਨੇ ਤੀਜਾ, ਹੈਂਡਬਾਲ ਅੰਡਰ 17 ਮੁੰਡੇ ਬਠਿੰਡਾ 1 ਨੇ ਪਹਿਲਾਂ,ਸੰਗਤ ਨੇ ਦੂਜਾ,ਅੰਡਰ 19 ਵਿੱਚ ਭਗਤਾ ਨੇ ਪਹਿਲਾਂ,ਸੰਗਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੱਤਕਾ ਅੰਡਰ 14 ਕੁੜੀਆਂ ਸਿੰਗਲ ਸੋਟੀ ਵਿੱਚ ਮੰਡੀ ਫੂਲ ਨੇ ਤਲਵੰਡੀ ਸਾਬੋ ਨੂੰ, ਭੁੱਚੋ ਮੰਡੀ ਨੇ ਮੰਡੀ ਕਲਾਂ ਨੂੰ ,ਕਿਕ੍ਰੇਟ ਅੰਡਰ 14 ਮੁੰਡੇ ਵਿੱਚ ਮੰਡੀ ਫੂਲ ਨੇ ਭੁੱਚੋ ਮੰਡੀ ਨੂੰ,ਬਾਸਕਿਟਬਾਲ ਅੰਡਰ 14 ਕੁੜੀਆਂ ਵਿੱਚ ਮੌੜ ਮੰਡੀ ਨੇ ਸੰਗਤ ਨੂੰ,ਅੰਡਰ 17 ਵਿੱਚ ਬਠਿੰਡਾ 2 ਨੇ ਭੁੱਚੋ ਮੰਡੀ ਨੂੰ, ਮੌੜ ਮੰਡੀ ਨੇ ਸੰਗਤ ਨੂੰ, ਬਠਿੰਡਾ 1 ਨੇ ਮੰਡੀ ਫੂਲ ਨੂੰ, ਅੰਡਰ 19 ਵਿੱਚ ਗੋਨਿਆਣਾ ਨੇ ਭਗਤਾਂ ਨੂੰ ਹਰਾਇਆ।
ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡਾਂ ਦੀ ਹੋਈ ਸ਼ੁਰੂਆਤ
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ,ਲੈਕਚਰਾਰ ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਨੀਟਾ, ਗੁਰਜੀਤ ਸਿੰਘ ਝੱਬਰ ਕੁਲਦੀਪ ਸਿੰਘ ਸਿੱਧੂ, ਮਨਪ੍ਰੀਤ ਸਿੰਘ ਘੰਡਾ ਬੰਨਾ, ਗੁਰਮੀਤ ਸਿੰਘ ਮਾਨ,ਇਕਬਾਲ ਸਿੰਘ, ਬਲਜੀਤ ਸਿੰਘ, ਪਵਿੱਤਰ ਸਿੰਘ, ਗੁਰਦੀਪ ਸਿੰਘ, ਕੁਲਵੀਰ ਸਿੰਘ, ਪ੍ਰਗਟ ਸਿੰਘ, ਹਰਪਾਲ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਗਿਆਨਾ, ਗੁਰਪ੍ਰੀਤ ਸਿੰਘ, ਮੋਨਿਕਾ ਰਾਣੀ, ਜਗਦੀਪ ਸਿੰਘ, ਕਰਮਜੀਤ ਕੌਰ,ਹਰਭਗਵਾਨ ਦਾਸ, ਨਵਦੀਪ ਕੌਰ ਮਾਨ, ਸੁਖਜਿੰਦਰ ਪਾਲ ਕੌਰ, ਹਰਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਗੁਰਸ਼ਰਨ ਸਿੰਘ, ਮੱਖਣ ਸਿੰਘ,ਮਨਜੀਤ ਕੌਰ, ਰਾਜਪਾਲ ਸਿੰਘ ਹਾਜ਼ਰ ਸਨ।