ਬਠਿੰਡਾ, 28 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਐਨ.ਐੱਸ.ਐੱਸ. ਵਿੰਗ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 7 ਦਿਨਾਂ ਦੇ ਇੱਕ ਸਫਲ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੀਆਂ ਗਤੀਵਿਧੀਆਂ ਵਿੱਚ ਕਈ ਤਰ੍ਹਾਂ ਦੀਆਂ ਪ੍ਰਭਾਵਸ਼ਾਲੀ ਪਹਿਲਕਦਮੀਆਂ ਜਿਵੇਂ ਕਿ ਸਥਾਨਕ ਗੁਰੂਦਵਾਰਾ ਸਾਹਿਬ ਵਿਖੇ ਸਫਾਈ ਅਭਿਆਨ, ਰੁੱਖ ਲਗਾਉਣੇਂ, ਨਸ਼ਾ ਜਾਗਰੂਕਤਾ ਮੁਹਿੰਮ,
ਸੁਖਬੀਰ ਬਾਦਲ ਵੱਲੋਂ ਸਵੇਰੇ ਸ਼ਾਮਲ ਕਰਵਾਈ ਆਪ ਦੀ ਮਹਿਲਾ ਆਗੂ ਨੇ ਸ਼ਾਮ ਨੂੰ ਕੀਤੀ ਘਰ ਵਾਪਸੀ
ਪ੍ਰਯਾਸ ਸਕੂਲ ਦਾ ਦੌਰਾ, ਰੈੱਡ ਕਰਾਸ ਦੁਆਰਾ ਫਸਟ ਏਡ ਸਿਖਲਾਈ ਸੈਸ਼ਨ, ਡਰਾਈਵਿੰਗ ਸਕਿੱਲ ਵਰਕਸ਼ਾਪ, ਮੈਕਸ ਬਠਿੰਡਾ ਵੱਲੋਂ ਲਗਾਇਆ ਗਿਆ ਮੈਡੀਕਲ ਕੈਂਪ ਅਤੇ ਬਠਿੰਡਾ ਨੀਡੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੂਨਦਾਨ ਮੁਹਿੰਮ ਸ਼ਾਮਲ ਸਨ।ਕੈਂਪ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਵਿੱਚ ਕੋਆਰਡੀਨੇਟਰ ਵਜੋਂ ਸੇਵਾ ਨਿਭਾਅ ਰਹੇ ਡਾ: ਮੀਨੂੰ ਅਤੇ ਪ੍ਰੋਗਰਾਮ ਅਫ਼ਸਰ ਡਾ: ਸਵਾਤੀ ਨੇ ਅਹਿਮ ਭੂਮਿਕਾ ਨਿਭਾਈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਸਮੁੱਚੀ ਟੀਮ ਅਤੇ ਵਲੰਟੀਅਰਾਂ ਦੀ ਦਿਲੋਂ ਪ੍ਰਸੰਸਾ ਕੀਤੀ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਐਨ.ਐੱਸ.ਐੱਸ. ਵਿੰਗ ਵੱਲੋਂ 7-ਰੋਜ਼ਾ ਕੈਂਪ ਦਾ ਆਯੋਜਨ"