ਬਠਿੰਡਾ, 10 ਅਕਤੂੁਬਰ: ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੁੱਤਰਾਂ ਨੂੰ ਇੰਜੀਨੀਅਰ ਬਣਾਉਣ ਦੇ ਲਈ ਸੈਂਟਰ ਫਾਰ ਸੋਸ਼ਲ ਰਿਸਪਾਂਸਿਬਿਲਿਟੀ ਐਂਡ ਲੀਡਰਸ਼ਿਪ (ਦਿੱਲੀ) ਨਾਲ ਹੋਏ ਇਕਰਾਰਨਾਮੇ ਤਹਿਤ ਐਚਐਮਈਐਲ (ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ) ਵੱਲੋਂ ਚਲਾਏ ਜਾ ਰਹੇ ਨੈਸ਼ਨਲ ਸੁਪਰ 100 ਪ੍ਰੋਗਰਾਮ ਵਿੱਚ ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਦੇ 8 ਵਿਦਿਆਰਥੀਆਂ ਦੀ ਵਿੱਤੀ ਸਾਲ 2024-25 ਲਈ ਚੋਣ ਕੀਤੀ ਗਈ ਹੈ । ਇਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ 11 ਮਹੀਨਿਆਂ ਦੀ ਰਿਹਾਇਸ਼ੀ ਕੋਚਿੰਗ ਲਈ ਸੀਐਸਆਰਐਲ ਦਿੱਲੀ ਭੇਜਿਆ ਗਿਆ ਹੈ, ਜਿੱਥੇ ਐਚਐਮਈਐਲ ਇਨ੍ਹਾਂ ਵਿਦਿਆਰਥੀਆਂ ਦੇ ਰਹਿਣ, ਖਾਣ-ਪੀਣ ਅਤੇ ਪੜ੍ਹਾਈ ਦਾ ਖਰਚਾ ਚੁੱਕੇਗੀ।
ਇਹ ਵੀ ਪੜੋ: Deep Sidhu ਦੇ ਸਾਥੀ ਦਾ ਪਿੰਡ ’ਚ ਗੋ+ਲੀਆਂ ਮਾਰ ਕੇ ਕ+ਤਲ
ਇਸ ਯੋਜਨਾ ਦੇ ਤਹਿਤ, ਇਨ੍ਹਾਂ ਵਿਦਿਆਰਥੀਆਂ ਨੂੰ ਐਨਆਈਟੀ ਅਤੇ ਆਈਆਈਟੀ ਵਰਗੇ ਇੰਜੀਨੀਅਰਿੰਗ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਜਾਣ ਲਈ ਜੇਈਈ ਪ੍ਰਤੀਯੋਗੀ ਪ੍ਰੀਖਿਆ ਲਈ ਤਿਆਰ ਕੀਤਾ ਜਾਵੇਗਾ। ਇਸ ਸਕੀਮ ਤਹਿਤ ਜ਼ਿਲ੍ਹਾ ਸਿੱਖਿਆ ਵਿਭਾਗ ਅਧੀਨ ਆਉਂਦੇ 24 ਸਕੂਲਾਂ ਵਿੱਚ ਵਿਦਿਆਰਥੀਆਂ ਦੀ ਚੋਣ ਲਈ ਪ੍ਰਤੀਯੋਗੀ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਬਾਰ੍ਹਵੀਂ ਜਮਾਤ ਦੇ 660 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀਖਿਆ ਤੋਂ ਬਾਅਦ ਸੁਖਦੀਪ ਕੌਰ ਵਾਸੀ ਪਿੰਡ ਸੇਲਬਰਾਹ ਬਠਿੰਡਾ, ਪ੍ਰਭਜੋਤ ਕੌਰ ਵਾਸੀ ਪੁਹਲੇਵਾਲਾ, ਰੁਪਿੰਦਰ ਕੌਰ ਵਾਸੀ ਮੰਡੀ ਕਲਾਂ, ਅਰਜੁਨਵੀਰ ਸਿੰਘ ਵਾਸੀ ਪਿੰਡ ਸਰਾਏਨਾਗਾ ਜ਼ਿਲ੍ਹਾ ਮੁਕਤਸਰ, ਰਿੱਕੀ ਕੰਬੋਜ ਵਾਸੀ ਪਿੰਡ ਸ਼ੇਰਗੜ੍ਹ ਫਾਜ਼ਿਲਕਾ, ਰਿਸ਼ੂ ਵਾਸੀ ਪਿੰਡ ਜੰਡਵਾਲਾ ਹੰਵੰਤਾ, ਸਚਿਨ ਕੁਮਾਰ ਵਾਸੀ ਪਿੰਡ ਟਾਹਲੀਵਾਲਾ ਬੋਦਲਾ, ਪ੍ਰਿੰਸ਼ੂ ਵਾਸੀ ਪਿੰਡ ਰਾਏਪੁਰ ਨੂੰ ਚੁਣਿਆ ਗਿਆ ਹੈ।
ਇਨ੍ਹਾਂ ਵਿਦਿਆਰਥੀਆਂ ਨੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਤੋਂ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸੁਪਰ 100 ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪ੍ਰਤੀਯੋਗੀ ਪ੍ਰੀਖਿਆ ਵਿਚ ਹਿੱਸਾ ਲਿਆ ।ਸਾਲ 2023-24 ਵਿੱਚ ਇਸ ਸਕੀਮ ਤਹਿਤ ਐਚਐਮਈਐਲ ਵੱਲੋਂ ਦਿੱਲੀ ਭੇਜੇ ਗਏ ਵਿਦਿਆਰਥੀਆਂ ਮੁਫਤ ਕੋਚਿੰਗ ਲੈ ਕੇ ਜੇਈਈ ਐਡਵਾਂਸਡ ਦੀ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਨ ਵਾਲੇ ਸਾਧਾਰਨ, ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦੇ 4 ਬੱਚਿਆਂ ਦੀ ਚੋਣ ਐਨਆਈਟੀ ਜਲੰਧਰ ਅਤੇ ਆਈਆਈਟੀ ਗੁਹਾਟੀ ਵਿੱਚ ਕੀਤੀ ਗਈ ਹੈ, ਜੋ ਹੁਣ ਇਨ੍ਹਾਂ ਉੱਚ ਵਿਦਿਅਕ ਸੰਸਥਾਵਾਂ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ।
Share the post "ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਦੇ 8 ਵਿਦਿਆਰਥੀਆਂ ਨੂੰ ਐਚਐਮਈਐਲ ਦੀ ਨੈਸ਼ਨਲ ਸੁਪਰ 100 ਸਕੀਮ ’ਚ ਚੁਣਿਆ"