7250 ਕਰੋੜ ਹਰਿਆਣਾ ਬਿਜਲੀ ਉਤਪਾਦਨ ਦੇ ਖੇਤਰ ਵਿਚ ਜਲਦੀ ਹੋਵੇਗਾ ਆਤਮਨਿਰਭਰ
ਚੰਡੀਗੜ੍ਹ, 17 ਜੂਨ: ਹਰਿਆਣਾ ਸੂਬੇ ਨੇ ਬਿਜਲੀ ਉਤਪਾਦਨ ਦੇ ਖੇਤਰ ਵਿਚ ਆਤਮਨਿਰਭਰਤਾ ਦੇ ਵੱਲ ਇਕ ਹੋਰ ਮਹਤੱਵਪੂਰਨ ਕਦਮ ਵਧਾ ਲਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਰਾਜੀਵ ਗਾਂਧੀ ਥਰਮਲ ਪਾਵਰ ਪਲਾਂਟ ਖੇਦੜ ਹਿਸਾਰ ਵਿਚ 7250 ਕਰੋੜ ਰੁਪਏ ਦੀ ਲਾਗਤ ਨਾਲ 800 ਮੇਗਾਵਾਟ ਦੀ ਵੱਧ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਯੂਨਿਟ ਸਥਾਪਿਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਅੱਜ ਅੰਬਾਲਾ ਵਿਚ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਤਹਿਤ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਹਰਿਆਣਾ ਵਿਚ ਵੱਧ ਗ੍ਰਾਂਟ ਸਕੀਮ ਦੀ ਸ਼ੁਰੂਆਤ ਕਰਦੇ ਹੋਏ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ’ਤੇ ਉਨ੍ਹਾਂ ਨੇ ਯੋਜਨਾ ਦੇ ਲਾਭਕਾਰਾਂ ਨੂੰ ਪ੍ਰਮਾਣ ਪੱਤਰ ਵੀ ਵੰਡੇ। ਮੁੱਖ ਮੰਤਰੀ ਨੇ ਇਕ ਹੋਰ ਮਹਤੱਵਪੂਰਨ ਐਲਾਨ ਕਰਦੇ ਹੋਏ ਬਿਜਲੀ ਦਾ ਮੰਥਲੀ ਮਿਨਿਮਮ ਚਾਰਜ ਖਤਮ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਸੂਬੇ ਦੇ ਲੋਕ ਬਿਜਲੀ ਦੀ ਜਿਨ੍ਹੀ ਯੂਨਿਟ ਖਰਚ ਕਰਣਗੇ ਉਨ੍ਹਾਂ ਹੀ ਬਿੱਲ ਆਵੇਗਾ, ਤਾਂ ਜੋ ਬਿਜਲੀ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ।
Big News: ਜਲੰਧਰ ਪੱਛਮੀ ਉਪ ਚੋਣ: ਭਾਜਪਾ ਨੇ ਆਪ ਦੇ Ex MLA ‘ਤੇ ਖੇਡਿਆ ਦਾਅ
ਸੋਲਰ ਰੂਫ ਟਾਪ ਪਲਾਂਟ ਦਾ ਸਾਰਾ ਖਰਚ ਡਬਲ ਇੰਜਨ ਸਰਕਾਰ ਕਰੇਗੀ ਭੁਗਤਾਨ
ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੌਜਨਾ ਦੇ ਸ਼ੁਰੂਆਤ ਮੌਕੇ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਨਾਲ 1,80,000 ਰੁਪਏ ਤੋਂ ਘੱਟ ਆਮਦਨ ਵਾਲੇ ਗਰੀਬ ਪਰਿਵਾਰਾਂ ਨੂੰ ਰੂਫਟਾਪ ਸੋਲਰ ਪਲਾਂਟ ਸਥਾਪਿਤ ਕਰਨ ਲਈ 60,000 ਰੁਪਏ ਦੀ ਸਬਸਿਡੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਵੇਗੀ ਜਦੋਂ ਕਿ 50,000 ਦੀ ਸਬਸਿਡੀ ਸੂਬਾ ਸਰਕਾਰ ਪ੍ਰਦਾਨ ਕਰੇਗੀ। ਹਾਲਾਂਕਿ ਯੋਜਨਾ ਤਹਿਤ ਰੂਫਟਾਪ ਸੋਲਰ ਪਲਾਂਟ ਲਗਾਉਣ ’ਤੇ 1,10,000 ਖਰਚਾ ਆਵੇਗਾ, ਪਰ ਖਪਤਕਾਰ ਨੂੰ ਆਪਣੇ ਜੇਬ ਤੋਂ ਕੁੱਝ ਵੀ ਖਰਚ ਨਹੀਂ ਕਰਨਾ ਪਵੇਗਾ। ਇਸੀ ਤਰ੍ਹਾ, 1,80,000 ਰੁਪਏ ਤੋਂ 3 ਲੱਖ ਰੁਪਏ ਤਕ ਦੀ ਆਮਦਨ ਵਾਲੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ 60,000 ਸਬਸਿਡੀ ਅਤੇ 20,000 ਦੀ ਸਬਸਿਡੀ ਰਾਜ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਵੇਗੀ।
ਦੇਸ ’ਚ ਵਾਪਰਿਆਂ ਵੱਡਾ ਰੇਲ ਹਾਦਸਾ, ਦਰਜ਼ਨਾਂ ਯਾਤਰੀ ਹੋਏ ਜਖ਼ਮੀ
ਇਸ ਮੌਕੇ ’ਤੇ ਉਰਜਾ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਅੰਬਾਲਾ ਦੇ ਲਈ ਇਤਿਹਾਸਕ ਦਿਨ ਹੈ। ਪਿਛਲੇ ਕੁੱਝ ਸਾਲਾਂ ਵਿਚ ਪਾਵਰ ਸੈਕਟਰ ਵਿਚ ਹਰਿਆਣਾ ਨੁੰ ਬਹੁਤ ਚੰਗੀ ਮਾਈਲੇਜ ਮਿਲੀ ਹੈ। ਸੂਬੇ ਦੇ ਉਰਜਾ ਮੰਤਰਾਲੇ ਦੇ ਤਹਿਤ ਕੰਮ ਕਰ ਰਹੇ ਦੋਨਾਂ ਕੰਪਨੀ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਏ ਪਲੱਸ ਕੈਟੇਗਰੀ ਵਿਚ ਆ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਅਘਰ ਮੁਫਤ ਬਿਜਲੀ ਯੋਜਨਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਡਰੀਮ ਪ੍ਰੋਜੈਕਟ ਹੈ ਅਤੇ ਹੁਣ ਕੇਂਦਰੀ ਊਰਜਾ ਮੰਤਰੀ ਵਜੋ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਇਸ ਨੂੰ ਕੇਂਦਰ ਵਿਚ ਦੇਖ ਰਹੇ ਹਨ। ਇਸ ਤੋਂ ਪਹਿਲਾਂ ਟਰਾਂਸਪੋਰਅ ਰਾਜ ਮੰਤਰੀ ਸ੍ਰੀ ਅਸੀਮ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਸੂਬੇ ਦੇ ਲੋਕਾਂ ਦੇ ਜੀਵਨ ਵਿਚ ਉਜਾਲਾ ਭਰਨ ਦਾ ਕੰਮ ਕਰੇਗੀ। ਇਸ ਮੌਕੇ ’ਤੇ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ ਡਾ. ਸਾਕੇਤ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਮੋਜੂਦ ਸਨ।
Share the post "ਹਰਿਆਣਾ ਵਿਚ ਸਥਾਪਤ ਹੋਵੇਗੇ 800 ਮੈਗਾਵਾਟ ਦੀ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਯੂਨਿਟ: ਮੁੱਖ ਮੰਤਰੀ"