ਬਠਿੰਡਾ, 25 ਨਵੰਬਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਝੰਡਾ ਮਾਰਚ ਜਾਰੀ ਹੈ। ਇਸ ਮਾਰਚ ਦੌਰਾਨ ਸਰਕਾਰ ਦੀਆਂ ਕਥਿਤ ਲੋਕ ਮਾਰੂ ਨੀਤੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੋਰਚੇ ਵਲੋਂ 9 ਦਸੰਬਰ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਪੌਣੇ ਦੋ ਸਾਲ ਦੀ ਲੰਮੀ ਜਾਂਚ ਤੋਂ ਬਾਅਦ ਐਸ.ਪੀ ਸੰਘਾ ਮੁਅੱਤਲ
ਅੱਜ ਦੇ ਰੋਸ਼ ਮਾਰਚ ਨੂੰ ਸੰਬੋਧਨ ਕਰਦਿਆਂ ਆਗੂ ਗੁਰਵਿੰਦਰ ਸਿੰਘ ਪੰਨੂ, ਸੰਦੀਪ ਖਾਨ, ਜਸਵੀਰ ਸਿੰਘ ਨੇ ਕਿਹਾ ਕਿ ਹਜ਼ਾਰਾਂ ਮੁਲਾਜਮ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿਚ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜਮਾਂ ਦੇ ਰੂਪ ਵਿਚ ਕੰਮ ਕਰਦੇ ਆ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਪੱਕਾ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਸਰਕਾਰ ਵਲੋਂ, ਚਾਹੇ ਉਹ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਦੀ ਅਤੇ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਬਦਲਾਅ ਦੇ ਨਾਂ ਹੇਠ ਸੱਤਾ ਚ ਆਈ।
ਬਠਿੰਡਾ ਦੇ ਥਾਣਾ ਨਹਿਆਂਵਾਲਾ ’ਤੇ ਅਦਾਲਤ ਦੇ ਵਾਰੰਟ ਅਫ਼ਸਰ ਦਾ ਛਾਪਾ
ਪ੍ਰੰਤੂ ਇਸ ਸਰਕਾਰ ਵਲੋਂ ਵੀ ਪੁਰਾਣੀ ਸਰਕਾਰਾਂ ਨਾਲੋਂ ਕੁਝ ਵੀ ਵੱਖਰਾ ਨਹੀਂ ਕੀਤਾ ਜਾ ਰਿਹਾ ਤੇ ਸਿਰਫ ਕਮੇਟੀ ਬਣਾਉਣ ਦੇ ਨਾਂ ਥੱਲੇ ਪਿੱਛਲੀ ਸਰਕਾਰ ਵਾਂਗੂ ਸਮਾਂ ਲਗਾਇਆ ਜਾ ਰਿਹਾ। ਜਿਸਦੇ ਚੱਲਦੇ ਕੱਚੇ ਮੁਲਾਜਮਾਂ ਕੋਲ ਸੰਘਰਸ਼ ਤੋ ਬਿਨਾਂ ਕੋਈ ਰਾਹ ਨਹੀਂ ਹੈ। ਇਸਦੇ ਨਾਲ 9 ਦਸੰਬਰ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਨੂੰ ਮਜਬੂਰ ਹੋਵਾਂਗੇ ਜਿਸ ਲਈ ਸਰਕਾਰ ਜਿੰਮੇਵਾਰ ਹੋਵੇਗੀ।
Share the post "9 ਦਸੰਬਰ ਨੂੰ ਪੰਜਾਬ ਦਾ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ: ਗੁਰਵਿੰਦਰ ਸਿੰਘ ਪੰਨੂ"