ਨਵੀਂ ਦਿੱਲੀ, 5 ਅਗਸਤ: ਬੀਤੀ ਦੇਰ ਰਾਤ ਬਿਹਾਰ ਸੂਬੇ ਦੇ ਵੈਸ਼ਾਲੀ ਇਲਾਕੇ ’ਚ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਡੀਜੇ ਵਾਲੀ ਇੱਕ ਟਰਾਲੀ ਦੇ 11000 ਹਾਈਵੋਲਟੇਜ਼ ਤਾਰਾਂ ਦੇ ਸੰਪਰਕ ਵਿਚ ਆਉਣ ਕਾਰਨ ਟਰਾਲੀ ਵਿਚ ਸਵਾਰ 9 ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਕਈਆਂ ਦਾ ਵੱਖ ਵੱਖ ਹਸਪਤਾਲਾਂ ਵਿਚ ਇਲਾਜ਼ ਚੱਲ ਰਿਹਾ ਹੈ। ਮਰਨ ਵਾਲੇ ਇੱਕ ਹੀ ਪਿੰਡ ਨਾਲ ਸਬੰਧਤ ਦੱਸੇ ਜਾ ਰਹੇ ਹਨ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਵੱਡੀ ਗਿਣਤੀ ਵਿਚ ਨੌਜਵਾਨ ਤੇ ਹੋਰ ਲੋਕ ਇਕੱਠੇ ਹੋ ਕੇ ਕਾਵੜ ਲੈ ਕੇ ਹਰੀਹਰਨਾਥ ਜਾ ਰਹੇ ਸਨ। ਇਸ ਮੌਕੇ ਇੱਕ ਟਰਾਲੀ ਵਿਚ ਡੀਜੇ ਲੱਗਿਆ ਹੋਇਆ ਸੀ ਤੇ ਸਾਰੇ ਜਣੇ ਨੱਚ ਰਹੇ ਸਨ।
ਸੈਮੀਫ਼ਾਈਨਲ ’ਚ ਪੁੱਜਣ ਵਾਲੀ ਭਾਰਤੀ ਹਾਕੀ ਟੀਮ ਨੂੰ ਵੱਡਾ ਝਟਕਾ
ਇਸ ਦੌਰਾਨ ਇਹ ਡੀਜੇ ਵਾਲੀ ਟਰਾਲੀ 11000 ਵੋਲਟੇਜ਼ ਵਾਲੀ ਹਾਈਪਰਟੈਂਸਨ ਤਾਰ ਦੇ ਸੰਪਰਕ ਵਿਚ ਆ ਗਈ। ਜਿਸਦੇ ਕਾਰਨ ਟਰਾਲੀ ਦੇ ਭੜਾਕੇ ਪੈ ਗਏ ਤੇ ਟਰਾਲੀ ਵਿਚ ਮੌਜੂਦ ਨੌਜਵਾਨਾਂ ਨੂੰ ਕਰੰਟ ਲੱਗਣ ਕਾਰਨ ਉਨਾਂ ਦੇ ਸਰੀਰ ਝੂਲਸ ਗਏ। ਇਸ ਮੌਕੇ ’ਤੇ ਚੀਕ ਚਿਹਾੜਾ ਪੈ ਗਿਆ। ਹਾਜ਼ਰ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਘਟਨਾ ਤੋਂ ਕਰੀਬ ਅੱਧਾ ਘੰਟਾ ਬਾਅਦ ਬਿਜਲੀ ਸਪਲਾਈ ਬੰਦ ਕੀਤੀ ਗਈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਗਈ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
Share the post "ਡੀਜੇ ਵਾਲੀ ਟਰਾਲੀ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ 9 ਲੋਕਾਂ ਦੀ ਹੋਈ ਮੌ+ਤ"