ਬਠਿੰਡਾ, 23 ਅਗਸਤ: ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਬਠਿੰਡਾ ਪੁਲਿਸ ਵੱਲੋਂ ਪੇਸ਼ ਕੀਤੇ ਅੰਕੜਿਆਂ ਮੁਤਾਬਕ 6 ਮਹੀਨਿਆਂ ਤੋਂ ਪੂੁਰਾਣੇ ਨਸ਼ਾ ਤਸਕਰੀ ਦੇ ਕੇਸਾਂ ਵਿਚ 97 ਤਸਕਰਾਂ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਪਾਈ ਹੈ। 12 ਸਤੰਬਰ 2023 ਨੂੰ ਦਰਜ਼ ਇੱਕ ਕੇਸ ਵਿਚ ਜਮਾਨਤ ਦੀ ਮੰਗ ‘ਤੇ ਹਾਈਕੋਰਟ ਪੁੱਜੇ ਮਾਮਲੇ ਵਿਚ ਹੁਣ ਪੂਰੀ ਪੰਜਾਬ ਪੁਲਿਸ ਸੂਲੀ ’ਤੇ ਟੰਗੀ ਗਈ ਹੈ। ਹਾਈਕੋਰਟ ਵੱਲੋਂ ਪਰਚੇ ਦਰਜ਼ ਕਰਨ ਦੇ ਬਾਵਜੂਦ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਮਾਮਲਿਆਂ ਵਿਚ ਝਾੜ ਪਾਉਂਦਿਆਂ ਪਿਛਲੀ ਤਰੀਕ ’ਤੇ ਉਨ੍ਹਾਂ ਕੇਸਾਂ ਦਾ ਡਾਟਾ ਮੰਗਿਆ ਸੀ, ਜਿਸਦੇ ਵਿਚ ਪਰਚਾ ਦਰਜ਼ ਹੋਣ ਦੇ 6 ਮਹੀਨਿਆਂ ਬਾਅਦ ਵੀ ਲੋੜੀਦੇ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿਚ ਅਸਫ਼ਲ ਰਹੀ ਸੀ।
ਪੰਜਾਬ ਦੇ ਵਿਚ ‘ਵਹੀਕਲ’ ਖ਼ਰੀਦਣੇ ਹੋਏ ਮਹਿੰਗੇ, ਵਪਾਰਕ ਵਾਹਨਾਂ ਦੇ ਟੈਕਸ ’ਚ ਵੀ ਹੋਇਆ ਵਾਧਾ
ਸੂਚਨਾ ਮੁਤਾਬਕ ਜਵਾਬ ਦੇ ਵਿਚ ਇਹ ਅੰਕੜੇ ਸਾਹਮਣੇ ਆਏ ਹਨ। ਸੂਚਨਾ ਮੁਤਾਬਕ ਐਸ.ਐਸ.ਪੀ. ਬਠਿੰਡਾ ਨੇ ਆਪਣੇ ਹਲਫ਼ਨਾਮੇ ਵਿਚ ਅਦਾਲਤ ਨੂੰ ਦਸਿਆ ਹੈ ਕਿ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ 83 ਅਪਰਾਧਿਕ ਮਾਮਲਿਆਂ ਵਿਚ ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ 97 ਮੁਲਜ਼ਮਾਂ ਨੂੰ ਪੁਲਿਸ ਵੱਲੋਂ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਈ ਕੋਰਟ ਨੇ ਹੁਣ ਸਖ਼ਤ ਆਦੇਸ਼ ਦਿੱਤੇ ਹਨ ਕਿ ਅਜਿਹੇ ਮਾਮਲਿਆਂ ਵਿਚ ਮੁਲਜਮ ਨੂੰ ਭਗੋੜਾ ਕਰਾਰ ਦਿੱਤਾ ਜਾਵੇ ਤੇ ਨਾਲ ਹੀ ਉਸਦੀ ਜਾਇਦਾਦ ਜਬਤ ਕਰਨ ਦੀ ਪ੍ਰਕ੍ਰਿਆ ਵਿੱਢੀ ਜਾਵੇ। ਉਚ ਅਦਾਲਤ ਨੇ ਪੁਲਿਸ ਅਧਿਕਾਰੀਆਂ ਦੀ ਅਜਿਹੇ ਮਾਮਲਿਆਂ ਵਿਚ ਢਿੱਲੀ ਨਿਗਰਾਨੀ ’ਤੇ ਵੀ ਨਾਖ਼ੁਸੀ ਜਾਹਰ ਕੀਤੀ ਹੈ।
Share the post "ਬਠਿੰਡਾ ’ਚ ਨਸ਼ਾ ਤਸਕਰੀ ਦੇ ਕੇਸਾਂ ਵਿਚ 97 ਤਸਕਰ ਨਹੀਂ ਹੋਏ ਗ੍ਰਿਫਤਾਰ, ਹਾਈਕੋਰਟ ਹੋਈ ਸਖ਼ਤ"