spot_img
spot_img
spot_img

Pre-SIR; Bathinda ‘ਚ 2003 ਵੋਟਰ ਲਿਸਟਾਂ ਚੋਂ 73.49 ਫੀਸਦੀ ਲੋਕਾਂ ਦੀ ਮੈਪਿੰਗ ਹੋਈ: ਜ਼ਿਲ੍ਹਾ ਚੋਣ ਅਧਿਕਾਰੀ

Date:

spot_img

Bathinda News: Pre-SIR; ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਤਹਿਤ ਬਠਿੰਡਾ ਚੋਣ ਵਿਭਾਗ 2003 ਵੋਟਰ ਲਿਸਟਾਂ ਚ ਮੌਜੂਦ ਵੋਟਰਾਂ ਦੇ ਡਾਟਾ ਦੀ ਮੈਪਿੰਗ ਪੂਰਨ ਕਰ ਲਈ ਗਈ ਹੈ। ਜ਼ਿਲ੍ਹਾ ਬਠਿੰਡਾ ਵਿੱਚ 73.49 ਫੀਸਦੀ ਵੋਟਰ ਮੈਪ ਕਰ ਲਏ ਗਏ ਹਨ, ਜਦਕਿ ਬਾਕੀ ਵੋਟਰਾਂ ਦੇ ਅੰਕਨ ਦਾ ਕੰਮ ਜਾਰੀ ਹੈ। ਇਸਦੀ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਨ ਨੇ ਪ੍ਰੀ-ਐਸ.ਆਈ.ਆਰ ਦੇ ਕੰਮ ਦੀ ਸਮੀਖਿਆ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ, 2003 ਵੋਟਰ ਲਿਸਟਾਂ ਦਾ ਡਾਟਾ ਜਾਂਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ  Raghav Chadha ਦੇ ਮਾਮਲੇ ‘ਤੇ CM Bhagwant Mann ਦਾ ਵੱਡਾ ਬਿਆਨ!

ਇਸ ਲਈ ਬੂਥ ਲੈਵਲ ਅਧਿਕਾਰੀ (ਬੀ.ਐਲ.ਓ.) ਆਪਣੇ ਸਬੰਧਿਤ ਖੇਤਰਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਉਹ ਵੋਟਰ, ਜੋ ਆਪਣੀ ਜਗ੍ਹਾ ‘ਤੇ ਮੌਜੂਦ ਨਹੀਂ ਹਨ, ਵੋਟਰ ਸੂਚੀਆਂ ਤੋਂ ਹਟਾ ਦਿੱਤੇ ਜਾਣ।ਉਨ੍ਹਾਂ ਨੇ ਰਾਮਪੁਰਾ ਫੂਲ, ਭੁਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਪੇਂਡੂ , ਤਲਵੰਡੀ ਸਾਬੋ ਅਤੇ ਮੌੜ ਦੇ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 2003 ਦੇ ਡਾਟੇ ਵਾਲੇ ਵੋਟਰ, ਜੋ ਹੁਣ ਮੌਜੂਦ ਨਹੀਂ ਪਾਏ ਜਾਂਦੇ, ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਠੀਕ ਤਰੀਕੇ ਨਾਲ ਹਟਾ ਦਿੱਤਾ ਜਾਵੇ।

ਇਹ ਵੀ ਪੜ੍ਹੋ  Chandigarh Blast Case; Punjab Police ਨੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਸਤ ‘ਚ ਲਿਆ!

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਰਾਮਪੁਰਾ ਫੂਲ ਵਿੱਚ 78.25 ਫੀਸਦੀ, ਭੁਚੋ ਮੰਡੀ ਵਿੱਚ 77.67 ਫੀਸਦੀ, ਬਠਿੰਡਾ ਸ਼ਹਿਰੀ ਵਿੱਚ 54.52 ਫੀਸਦੀ, ਬਠਿੰਡਾ ਗ੍ਰਾਮੀਣ ਵਿੱਚ 78.07 ਫੀਸਦੀ, ਤਲਵੰਡੀ ਸਾਬੋ ਵਿੱਚ 82.69 ਫੀਸਦੀ ਅਤੇ ਮੌੜ ਵਿੱਚ 76.87 ਫੀਸਦੀ ਵੋਟਰ ਅੰਕਿਤ ਕੀਤੇ ਗਏ ਹਨ।ਉਨ੍ਹਾਂ ਨੇ ਬਠਿੰਡਾ ਸ਼ਹਿਰੀ ਵੋਟਰਾਂ ਨੂੰ ਸਰਕਾਰੀ ਹੁਕਮਾਂ ਅਨੁਸਾਰ ਆਪਣੀ ਵੋਟ ਜਾਂਚ ਕਰਵਾਉਣ ਦੀ ਅਪੀਲ ਕੀਤੀ। ਅੰਕਨ ਲਈ ਵੋਟਰ ਆਪਣੇ ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓ) ਨਾਲ ਸੰਪਰਕ ਕਰ ਸਕਦੇ ਹਨ। ਸੰਬੰਧਿਤ ਬੀ.ਐਲ.ਓ ਦੀ ਜਾਣਕਾਰੀ https://www.ceopunjab.gov.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

International News: ਮੱਝ ਦਾ ਨਾਂਅ ‘ਟਰੰਪ’ ਹੋਣ ਕਰਕੇ ਹਲਾਲ ਹੋਣ ਤੋਂ ਬੱਚ ਗਈ..! ਵੀਡੀਓ ਵਾਇਰਲ

International News:  ਬੰਗਲਾਦੇਸ਼ ਵਿੱਚ ਇਕ ਅਜੀਬੋ-ਗਰੀਬ ਰੰਗ ਵਾਲੀ ਮੱਝ...

Himachal News: ਪੰਜਾਬੀ ਮੁੰਡਿਆ ਨੇ ਹਿਮਾਚਲ ‘ਚ ਕਰਤੀ ਠਾਹ-ਠਾਹ..! ਵੀਡੀਓ ਵਾਇਰਲ

Himachal News: ਕਸੋਲ ਦੇ ਸੈਰਗਾਹ ਇਲਾਕੇ ਵਿੱਚ ਸ਼ਾਮ ਵੇਲੇ...

IPL 2026 ਫਾਈਨਲ ਮਹਾਂਮੁਕਾਬਲਾ, ਅੱਜ RCB vs Gujarat Titans ਫਾਈਨਲ

IPL 2026 Final Special : ਆਈਪੀਐਲ 2026 ਦਾ ਮਹਾਂਮੁਕਾਬਲਾ...

ਅਮਰੀਕਾ ਤੋਂ ਗ੍ਰੀਨ ਕਾਰਡ ਉਮੀਦਵਾਰਾਂ ਲਈ ਵੱਡੀ ਰਾਹਤ

America News : ਅਮਰੀਕਾ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਇੱਕ...