Thursday, April 16, 2026
spot_img
spot_img

Raghav Chadha ਦੇ ਮਾਮਲੇ ‘ਤੇ CM Bhagwant Mann ਦਾ ਵੱਡਾ ਬਿਆਨ!

Date:

spot_img

Chandigarh News: CM Bhagwant Mann; ਆਮ ਆਦਮੀ ਪਾਰਟੀ ਵੱਲੋਂ ਬੀਤੇ ਕੱਲ ਰਾਜ ਸਭਾ ਵਿਚ ਆਪਣੇ ਡਿਪਟੀ ਲੀਡਰ ਨੂੰ ਬਦਲਣ ਦੇ ਮਾਮਲੇ ਵਿਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ‘ਚ ਆਪਣੀ ਰਿਹਾਇਸ਼ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਮਾਨ ਨੇ ਰਾਘਵ ਚੱਢਾ ਮਾਮਲੇ ਸਬੰਧੀ ਪੁੱਛੇ ਸਵਾਲ ਉੱਪਰ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ,‘‘ ਇਹ ਪਾਰਟੀ ਡਿਸੀਜ਼ਨ ਹੁੰਦੇ ਨੇ, ਅੱਗੇ ਵੀ ਹੁੰਦੇ ਰਹਿਣਗੇ ਕਿਉਂਕਿ ਜਦ ਉਹ ਲੋਕ ਸਭਾ ਵਿਚ ਸਨ ਤਾਂ ਪਾਰਟੀ ਨੇ ਪਟਿਆਲਾ ਤੋਂ ਐਮਪੀ ਡਾ ਗਾਂਧੀ ਨੂੰ ਲੀਡਰ ਬਣਾਇਆ ਸੀ।”

ਇਹ ਵੀ ਪੜ੍ਹੋ ਪੰਜਾਬ ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਨੇ ਸੂਬੇ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ

ਮੁੱਖ ਮੰਤਰੀ ਨੇ ਰਾਘਵ ਚੱਢਾ ਵੱਲੋਂ ਪਿਛਲੇ ਦਿਨਾਂ ਵਿਚ ਸੰਸਦ ‘ਚ ਦਿੱਤੇ ਜਾ ਰਹੇ ਭਾਸ਼ਣਾਂ ਸਬੰਧੀ ਕਿਹਾ ਕਿ, ‘‘ਅੱਜ ਇਹ ਮੁੱਦਾ ਮਹੱਤਵਪੂਰਨ ਹੈ, ਜਿਹੜੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ, ਲੀਗਲ ਵੋਟਾਂ ਨੂੰ ਕੱਟਿਆ ਜਾ ਰਿਹਾ, ਸਹੀ ਵੋਟਾਂ ਨੂੰ ਕੱਟ ਕੇ ਗਲਤ ਵੋਟਾਂ ਆਪਣੇ ਬੰਦਿਆਂ ਦੀਆਂ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ, ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਪਾਰਟੀ ਦੇ 160 ਲੀਡਰਾਂ ਤੇ ਵਲੰਟੀਅਰਾਂ ‘ਤੇ ਪਰਚੇ ਕਰ ਦਿੱਤੇ ਗਏ, ਉਸਦੇ ਉੱਪਰ ਬੋਲਣਾ ਚਾਹੀਦਾ ਸੀ। ਪੰਜਾਬ ਦੇ ਵਿੱਚ ਕਿਵੇਂ ਧਰਮ ਤੇ ਜਾਤੀ ਦੇ ਆਧਾਰ ‘ਤੇ ਲੜਾਈ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਉੱਪਰ ਬੋਲਣਾ ਚਾਹੀਦਾ ਹੈ, ਐਮਐਸਪੀ ਦਾ ਮੁੱਦਾ ਬਹੁਤ ਵੱਡਾ ਹੈ। ਜੀਐਸਟੀ ਦਾ ਪੈਸਾ ਜਾਂ ਆਰਡੀਐਫ ਦਾ ਪੈਸਾ ਉਹ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ, ਉਹ ਚੱਕਣਾ ਚਾਹੀਦਾ ਸੀ

ਇਹ ਵੀ ਪੜ੍ਹੋ ਕਾਂਗਰਸੀ ਆਗੂ ਖ਼ੁਸਬਾਜ਼ ਸਿੰਘ ਜਟਾਣਾ ਦਾ ਅੰਤਿਮ ਸੰਸਕਾਰ ਅੱਜ, ਬਠਿੰਡਾ ਲਿਆਂਦੀ ਮ੍ਰਿਤਕ ਦੇਹ

ਪ੍ਰੰਤੂ ਇੰਨ੍ਹਾਂ ਮਹੱਤਵਪੂਰਨ ਮੁੱਦਿਆਂ ਦੀ ਬਜਾਏ ਜੇ ਕੋਈ ਏਅਰਪੋਰਟ ‘ਤੇ ਸਮੋਸਿਆਂ ਦਾ ਰੇਟ ਜਾਂ ਕੋਈ ਪੀਜੇ ਦੀ ਡਿਲੀਵਰੀ 30 ਦੀ ਬਜਾਈ 40 ਮਿੰਟਾਂ ਚ ਹੋ ਜਾਣੀ ਚਾਹੀਦੀ, ਵਰਗੇ ਮੁੱਦੇ ਚੱਕੂਗਾ ਤਾਂ ਫਿਰ ਤੁਹਾਨੂੰ ਸ਼ੱਕ ਨਹੀਂ ਹੋਊਗਾ ਕਿ ਉਹ ਕਿਸੇ ਹੋਰ ਸਟੇਸ਼ਨ ਤੋਂ ਬੋਲ ਰਿਹਾ। ” ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਕੋਈ ਪਾਰਟੀ ਵੱਲੋਂ ਦਿੱਤੀ ਲਾਈਨ ਤੋਂ ਅਲੱਗ ਚੱਲਦਾ ਤਾਂ ਅਜਿਹੇ ਐਕਸ਼ਨ ਹੁੰਦੇ ਹਨ। ਦਸਣਾ ਬਣਦਾ ਹੈ ਕਿ ਪਾਰਟੀ ਨੇ ਬੀਤੇ ਕੱਲ ਰਾਘਵ ਚੱਢਾ ਦੀ ਥਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਅਸੋਕ ਮਿੱਤਲ ਨੂੰ ਰਾਜ ਸਭਾ ਵਿਚ ਡਿਪਟੀ ਲੀਡਰ ਬਣਾਇਆ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਹੱਦਬੰਦੀ ਪੰਜਾਬ ਵਰਗੇ ਸੂਬਿਆਂ ‘ਤੇ ਭਾਜਪਾ ਦਾ ਲੁੱਕ ਕੇ ਹਮਲਾ: ਰਾਜਾ ਵੜਿੰਗ

👉ਸਿਆਸੀ ਭੇਦਭਾਵ ਖ਼ਿਲਾਫ਼ ਵੱਡੇ ਪੱਧਰ 'ਤੇ ਜਨ ਅੰਦੋਲਨ ਕਰਨ...

ਟਰੇਡਰਜ਼ ਕਮਿਸ਼ਨ ਦੀ ਬੈਠਕ ਮੌਕੇ ਡਿਪਟੀ ਕਮਿਸ਼ਨਰ ਨੇ ਕੀਤਾ ਸ਼ਿਕਾਇਤਾਂ ਦਾ ਨਿਪਟਾਰਾ

👉ਕਿਹਾ, ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ...