spot_img
spot_img

ਪੋਤੀ ‘ਤੇ ਤਸ਼ੱਦਦ ਢਾਹੁਣ ਵਾਲੀ ‘ਥਾਣੇਦਾਰਨੀ’ ਮੁਅੱਤਲ

Date:

spot_img

Faridkot News: Faridkot ਸ਼ਹਿਰ ਦੇ ਵਿੱਚ ਇੱਕ ਮਸੂਮ ਬੱਚੀ ਨੂੰ ਨੂੜ ਕੇ ਗੇਟ ਨਾਲ ਬੰਨਣ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਐਸਐਸਪੀ ਨੇ ਆਪਣੇ ਹੀ ਵਿਭਾਗ ਦੀ ਇੱਕ ਮਹਿਲਾ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਮਸੂਮ ਬੱਚੀ ਉਕਤ ਮਹਿਲਾ ਥਾਣੇਦਾਰਨੀ ਦੀ ਪੋਤੀ ਦੱਸੀ ਜਾ ਰਹੀ ਹੈ, ਜਿਸਦੇ ਉੱਪਰ ਹੀ ਉਸਦੇ ਵੱਲੋਂ ਤਸ਼ੱਦਦ ਢਾਹਿਆ ਗਿਆ। ਇਸ ਘਟਨਾ ਦੀ ਮਹੱਲੇ ਵਾਲਿਆਂ ਵੱਲੋਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਅਤੇ ਨਾਲ ਹੀ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਤੋਂ ਬਾਅਦ ਐਸਐਸਪੀ ਡਾ ਪ੍ਰਗਿਆ ਜੈਨ ਨੇ ਮਾਮਲੇ ਵੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੰਦਿਆ ਤੁਰੰਤ ਥਾਣਾ ਸਦਰ ਵਿਖੇ ਮਹਿਲਾ ਮਿੱਤਰ ਵਜੋਂ ਤੈਨਾਤ ASI ਸਰਬਜੀਤ ਕੌਰ ਨੂੰ ਮੁਅਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਇਹ ਵੀ ਪੜ੍ਹੋ  Moga Case Update; SSP ਦਾ ਦਾਅਵਾ, ਕ+ਤ+ਲ ਨਹੀਂ ਕੀਤੀ ਹੈ ਖ਼ੁਦਕਸ਼ੀ

ਉਧਰ ਇਹ ਮਾਮਲਾ ਧਿਆਨ ਵਿੱਚ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਵਾਲੀ ਇੱਕ ਮਹਿਲਾ ਵਕੀਲ ਨੇ ਦਾਅਵਾ ਕੀਤਾ ਹੈ ਕਿ ਮੁਢਲੀ ਜਾਣਕਾਰੀ ਮੁਤਾਬਕ ਪੰਜ ਸਾਲਾਂ ਮਾਸੂਮ ਬੱਚੀ ਜਿਸ ਨੂੰ ਧੁੱਪ ਦੇ ਵਿੱਚ ਘਰ ਦੇ ਮੁੱਖ ਗੇਟ ਅੱਗੇ ਨੂੜ ਕੇ ਬੰਨਿਆ ਹੋਇਆ ਸੀ, ਇਸ ਪਰਿਵਾਰ ਵੱਲੋਂ ਗੋਦ ਲਈ ਗਈ ਹੈ। ਜਦਕਿ ਇਸ ਥਾਣੇਦਾਰ ਦਾ ਪੁੱਤਰ ਅਤੇ ਨੂੰਹ ਵਿਦੇਸ਼ ਦੇ ਵਿੱਚ ਹਨ, ਜਿਨਾਂ ਦੇ ਵੱਲੋਂ ਇਸ ਬੱਚੀ ਨੂੰ ਆਪਣੇ ਦਾਦਾ ਦਾਦੀ ਕੋਲ ਛੱਡਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹਦੇ ਆਪਣੇ ਲੜਕੇ ਦੀ ਔਲਾਦ ਨਹੀਂ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

AAP ਨੇ ਹਲਕਾ ਬਠਿੰਡਾ ਦਿਹਾਤੀ ਤੋਂ Gopal Singh Kotfatta ਨੂੰ ਕੀਤਾ ਹਲਕਾ ਇੰਚਾਰਜ਼ ਨਿਯੁਕਤ

Bathinda News: Gopal Singh Kotfatta; ਪਿਛਲੇ ਕਾਫੀ ਸਮੇਂ ਤੋਂ...

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

👉ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੀ ਸਿਖਰਲੇ ਜ਼ਿਲ੍ਹਿਆਂ...