Tuesday, April 21, 2026
spot_img
spot_img

ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਕਰਵਾਇਆ ਗਿਆ ਸਮਾਗਮ ‘ਪੁਸਤਕ ਸਿਮਰਦਿਆਂ’

Date:

spot_img

👉ਰੇਖਾ ਭਾਟੀਆ ਦੀ ਪੁਸਤਕ ’ਤੇ ਕਰਵਾਈ ਗਈ ਵਿਦਿਆਰਥੀ-ਅਧਿਆਪਕ ਸਾਂਝੀ ਵਾਰਤਾ
Bathinda News:ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੰਜਾਬੀ ਵਿਭਾਗ, ਐੱਸ.ਐੱਸ.ਡੀ. ਕਾਲਜ, ਬਠਿੰਡਾ (ਲੜਕੀਆਂ) ਦੇ ਸਹਿਯੋਗ ਨਾਲ ਸਮਾਗਮ ‘ਪੁਸਤਕ ਸਿਮਰਦਿਆਂ’ ਕਰਵਾਇਆ ਗਿਆ। ਐੱਸ.ਐੱਸ.ਡੀ. ਕਾਲਜ, ਬਠਿੰਡਾ (ਲੜਕੀਆਂ) ਵਿਖੇ ਕਰਵਾਏ ਇਸ ਸਮਾਗਮ ਵਿੱਚ ਮੁੱਖ ਵਕਤਾ ਦੇ ਤੌਰ ’ਤੇ ਡਾ. ਅਮਨਦੀਪ ਸਿੰਘ, ਮੁਖੀ ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਘੁੱਦਾ, (ਬਠਿੰਡਾ) ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਜੱਸਲ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਨੇ ਕੀਤੀ।ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਛਾਪੇ ਅਣਮੁੱਲੇ ਸਾਹਿਤ ਨਾਲ ਜੋੜਨ ਦੇ ਉੱਦਮ ਕਰਦਾ ਰਹਿੰਦਾ ਹੈ ਅਤੇ ਇਹ ਸਮਾਗਮ ਵੀ ਉਸੇ ਲੜੀ ਦਾ ਹਿੱਸਾ ਹੈ।

ਇਹ ਵੀ ਪੜ੍ਹੋ  ਗੋਲੀ ਲੱਗਣ ਕਾਰਨ Punjab Police ਦੇ DSP ਦੀ ਹੋਈ ਮੌ/ਤ

ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਉੱਦਮ ਅਜੋਕੇ ਸਮੇਂ ਦੇ ਵਿਦਿਆਰਥੀਆਂ ਰੀਲ ਵਾਲੀ ਜ਼ਿੰਦਗੀ ਤੋਂ ਰੀਅਲ ਵੱਲ ਲਿਜਾਣ ਵਿੱਚ ਸਹਾਈ ਸਿੱਧ ਹੋਣਗੇ।ਕਾਲਜ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਗੁਰਸ਼ਰਨ ਕੌਰ, ਤਨਵੀਰ ਕੌਰ ਸਰਾਂ, ਯਾਦਵੀ, ਜੀਵਿਕਾ ਅਤੇ ਮਹਿਕਦੀਪ ਕੌਰ ਨੇ ਰੇਖਾ ਭਾਟੀਆ ਦੀ ਭਾਸ਼ਾ ਵਿਭਾਗ, ਪੰਜਾਬ ਵੱਲੋਂ ਅਨੁਵਾਦਿਤ ਪੁਸਤਕ ‘ਇਕ ਕੋਸ਼ਿਸ਼ ਧਰਤੀ ਦੇ ਸਿਰੇ ’ਤੇ’ ਬਾਰੇ ਆਪਣਾ ਖੋਜ-ਪੱਤਰ ਪੜ੍ਹਿਆ। ਇਨ੍ਹਾਂ ਖੋਜ-ਪੱਤਰਾਂ ਦਾ ਮੁਲਾਂਕਣ ਕਰਦੇ ਹੋਏ ਡਾ. ਅਮਨਦੀਪ ਸਿੰਘ ਨੇ ਨਤੀਜੇ ਵਜੋਂ ਤਨਵੀਰ ਕੌਰ ਸਰਾਂ ਨੂੰ ਪਹਿਲਾ ਅਤੇ ਗੁਰਸ਼ਰਨ ਕੌਰ ਨੂੰ ਦੂਜਾ ਸਥਾਨ ’ਤੇ ਐਲਾਨਿਆ। ਇਸ ਤੋਂ ਬਾਅਦ ਬੋਲਦੇ ਹੋਏ ਡਾ. ਅਮਨਦੀਪ ਨੇ ਕਿਹਾ ਕਿ ਰੇਖਾ ਭਾਟੀਆ ਨੇ ਆਪਣੀ ਇਸ ਕਿਤਾਬ ਵਿੱਚ ਪੰਜਾਬੀ ਲੋਕਾਂ ਵੱਲੋਂ ਅੰਡੇਮਾਨ ਅਤੇ ਨਿੱਕੋਬਾਰ ਦੀਪਾਂ ਦੀ ਮੁੜ-ਵਸੇਬੇ ਰਾਹੀਂ ਦਿੱਖ ਬਦਲ ਕੇ ਰੱਖ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਦੇ ਸਿਦਕ ਅਤੇ ਭਾਈਚਾਰਕ ਸਾਂਝ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਸਤਨਾਮ ਸਿੰਘ ਜੱਸਲ ਨੇ ਇਸ ਸਮਾਗਮ ਨੂੰ ਸਫ਼ਲ ਦੱਸਦੇ ਹੋਏ ਕਿਹਾ ਕਿ ਇਹ ਕਿਤਾਬ ਇੱਕ ਅਣਮੁੱਲਾ ਦਸਤਾਵੇਜ਼ ਹੈ ਜਿਸ ਉੱਪਰ ਰੇਖਾ ਭਾਟੀਆ ਵੱਲੋਂ ਕੀਤੀ ਮਿਹਨਤ ਸਾਫ਼ ਨਜ਼ਰ ਆਉਂਦੀ ਹੈ।

ਇਹ ਵੀ ਪੜ੍ਹੋ  Punjab ਦੀ ਨਾਮੀਂਂ University ਦੇ ਹੋਸਟਲ ਦੀ ਤੀਜ਼ੀ ਮੰਜ਼ਿਲ ਤੋਂ ਡਿੱਗਿਆ ਵਿਦਿਆਰਥੀ

ਉਨ੍ਹਾਂ ਇਹ ਵੀ ਕਿ ਕਿਤਾਬ ਪੜ੍ਹਦੇ ਹੋਏ ਪਾਠਕ ਆਪਣੇ ਆਪ ਨੂੰ ਅੰਡੇਮਾਨ ਦੇ ਲੋਕਾਂ ਦੀ ਦੁਨੀਆਂ ਵਿੱਚ ਗੁਆਚਣ ਤੋਂ ਨਹੀਂ ਰੋਕ ਸਕਦਾ। ਅੰਤ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਵਾਲੇ ਅਜਿਹੇ ਸਾਰਥਕ ਸਮਾਗਮ ਭਵਿੱਖ ਵਿੱਚ ਵੀ ਕਾਲਜ ਦੇ ਵਿਹੜੇ ਹੁੰਦੇ ਰਹਿਣਗੇ। ਮੰਚ-ਸੰਚਾਲਣ ਪ੍ਰੋਫੈਸਰ ਗੁਰਮਿੰਦਰਜੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਸੁਖਮਨ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਦੌਰਾਨ ਨਵਪ੍ਰੀਤ ਸਿੰਘ, ਖੋਜ ਅਫ਼ਸਰ, ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ, ਭਾਰਤੀ ਫੌਜ ਤੋਂ ਕਰਨਲ ਦਇਆ ਸਿੰਘ, ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸਿਮਰਜੀਤ ਕੌਰ ਤੋਂ ਇਲਾਵਾ ਵਿਭਾਗ ਦਾ ਸਮੂਹ ਸਟਾਫ਼ ਮੌਜੂਦ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img
spot_img

Popular

More like this
Related

जापानी कम्पनियों का निवेश को लेकर प्रदेश में बढ़ा भरोसा- मुख्यमंत्री नायब सिंह सैनी

👉हरियाणा में डाइकिन एयर कंडीशनर कम्पनी करेगी 1000 करोड़...

Haryana में फार्म टूरिज्म व होम स्टे से पैदा होंगे रोजगार के नए अवसर

👉फार्म टूरिज्म व होम स्टे का प्रतिवर्ष का वैश्विक...

Minister Harpal Singh Cheema ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ ‘ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ

👉ਮੁਲਾਜ਼ਮਾਂ ਦੀ ਭਲਾਈ ਭਗਵੰਤ ਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ:...