Sunday, May 3, 2026
spot_img
spot_img

Delhi ‘ਚ ਚਾਰ ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ; 1 ਬੱਚੇ ਸਮੇਤ 9 ਜਣਿਆਂ ਦੀ ਹੋਈ ਮੌ/ਤ

Date:

spot_img

Delhi News: ਐਤਵਾਰ ਤੜਕਸਾਰ ਦਿੱਲੀ ਵਿਖੇ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਇੱਕ ਚਾਰ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 9 ਜਣਿਆਂ ਦੀ ਮੌਤ ਹੋਣ ਦੀ ਸੂਚਨਾ ਹੈ। ਇਹ ਘਟਨਾ ਸ਼ਾਹਦਰਾ ਦੇ ਵਿਵੇਕ ਵਿਹਾਰ ਇਲਾਕੇ ਵਿਚ ਸਵੇਰੇ ਸਾਢੇ 3 ਵਜੇ ਦੇ ਕਰੀਬ ਵਾਪਰੀ। ਮਰਨ ਵਾਲਿਆਂ ਵਿੱਚ ਚਾਰ ਮਰਦ, ਚਾਰ ਔਰਤਾਂ ਅਤੇ ਇੱਕ ਡੇਢ ਸਾਲ ਦਾ ਬੱਚਾ ਸ਼ਾਮਲ ਹੈ। ਦਸਿਆ ਜਾ ਰਿਹਾ ਕਿ ਕੁੱਝ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਗਈਆਂ ਸਨ ਕਿ ਉਨ੍ਹਾਂ ਦੀ ਪਹਿਚਾਣ ਵੀ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ 👉 Chandigarh News: ‘AAP’ ਨੇ ਜਾਰੀ ਕੀਤੀ ਨਵੀਂ ਲਿਸਟ, ਸਿਆਸੀ ਹਲਚਲ ਤੇਜ਼ !

ਮ੍ਰਿਤਕਾਂ ਦੀ ਪਹਿਚਾਣ ਅਰਵਿੰਦ ਜੈਨ (60), ਉਸਦੀ ਪਤਨੀ ਅਨੀਤਾ ਜੈਨ (58), ਪੁੱਤਰ ਨਿਸ਼ਾਂਤ ਜੈਨ (35), ਨੂੰਹ ਆਂਚਲ ਜੈਨ (33) ਅਤੇ ਡੇਢ ਸਾਲ ਦੇ ਪੋਤੇ ਆਕਾਸ਼ ਜੈਨ ਵਜੋਂ ਹੋਈ ਹੈ। ਨਿਤਿਨ ਜੈਨ (50), ਉਸਦੀ ਪਤਨੀ ਸ਼ੈਲੀ ਜੈਨ (48) ਅਤੇ ਪੁੱਤਰ ਸਮਯਕ ਜੈਨ (25) ਤੀਜੀ ਮੰਜ਼ਿਲ ‘ਤੇ ਮ੍ਰਿਤਕ ਪਾਏ ਗਏ।ਸ਼ਿਖਾ ਜੈਨ (45) ਦੀ ਲਾਸ਼ ਪਹਿਲੀ ਮੰਜ਼ਿਲ ਤੋਂ ਮਿਲੀ, ਜਦੋਂ ਕਿ ਉਸਦਾ ਪਤੀ ਨਵੀਨ ਜੈਨ (48) ਜ਼ਖਮੀ ਸੀ।ਦਿੱਲੀ ਫਾਇਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕਰੀਬ ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ 15 ਲੋਕਾਂ ਨੂੰ ਬਚਾਇਆ ਵੀ ਗਿਆ, ਜਿੰਨ੍ਹਾਂ ਵਿਚੋਂ ਕਈਆਂ ਦੀ ਹਾਲਾਤ ਗੰਭੀਰ ਹੈ। ਮੁਢਲੀ ਜਾਂਚ ਮੁਤਾਬਕ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑 https://whatsapp.com/channel/0029VbBYZTe89inflPnxMQ0A
Whatsapp Group👉 🛑 https://chat.whatsapp.com/EK1btmLAghfLjBaUyZMcLK
Telegram Channel👉 🛑 https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

Bathinda News: ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧਾ; AAP ਦੇ ਟਰੇਡ ਵਿੰਗ ਵਲੋਂ ਬਠਿੰਡਾ ‘ਚ ਜਬਰਦਸਤ ਰੋਸ਼ ਪ੍ਰਦਰਸ਼ਨ

ਕੇਂਦਰ ਦੀ ਮੋਦੀ ਸਰਕਾਰ ’ਤੇ ਵਰ੍ਹਦਿਆਂ ਤਿੱਖੇ ਨਿਸ਼ਾਨੇ ਸਾਧੇ...

Amritsar News: ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਸਬੰਧਤ ਚਾਰ ਮੁਲਜ਼ਮ ਸੱਤ ਪਿਸ.ਤੌ.ਲਾਂ ਸਣੇ ਕਾਬੂ

ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਅੱਗੇ ਅਪਰਾਧਕ ਤੱਤਾਂ ਵਿੱਚ ਵੰਡੀਆਂ...