Sri Muktsar Sahib Police ਨੂੰ ਮਿਲੀ ਵੱਡੀ ਸਫਲਤਾ: ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਟਰੇਸ, 3 ਗ੍ਰਿਫ਼ਤਾਰ

Date:

spot_img

Sri Muktsar Sahib: Sri Muktsar Sahib Police ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਿਛਲੇ ਦਿਨੀਂ ਹੋਈ ਲੱਖਾਂ ਦੀ ਚੋਰੀ ਦੇ ਮਾਮਲੇ ਨੂੰ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਐਸਐਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਪੀ (ਡੀ) ਮਨਮੀਤ ਢਿੱਲੋਂ ਤੇ ਡੀਐਸਪੀ ਸ੍ਰੀ ਮੁਕਤਸਰ ਸਾਹਿਬ ਬਚਨ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਰਵਿੰਦਰ ਕੌਰ ਥਾਣਾ ਮੁਖੀ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਇਹ ਵੀ ਪੜ੍ਹੋ 👉CM Bhagwant Singh Mann ਦੇ ਹੱਕ ਵਿਚ ਆਈ ਇਹ ਵੱਡੀ ਨਿਹੰਗ ਜਥੇਬੰਦੀ; ਦੇਖੋ ਵੀਡੀਓ

ਮਾਮਲੇ ਅਨੁਸਾਰ ਇੱਕ ਮਹਿਲਾ ਵੱਲੋਂ ਐਸਬੀਆਈ ਬੈਂਕ ਤੋਂ 2 ਲੱਖ ਰੁਪਏ ਕਢਵਾ ਕੇ ਆਪਣੀ ਸਕੂਟਰੀ ਦੀ ਡਿੱਗੀ ਵਿੱਚ ਰੱਖੇ ਗਏ ਸਨ। ਸਬਜ਼ੀ ਮੰਡੀ ਨੇੜੇ ਖਰੀਦਦਾਰੀ ਦੌਰਾਨ ਮੋਟਰਸਾਈਕਲ ਸਵਾਰ 03 ਨੌਜਵਾਨ ਸਕੂਟਰੀ ਦੀ ਡਿੱਗੀ ਵਿੱਚੋਂ ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਏ ਸਨ।ਇਸ ਸਬੰਧੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 176 ਮਿਤੀ 18.06.2026 ਅਧੀਨ ਧਾਰਾ 303(2) ਬੀਐਨਐਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਿਟੀ ਅਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ, ਜਿਨ੍ਹਾਂ ਨੇ ਤਕਨੀਕੀ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ 👉ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬਠਿੰਡਾ ਦੀ ਸ਼ਰਾਬ ਫ਼ੈਕਟਰੀ ‘ਚ ਬੁਝਾਈ ਅੱਗ

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਲਖਵਿੰਦਰ ਸਿੰਘ ਉਰਫ਼ ਛਿੰਦਰੀ ਪੁੱਤਰ ਜਗਜੀਤ ਸਿੰਘ ਉਰਫ਼ ਜੱਗਾ, ਸਹਿਨਸ਼ਾਹ ਸਿੰਘ ਉਰਫ਼ ਛੰਨੋ ਪੁੱਤਰ ਹਰਤੇਜ ਸਿੰਘ ਅਤੇ ਗੁਰਨਿਸ਼ਾਨ ਸਿੰਘ ਉਰਫ਼ ਬੂਟਾ ਪੁੱਤਰ ਰੂਪ ਸਿੰਘ, ਸਾਰੇ ਵਾਸੀ ਪਿੰਡ ਰਹੂੜਿਆਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ ₹1,51,500/- ਨਕਦੀ ਅਤੇ 3 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਦਸਿਆ ਜਾ ਰਿਹਾ ਕਿ ਗ੍ਰਿਫ਼ਤਾਰ ਦੋਸ਼ੀ ਗੁਰਨਿਸ਼ਾਨ ਸਿੰਘ @ ਬੁੱਟਾ ਖ਼ਿਲਾਫ਼ ਪਹਿਲਾਂ ਕੁੱਲ 05 ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related