SSD Girls College Bathinda ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

Date:

spot_img

Bathinda News: SSD Girls College Bathinda ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਨ. ਐਸ. ਐਸ. ਯੂਨਿਟਾਂ, ਰੈੱਡ ਰਿਬਨ ਕਲੱਬਾਂ, ਅਤੇ ਐਨ.ਸੀ.ਸੀ. ਯੂਨਿਟ ਵੱਲੋਂ 20 ਜੂਨ, 2026 ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ । ਇਹ ਪ੍ਰੋਗਰਾਮ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਪੋਮੀ ਬਾਂਸਲ, ਐਨ. ਐਸ. ਐਸ ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਅਤੇ ਡਾ. ਪੂਜਾ ਗੋਸਵਾਮੀ (ਐਨ.ਸੀ.ਸੀ.) ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ । ਇਸ ਯੋਗਾ ਕੈਂਪ ਵਿੱਚ 70 ਵਲੰਟੀਅਰਾਂ ਅਤੇ ਸਮੂਹ ਸਟਾਫ਼ ਨੇ ਹਿੱਸਾ ਲਿਆ ।

ਇਹ ਵੀ ਪੜ੍ਹੋ 👉ਮੇਅਰ ਮਹਿਤਾ ਵੱਲੋਂ ਗ੍ਰੀਨ ਸਿਟੀ ਰੋਡ ’ਤੇ ਨਵੀਆਂ ਸਟ੍ਰੀਟ ਲਾਈਟਾਂ ਦਾ ਉਦਘਾਟਨ

ਇਸ ਕੈਂਪ ਵਿੱਚ ਯੋਗਾ ਟਰੇਨਰ ਨਾਜ਼ ਪਹੁੰਚੇ । ਉਹਨਾਂ ਵੱਲੋਂ ਯੋਗਾ ਦੀ ਮਹਤੱਤਾ ਦੱਸਦੇ ਹੋਏ ਮੋਟਾਪੇ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਬਚਣ ਲਈ ਅੱਜ ਦੇ ਸਮੇਂ ਵਿੱਚ ਸਿਹਤ ਨੂੰ ਪਹਿਲ ਦਿੰਦਿਆਂ ਤੰਦਰੁਸਤੀ ਲਈ ਵੱਖ-ਵੱਖ ਯੋਗ ਆਸਣ ਜਿਵੇਂ ਕਪਾਲ ਭਾਰਤੀ, ਅਨੁਲੋਮ ਵਿਲੋਮ, ਤਾੜ ਆਸਣ, ਸ਼ਵ ਆਸਣ, ਤਿਕੋਣ ਆਸਣ, ਸੂਰਯ ਨਮਸਕਾਰ ਅਤੇ ਉਸ਼ਟ ਆਸਣ ਆਦਿ ਕਰਵਾਏ ਗਏ । ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ, ਕਾਲਜ ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਵੱਲੋਂ ਵਲੰਟੀਅਰਾਂ ਅਤੇ ਸਟਾਫ਼ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਹਰ ਰੋਜ਼ ਯੋਗਾ ਕਰਨ ਲਈ ਪ੍ਰੇਰਿਤ ਕੀਤਾ ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related