Canada News : ਕੈਨੇਡਾ ਅਤੇ ਅਮਰੀਕਾ ਦੇ ਰੁਜ਼ਗਾਰ ਬਾਜ਼ਾਰ ਦੀ ਤਸਵੀਰ ਇਸ ਵੇਲੇ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਇੱਕ ਪਾਸੇ ਕੈਨੇਡਾ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਨੌਕਰੀਆਂ ਘਟ ਰਹੀਆਂ ਹਨ, ਜਦਕਿ ਦੂਜੇ ਪਾਸੇ ਅਮਰੀਕਾ ਵਿੱਚ ਉਮੀਦ ਤੋਂ ਕਈ ਗੁਣਾ ਵੱਧ ਨੌਕਰੀਆਂ ਪੈਦਾ ਹੋਈਆਂ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ ਦੇਸ਼ ਵਿੱਚ 18 ਹਜ਼ਾਰ ਨੌਕਰੀਆਂ ਖ਼ਤਮ ਹੋ ਗਈਆਂ, ਜਿਸ ਨਾਲ ਬੇਰੁਜ਼ਗਾਰੀ ਦਰ ਵਧ ਕੇ 6.9 ਫ਼ੀਸਦੀ ਤੱਕ ਪਹੁੰਚ ਗਈ। ਆਰਥਿਕ ਮਾਹਰਾਂ ਨੂੰ ਉਮੀਦ ਸੀ ਕਿ 15 ਹਜ਼ਾਰ ਨਵੀਆਂ ਨੌਕਰੀਆਂ ਬਣਨਗੀਆਂ ਅਤੇ ਬੇਰੁਜ਼ਗਾਰੀ ਦਰ 6.7 ਫ਼ੀਸਦੀ ਰਹੇਗੀ, ਪਰ ਅਸਲ ਅੰਕੜਿਆਂ ਨੇ ਸਾਰੇ ਅਨੁਮਾਨ ਗਲਤ ਸਾਬਤ ਕਰ ਦਿੱਤੇ।
ਇਹ ਵੀ ਪੜ੍ਹੋ 👉Punjab News : ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵਾਪਰਿਆ ਭਾਣਾ, ਕੰਡਕਟਰ ਦੀ ਮੌਤ, ਸਹਿਮੇ ਲੋਕ
ਸੀ.ਆਈ.ਬੀ.ਸੀ. ਦੇ ਇਕਨੋਮਿਸਟ ਐਂਡਰਿਊ ਗ੍ਰੈਂਥਮ ਦੇ ਮੁਤਾਬਕ, 2026 ਦੇ ਪਹਿਲੇ ਚਾਰ ਮਹੀਨਿਆਂ ਵਿੱਚੋਂ ਤਿੰਨ ਮਹੀਨੇ ਰੁਜ਼ਗਾਰ ਖੇਤਰ ਲਈ ਕਾਫ਼ੀ ਕਮਜ਼ੋਰ ਰਹੇ ਹਨ। ਅਪ੍ਰੈਲ ਵਿੱਚ ਭਾਵੇਂ 29 ਹਜ਼ਾਰ ਨਵੀਆਂ ਨੌਕਰੀਆਂ ਬਣੀਆਂ, ਪਰ 46 ਹਜ਼ਾਰ 700 ਨੌਕਰੀਆਂ ਖ਼ਤਮ ਹੋਣ ਕਾਰਨ ਕੁੱਲ ਤਸਵੀਰ ਨਕਾਰਾਤਮਕ ਰਹੀ। ਨਵੇਂ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਇੱਕ ਲੱਖ ਤੋਂ ਵੱਧ ਨੌਕਰੀਆਂ ਜਾ ਚੁੱਕੀਆਂ ਹਨ। ਸਭ ਤੋਂ ਵੱਧ ਝਟਕਾ ਨਿਰਮਾਣ ਖੇਤਰ ਨੂੰ ਲੱਗਿਆ, ਜਿੱਥੇ ਲਗਭਗ 27 ਹਜ਼ਾਰ ਨੌਕਰੀਆਂ ਘਟੀਆਂ। ਹਾਲਾਂਕਿ ਸਰਵਿਸ ਸੈਕਟਰ ਵਿੱਚ 9 ਹਜ਼ਾਰ ਤੋਂ ਵੱਧ ਨਵੇਂ ਮੌਕੇ ਬਣੇ ਹਨ। ਨੌਜਵਾਨ ਵਰਗ ਦੀ ਸਥਿਤੀ ਵੀ ਚਿੰਤਾਜਨਕ ਹੈ, ਕਿਉਂਕਿ 15 ਤੋਂ 24 ਸਾਲ ਦੇ ਯੁਵਾਂ ਵਿੱਚ ਬੇਰੁਜ਼ਗਾਰੀ ਦਰ ਵਧ ਕੇ 14.3 ਫ਼ੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ 👉ਭਾਜਪਾ ਵਿਰੋਧੀ ਸਰਕਾਰਾਂ ਨੂੰ ਕੁਚਲਣ ਲਈ ਈਡੀ, ਸੀਬੀਆਈ ਅਤੇ ਚੋਣ ਕਮਿਸ਼ਨ ਦੀ ਵਰਤੋਂ ਕਰ ਰਹੀ ਹੈ: ਹਰਪਾਲ ਸਿੰਘ ਚੀਮਾ
ਹੁਣ ਗੱਲ ਕਰਦੇ ਹਾਂ ਅਮਰੀਕਾ ਦੀ, ਜਿੱਥੇ ਹਾਲਾਤ ਕਾਫ਼ੀ ਹੱਦ ਤੱਕ ਉਲਟ ਨਜ਼ਰ ਆਏ। ਅਪ੍ਰੈਲ ਮਹੀਨੇ ਵਿੱਚ ਅਮਰੀਕਾ ਵਿੱਚ ਇੱਕ ਲੱਖ 15 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ, ਜਦਕਿ ਮਾਹਰ ਸਿਰਫ਼ 65 ਹਜ਼ਾਰ ਦੀ ਉਮੀਦ ਕਰ ਰਹੇ ਸਨ। ਅਮਰੀਕੀ ਕਿਰਤ ਵਿਭਾਗ ਦੇ ਅੰਕੜਿਆਂ ਅਨੁਸਾਰ ਹੈਲਥ ਕੇਅਰ ਖੇਤਰ ਵਿੱਚ 37 ਹਜ਼ਾਰ ਅਤੇ ਟ੍ਰਾਂਸਪੋਰਟੇਸ਼ਨ ਤੇ ਵੇਅਰਹਾਊਸਿੰਗ ਵਿੱਚ 30 ਹਜ਼ਾਰ ਨਵੀਆਂ ਨੌਕਰੀਆਂ ਬਣੀਆਂ। ਬੇਰੁਜ਼ਗਾਰੀ ਦਰ ਉੱਥੇ 4.3 ਫ਼ੀਸਦੀ ਦਰਜ ਕੀਤੀ ਗਈ। ਕੁੱਲ ਮਿਲਾ ਕੇ, ਕੈਨੇਡਾ ਅਤੇ ਅਮਰੀਕਾ ਦੀਆਂ ਆਰਥਿਕ ਤਸਵੀਰਾਂ ਇਸ ਵੇਲੇ ਬਿਲਕੁਲ ਵੱਖਰਾ ਸੰਦੇਸ਼ ਦੇ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੈਨੇਡਾ ਆਪਣੀ ਰੁਜ਼ਗਾਰ ਮਾਰਕੀਟ ਨੂੰ ਕਿਵੇਂ ਸੰਭਾਲਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




