Thursday, May 14, 2026
spot_img
spot_img
spot_img

ਪ੍ਰਧਾਨ ਮੰਤਰੀ ਦਾ ਤੇਲ ਦੀ ਖਪਤ ਘੱਟ ਕਰਨ, ਸੋਨਾ ਨਾ ਖਰੀਦਣ ਪ੍ਰਤੀ ਬਿਆਨ ਦੇਸ਼ ਵਿਰੋਧੀ: ਡਾਲਵੀਆ

Date:

spot_img

👉ਨੀਟ ਦਾ ਪੇਪਰ ਲੀਕ ਹੋਣਾ ਕੇਂਦਰ ਸਰਕਾਰ ਦੀ ਨਲਾਇਕੀ, ਸਫਾਈ ਕਰਮਚਾਰੀਆਂ ਦੇ ਹੱਕ ਹੋਣ ਬਹਾਲ ਨਿਗਮ ਚੋਣਾਂ ਵਿੱਚ ਹੋਵੇਗਾ ਪੂਰਨ ਬਹੁਮਤ

Bathinda News: ਪੰਜਾਬ ਕਾਂਗਰਸ ਦੇ ਸਹਾਇਕ ਇੰਚਾਰਜ ਰਵਿੰਦਰ ਡਾਲਵੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਤੇਲ ਘੱਟ ਖਰੀਦਣ ਖਾਦ ਦੀ ਘੱਟ ਵਰਤੋਂ ਕਰਨ ਸੋਨਾ ਨਾ ਖਰੀਦਣ ਪ੍ਰਤੀ ਤਿਆਗ ਦੇਣ ਦੇ ਦਿੱਤੇ ਬਿਆਨ ਨੂੰ ਵੀ ਹੈਰਾਨੀਜਨਕ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇਸ਼ ਵਿੱਚ ਬਿਨਾਂ ਮਤਲਬ ਦੀ ਐਮਰਜੈਂਸੀ ਵਾਲੇ ਹਾਲਾਤ ਬਣਾਉਣਾ ਚਾਹੁੰਦੇ ਹਨ। ਵੀਰਵਾਰ ਨੂੰ ਬਠਿੰਡਾ ਪਹੁੰਚੇ ਸ਼੍ਰੀ ਡਾਲਵੀਆ ਨੇ ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਸਮੁੱਚੀ ਲੀਡਰਸ਼ਿਪ ਨਾਲ ਆਉਂਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਣਨੀਤੀ ‘ਤੇ ਵਿਚਾਰ ਕੀਤੀ।

ਇਹ ਵੀ ਪੜ੍ਹੋ 👉Talwandi Sabo News: ਨਗਰ ਕੌਂਸਲ ਚੋਣਾਂ; ਰਾਮਾ ਮੰਡੀ ‘ਚ ਖੁਸ਼ਬਾਜ ਸਿੰਘ ਜਟਾਨਾ ਦੀ ਟੀਮ ਨੇ ਸ਼ੁਰੂ ਕੀਤੀ ਚੋਣ ਮੁਹਿੰਮ

ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਜੇਕਰ ਉਹਨਾਂ ਦੁਨੀਆਂ ਦੇ ਹੋਰ ਵੱਡੇ ਦੇਸ਼ਾਂ ਤੋਂ ਕੋਈ ਖਤਰਾ ਹੈ ਤਾਂ ਉਹ ਸਬੰਧੀ ਦੇਸ਼ ਵਾਸੀਆਂ ਵਿਰੋਧੀ ਧਿਰ ਆਗੂ ਸਮੇਤ ਸਮੁੱਚੀਆਂ ਧਿਰਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਅੱਜ ਮਾੜੇ ਹਾਲਾਤ ਬਣੇ ਹੋਏ ਹਨ ਜਿਸ ਪਾਸੇ ਕਾਂਗਰਸ ਪੂਰੀ ਡਟ ਕੇ ਲੜਾਈ ਲੜ ਰਹੀ ਹੈ। ਡਾਲਵੀਆ ਨੇ ਨੀਟ ਪ੍ਰੀਖਿਆ ਪੇਪਰ ਲੀਕ ਹੋਣ ਤੇ ਕੇਂਦਰ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਤੇ ਕਿਹਾ ਕਿ ਸਰਕਾਰ ਬੱਚਿਆਂ ਦੇ ਭਵਿੱਖ ਨਾਲ ਖਲਵਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਸੀਬੀਆਈ ਅਤੇ ਵਿਜੀਲੈਂਸ ਵਿੱਚ ਟਕਰਾ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਦਾ ਹਿੱਸਾ ਹੈ ਜਿਸ ਦਾ ਖਮਿਆਜਾ ਆਮ ਲੋਕਾਂ ਅਤੇ ਅਫਸਰਾਂ ਨੂੰ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ 👉40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਗੋ ਵਿਰੁੱਧ ਕੇਸ ਦਰਜ

ਉਹਨਾਂ ਦਾਅਵਾ ਕੀਤਾ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਪੂਰਨ ਬਹੁਮਤ ਲੈ ਕੇ ਮੇਅਰ ਬਣਾਏਗੀ ਕਿਉਂਕਿ ਲੋਕ ਕਾਂਗਰਸ ਨੂੰ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅੱਜ ਸਫਾਈ ਕਰਮਚਾਰੀਆਂ ਨੂੰ ਹੱਕ ਨਾ ਦੇਣੇ ਨਿੰਦਣਯੋਗ ਹੈ।ਉਹਨਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਪੂਰੀ ਤਨਦੇਹੀ ਨਾਲ ਇੱਕਜੁੱਟ ਹੋ ਕੇ ਚੋਣਾਂ ਲੜੇਗੀ ਅਤੇ ਪੂਰਨ ਬਹੁਮਤ ਹਾਸਿਲ ਹੋਵੇਗਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਸਹਾਇਕ ਇੰਚਾਰਜ ਦਾ ਬਠਿੰਡਾ ਪਹੁੰਚਣ ‘ਤੇ ਜੀਅ ਆਇਆ ਕਿਹਾ। ਇਸ ਮੌਕੇ ਉਹਨਾਂ ਨਾਲ ਹਰਦੀਪ ਸਿੰਘ ਕਿੰਗਰਾ,ਕੇਕੇ ਅਗਰਵਾਲ, ਅਸ਼ੋਕ ਕੁਮਾਰ,ਟਹਿਲ ਸਿੰਘ ਸੰਧੂ,ਪਵਨ ਮਾਨੀ, ਅਰੁਣ ਵਧਾਵਨ, ਜ਼ਿਲਾ ਮੀਤ ਪ੍ਰਧਾਨ ਅਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਬਲਜਿੰਦਰ ਠੇਕੇਦਾਰ, ਮਾਧਵ ਰਾਮ ਸ਼ਰਮਾ, ਬਲਰਾਜ ਪੱਕਾ, ਮਲਕੀਤ ਸਿੰਘ ਐਮਸੀ, ਅੰਮ੍ਰਿਤਾ ਗਿੱਲ ਆਦਿ ਆਗੂ ਤੇ ਕਾਂਗਰਸੀ ਵਰਕਰ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Jalandhar News: ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਮੁੜ ਚਰਚਾ ‘ਚ

Jalandhar News: ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ...

ਗਿਣਤੀਕਾਰਾਂ ਵਲੋਂ ਘਰਾਂ ਦਾ ਸੂਚੀਕਰਨ 15 ਤੋਂ, ਤਿਆਰੀਆਂ ਮੁਕੰਮਲ

ਡਿਪਟੀ ਕਮਿਸ਼ਨਰ ਵਲੋਂ ਸਬੰਧਤ ਅਫ਼ਸਰਾਂ ਨਾਲ ਮੀਟਿੰਗ Bathinda News:ਮਰਦਮਸ਼ੁਮਾਰੀ-2027 ਦੇ...

Ludhiana News: 7 ਰੁਪਏ ਨੇ ਬਦਲੀ ਕਿਸਮਤ, ਲੱਗੀ 1 ਕਰੋੜ ਦੀ ਲਾਟਰੀ

Ludhiana News: ਲੁਧਿਆਣਾ ਦੇ ਰਹਿਣ ਵਾਲੇ ਰਣਧੀਰ ਸਿੰਘ ਲਈ...

MP Malvinder Singh Kang ਵੱਲੋਂ ਖਰੜ ਹਲਕੇ ਦੇ ਪਿੰਡਾਂ ਵਿੱਚ ਇੱਕੋ ਦਿਨ 6 ਜਿੰਮ ਲੋਕਾਂ ਨੂੰ ਸਮਰਪਿਤ

👉ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਮੁੱਖ...