👉ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਮੁੱਖ ਮਕਸਦ : ਕੰਗ
SAS Nagar News: MP Malvinder Singh Kang; ਸ਼੍ਰੀ ਅਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅੱਜ ਖਰੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਅਤੇ ਨੌਜਵਾਨਾਂ ਨੂੰ ਇੱਕੋ ਦਿਨ ਵਿੱਚ 6 ਜਿੰਮ ਸਮਰਪਿਤ ਕੀਤੇ।ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਲੋਕਲ ਏਰੀਆ ਡਿਵੈਲਪਮੈਂਟ (ਐਮਪੀ ਲੈਡ) ਫੰਡ ਤਹਿਤ ਸਿਆਮਪੁਰ, ਖੈਰਪੁਰ ਅਤੇ ਮੱਛਲੀ ਖੁਰਦ ਵਿੱਚ ਤਿੰਨ ਇੰਨਡੋਰ ਜਿੰਮਾਂ ਅਤੇ ਫਤਿਹਗੜ੍ਹ, ਅਭੀਪੁਰ ਅਤੇ ਪੋਪਨਾ ਵਿੱਚ ਤਿੰਨ ਓਪਨ ਜਿੰਮਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਜਿੰਮ ’ਤੇ ਲਗਭਗ 3 ਲੱਖ ਰੁਪਏ ਦੀ ਲਾਗਤ ਆਈ ਹੈ।
ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਇਨ੍ਹਾਂ ਜਿੰਮਾਂ ਦੀ ਸਥਾਪਨਾ ਦਾ ਮਕਸਦ ਪਿੰਡਾਂ ਦੇ ਵਸਨੀਕਾਂ ਅਤੇ ਨੌਜਵਾਨਾਂ ਵਿੱਚ ਸਿਹਤਮੰਦ ਜੀਵਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਰਫ ਜਿੰਮ ਹੀ ਨਹੀਂ, ਸਗੋਂ ਐਮ ਪੀ ਲੈਡ ਫੰਡ ਦੀ ਸੁਚੱਜੀ ਵਰਤੋਂ ਨਾਲ ਸੰਸਦੀ ਹਲਕੇ ਵਿੱਚ ਵਾਲੀਬਾਲ ਅਤੇ ਬਾਸਕਟਬਾਲ ਕੋਰਟ ਵੀ ਬਣਾਏ ਜਾ ਰਹੇ ਹਨ।ਖੇਡ ਢਾਂਚੇ ਦੇ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਐਮ ਪੀ ਕੰਗ ਨੇ ਦੱਸਿਆ ਕਿ ਕੁਰਾਲੀ ਨੇੜਲੇ ਖਿਜ਼ਰਾਬਾਦ ਪਿੰਡ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਬਾਸਕਟਬਾਲ ਕੋਰਟ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਚਮਕੌਰ ਸਾਹਿਬ, ਬਲਾਚੌਰ ਅਤੇ ਗੜ੍ਹਸ਼ੰਕਰ ਖੇਤਰਾਂ ਵਿੱਚ ਵੀ ਕਈ ਵਾਲੀਬਾਲ ਅਤੇ ਬਾਸਕਟਬਾਲ ਕੋਰਟ ਬਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ 👉Chandigarh News: ਬਿਸਤ ਦੁਆਬ ਨਹਿਰੀ ਨੈਟਵਰਕ ਹੇਠ ਸਾਲ 2025-26 ਵਿੱਚ ਸਿੰਜਾਈ ਅਧੀਨ ਰਕਬਾ 167% ਵਧ ਕੇ 1 ਲੱਖ 10 ਹਜ਼ਾਰ ਏਕੜ ਹੋਇਆ
ਆਪਣੇ ਖੇਡਾਂ ਨਾਲ ਸਬੰਧਤ ਤਜਰਬੇ ਸਾਂਝੇ ਕਰਦਿਆਂ ਕੰਗ ਨੇ ਕਿਹਾ ਕਿ ਯੂਨੀਵਰਸਿਟੀ ਖੇਡਾਂ ਦੌਰਾਨ ਬਾਸਕਟਬਾਲ ਖਿਡਾਰੀ ਵਜੋਂ ਉਨ੍ਹਾਂ ਨੇ ਅਨੁਸ਼ਾਸਨ, ਖੇਡ ਭਾਵਨਾ ਅਤੇ ਲੀਡਰਸ਼ਿਪ ਦੇ ਗੁਣ ਸਿੱਖੇ, ਜਿਨ੍ਹਾਂ ਨੇ ਉਨ੍ਹਾਂ ਨੂੰ ਲੋਕ ਸੇਵਾ ਅਤੇ ਸੰਸਦ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਭਾਵੇਂ ਐਮ ਪੀ ਲੈਡ ਫੰਡ ਨਾਲ ਨਾਲੀਆਂ, ਗਲੀਆਂ, ਸਕੂਲ ਕਮਰੇ ਅਤੇ ਸੋਲਰ ਲਾਈਟਾਂ ਵਰਗੇ ਹੋਰ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ, ਪਰ ਉਨ੍ਹਾਂ ਦਾ ਮੁੱਖ ਮੰਤਵ ਨੌਜਵਾਨਾਂ ਵਿੱਚ ਖੇਡ ਸਭਿਆਚਾਰ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ 👉Patiala News: ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੀਐਸਪੀਸੀਐਲ ਮੁੱਖ ਦਫ਼ਤਰ ਪਟਿਆਲਾ ਵਿਖੇ ਬਿਜਲੀ ਮੰਤਰੀ ਵਜੋਂ ਸੰਭਾਲਿਆ ਅਹੁਦਾ
ਉਨ੍ਹਾਂ ਕਿਹਾ ਕਿ ਭਾਵੇਂ ਹਰ ਸਾਲ ਮਿਲਣ ਵਾਲਾ 5 ਕਰੋੜ ਰੁਪਏ ਦਾ ਐਮ ਪੀ ਲੈਡ ਫੰਡ ਹਲਕੇ ਦੀਆਂ ਲੋੜਾਂ ਦੇ ਮੁਕਾਬਲੇ ਨਿਗੂਣਾ ਹੈ, ਕਿਉਂਕਿ ਇਹ ਸੰਸਦੀ ਹਲਕਾ ਐਸ ਏ ਐਸ ਨਗਰ, ਰੂਪਨਗਰ, ਐਸ ਬੀ ਐਸ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਫੈਲਿਆ ਹੋਇਆ ਹੈ, ਫਿਰ ਵੀ ਉਹ ਹਰ ਖੇਤਰ ਵਿੱਚ ਸੰਤੁਲਿਤ ਵਿਕਾਸ ਲਈ ਯਤਨਸ਼ੀਲ ਹਨ।ਪਿੰਡਾਂ ਦੇ ਦੌਰੇ ਦੌਰਾਨ ਸ. ਕੰਗ ਦਾ ਸਥਾਨਕ ਆਗੂਆਂ, ਸਰਪੰਚਾਂ ਅਤੇ ਪੰਚਾਇਤਾਂ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਚਟੌਲੀ ਪਿੰਡ ਵਿੱਚ 3 ਲੱਖ ਰੁਪਏ ਦੀ ਲਾਗਤ ਵਾਲੇ ਗਲੀਆਂ ਅਤੇ ਨਾਲੀਆਂ ਦੇ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ, ਜਿਸ ਨਾਲ ਅੱਜ ਕੁੱਲ 7 ਪਿੰਡਾਂ ਵਿੱਚ 21 ਲੱਖ ਰੁਪਏ ਦੇ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ ਗਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





