ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਅੱਜ

Date:

spot_img

Amritsar News: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ‘ਚ ਸੋਧਾਂ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਟਕਰਾਅ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਮੂਹ ਸਿੱਖ ਵਿਧਾਇਕ ਸਿੱਖਾਂ ਦੇ ਸਰਬਉੱਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਰਹੇ ਹਨ। ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤੇ ਸੱਦੇ ਤਹਿਤ ਇਹ ਵਿਧਾਇਕ 11 ਵਜੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ। ਹਾਲਾਂਕਿ ਕਾਫ਼ੀ ਸਾਰੇ ਵਿਧਾਇਕ ਨਿੱਜੀ ਤੌਰ ‘ਤੇ ਇੱਥੇ ਪੁੱਜੇ ਹੋਏ ਵੀ ਦਿਖਾਈ ਦੇ ਰਹੇ ਹਨ, ਜਿੰਨ੍ਹਾਂ ਵੱਲੋਂ ਇੱਕ ਨਿਮਾਣੇ ਸਿੱਖ ਵਾਂਗ ਇੱਥੇ ਨਤਮਸਤਕ ਹੋ ਕੇ ਗੁਰੂ ਦੀ ਬਾਣੀ ਦਾ ਸਰਵਣ ਕੀਤਾ ਗਿਆ।

ਇਹ ਵੀ ਪੜ੍ਹੋ 👉ਮੁੱਖ ਮੰਤਰੀ ਦੇ ਆਦੇਸ਼ ‘ਤੇ ਸਹਿਕਾਰਤਾ ਵਿਭਾਗ ਵੱਲੋਂ ਨਕਲੀ ਯੂਰੀਆ ਦੀ ਸਪਲਾਈ ਦੇ ਮਾਮਲੇ ਵਿੱਚ ਅਧਿਕਾਰੀਆਂ ਖ਼ਿਲਾਫ਼ ਵੱਡੀ ਕਾਰਵਾਈ

ਫ਼ਰੀਦਕੋਟ ਤੋਂ ਆਪ ਵਿਧਾਇਕ ਗੁਰਦਿੱਤ ਸਿੰਘ ਵੱਲੋਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ‘ਆਪ’ ਦੇ ਸਮੂਹ ਵਿਧਾਇਕ ਦਿੱਤੇ ਹੋਏ ਸਮੇਂ ਉੱਪਰ ਇੱਥੇ ਪੁੱਜਣਗੇ। ਇਸਤੋਂ ਇਲਾਵਾ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਪਹਿਲਾਂ ਹੀ ਇੱਥੇ ਪੁੱਜਣ ਦਾ ਐਲਾਨ ਕੀਤਾ ਹੋਇਆ। ਜਿਕਰਯੋਗ ਹੈ ਕਿ ਸਿੱਖ ਜਥੈਬੰਦੀਆਂ ਦੀ ਭਾਰੀ ਮੰਗ ਉੱਪਰ ਇਹ ਬਿੱਲ ਖ਼ਾਲਸਾ ਸਾਜਨਾ ਦਿਵਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਇੱਕ ਵਿਸ਼ੇਸ ਸੈਸ਼ਨ ਸੱਦ ਦੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਪਾਸ ਕੀਤਾ ਗਿਆ ਸੀ, ਜਿਸਨੂੰ ਕਾਂਗਰਸ ਸਮੇਤ ਹੋਰਨਾਂ ਧਿਰਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ 👉Vigilance Bureau ਵੱਲੋਂ ਮਾਰਚ 2022 ਤੋਂ ਮਈ 2026 ਦਰਮਿਆਨ 1055 ਦਰਜ ਮਾਮਲਿਆਂ ਵਿੱਚ 1111 ਮੁਲਜ਼ਮ ਗ੍ਰਿਫ਼ਤਾਰਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਜਿੱਥੇ ਆਪ ਨੇ ਇਸਨੂੰ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਦਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਕਰਾਨਾ ਯਾਤਰਾ ਵੀ ਕੱਢੀ ਗਈ ਸੀ। ਪ੍ਰੰਤੂ ਸ਼੍ਰੋਮਣੀ ਕਮੇਟੀ ਨੇ ਇਸ ਬਿੱਲ ਦੇ ਕੁੱਝ ਉਪਬੰਧਾਂ ਉੱਪਰ ਵਿਰੋਧ ਜਤਾਇਆ ਸੀ, ਜਿਸਤੋਂ ਬਾਅਦ ਇਹ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਪੁੱਜਿਆ ਕਿ ਵਿਧਾਨ ਸਭਾ ਵੱਲੋਂ ਪੰਥਕ ਜਥੈਬੰਦੀਆਂ ਦੇ ਨਾਲ ਇਸ ਬਿੱਲ ਨੂੰ ਪਾਸ ਕਰਨ ਤੋਂ ਪਹਿਲਾਂ ਰਾਏ ਮਸ਼ਵਰਾ ਨਹੀਂ ਕੀਤਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

CM Bhagwant Singh Mann ਵੱਲੋਂ ਪੰਜਾਬ ਭਰ ਵਿੱਚ 500 ਪੇਂਡੂ ਜਿੰਮ ਲੋਕਾਂ ਨੂੰ ਸਮਰਪਿਤ

👉ਨਵੇਂ ਜਿੰਮ ਖੁੱਲ੍ਹਣ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਰ...