Tuesday, May 19, 2026
spot_img
spot_img
spot_img

Bathinda ਨਗਰ ਨਿਗਮ ਚੋਣਾਂ; ਕਾਂਗਰਸ ਦੇ 6 ਉਮੀਦਵਾਰਾਂ ਦੇ ਕਾਗਜ਼ ਰੱਦ, ਰੋਸ ਵਜੋਂ ਲਾਇਆ ਧਰਨਾ

Date:

spot_img

👉ਡੀਸੀ ਨੂੰ ਦਿੱਤਾ ਮੰਗ ਪੱਤਰ –ਆਪ ਧੱਕੇ ਨਾਲ ਲੁੱਟਣਾ ਚਾਹੁੰਦੀ ਹੈ ਚੋਣਾਂ : ਰਾਜਨ ਗਰਗ
Bathinda News: Bathinda ਨਗਰ ਨਿਗਮ ਚੋਣਾਂ ਲਈ 26 ਮਈ ਨੂੰ ਵੋਟਾਂ ਪੈਣੀਆਂ ਹਨ। ਬੀਤੇ ਦਿਨ ਕਾਗਜ਼ਾਂ ਦੀ ਪੜਤਾਲ ਹੋਈ ਹੈ। ਨਿਗਮ ਚੋਣਾਂ ਲਈ ਉਮੀਦਵਾਰਾਂ ਵੱਲੋਂ ਭਰੇ ਕਾਗਜਾਂ ਦੀ ਪੜਤਾਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਦੇ ਕਾਗਜ ਰੱਦ ਕੀਤੇ ਗਏ ਹਨ। ਇਸ ਦੇ ਖਿਲਾਫ ਅੱਜ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਲੀਡਰਸ਼ਿਪ ਸੜਕਾਂ ‘ਤੇ ਉੱਤਰਦੀ ਹੋਈ ਨਜ਼ਰ ਆਈ ਅਤੇ ਡੀਸੀ ਦਫਤਰ ਦਾ ਘਰਾਓ ਕੀਤਾ ਗਿਆ। ਰੋਸ ਪ੍ਰਦਰਸ਼ਨ ਭੱਖਦਾ ਦੇਖ ਡਿਪਟੀ ਕਮਿਸ਼ਨਰ ਵੱਲੋਂ ਕਾਂਗਰਸ ਲੀਡਰਸ਼ਿਪ ਨੂੰ ਬੁਲਾ ਕੇ ਉਹਨਾਂ ਦੀ ਸਮੱਸਿਆ ਸੁਣੀ ਗਈ ਅਤੇ ਮੰਗ ਪੱਤਰ ਲੈਕੇ ਕਾਗਜ ਰੱਦ ਕਰਨ ਦੇ ਮਾਮਲਿਆਂ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।

ਇਹ ਵੀ ਪੜ੍ਹੋ 👉Bathinda Municipal Corporation Elections: ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦਾ ਮਾਮਲਾ ਭਖਿਆ, ਕਾਂਗਰਸ ਤੇ ਅਕਾਲੀਆਂ ਨੇ ਲਗਾਇਆ ਧਰਨਾ

ਜਿਲਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਜਿੱਤਣ ਵਾਲੇ ਉਮੀਦਵਾਰ ਅਤੇ ਬਲਾਕ ਪ੍ਰਧਾਨ ਵਾਰਡ ਨੰਬਰ 44 ਤੋਂ ਹਰਵਿੰਦਰ ਸਿੰਘ ਲੱਡੂ, ਵਾਰਡ ਨੰਬਰ 46 ਤੋਂ ਇੰਜ ਰਾਜਨਦੀਪ ਸਿੰਘ, ਵਾਰਡ ਨੰਬਰ 39 ਤੋਂ ਪਰਮਜੀਤ ਕੌਰ, ਵਾਰਡ, ਨੰਬਰ 38 ਤੋਂ ਜਗਦੀਸ਼ ਸ਼ਰਮਾ, ਵਾਰਡ ਨੰਬਰ 17 ਤੋਂ ਨੇਹਾ ਵਰਮਾ ਅਤੇ ਵਾਰਡ ਨੰਬਰ 41 ਤੋਂ ਨੀਲਮ ਧੀਰ ਦੇ ਕਾਗਜ ਰੱਦ ਕੀਤੇ ਗਏ ਹਨ ।ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਜਿਸ ਨੇ ਚਾਰ ਸਾਲ ਲੋਕਾਂ ਲਈ ਕੋਈ ਕੰਮ ਨਹੀਂ ਕੀਤੇ ਹੁਣ ਧੱਕੇ ਨਾਲ ਕਾਗਜ਼ ਰੱਦ ਕਰਕੇ ਚੋਣਾਂ ਲੁੱਟਣਾ ਚਾਹੁੰਦੀ ਹੈ ਜਿਸ ਦੀ ਕਾਂਗਰਸ ਪਾਰਟੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਿੱਚ ਦਮ ਹੈ ਤਾਂ ਉਹ ਬਰਾਬਰ ਚੋਣ ਲੜ ਕੇ ਜਿੱਤੇ ਫਿਰ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ ਕਾਗਜ ਰੱਦ ਕਰਵਾ ਕੇ ਚੋਣਾਂ ਲੁੱਟਣੀਆਂ ਸਰਕਾਰ ਦੀ ਧੱਕੇਸ਼ਾਹੀ ਸਾਹਮਣੇ ਆਉਂਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਹਨਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸੰਬੰਧਿਤ ਆਰਓ ਨੂੰ ਬੁਲਾ ਕੇ ਡਿਊਟੀ ਵੀ ਲਾਈ ਗਈ ਹੈ, ਜੇਕਰ ਇਸ ਮਾਮਲੇ ਤੇ ਸੱਚ ਸਾਹਮਣੇ ਨਾ ਆਇਆ ਤਾਂ ਕਾਂਗਰਸ ਪਾਰਟੀ ਹਰ ਤਰ੍ਹਾਂ ਦੀ ਲੜਾਈ ਲੜੀ ਜਾਵੇਗੀ।

ਇਹ ਵੀ ਪੜ੍ਹੋ 👉Punjab ‘ਚ ਭਿਆਨਕ ਹਾਦਸਾ; ਕਾਰ ਸਵਾਰ ਚਾਰ ਨੌਜਵਾਨਾਂ ਦੀ ਹੋਈ ਦਰਦਨਾਕ ਮੌ/ਤ

ਇਸ ਮੌਕੇ ਸਾਬਕਾ ਮੇਅਰ ਅਸ਼ੋਕ ਕੁਮਾਰ, ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਣ, ਬਲਾਕ ਪ੍ਰਧਾਨ ਮਾਧਵ ਸ਼ਰਮਾ, ਜਗਰਾਜ ਸਿੰਘ, ਨਰੇਸ਼ ਗਰਗ, ਸੰਦੀਪ ਬੋਬੀ, ਹਰਵਿੰਦਰ ਸਿੰਘ ਲੱਡੂ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਹਰੀਓਮ ਕਪੂਰ, ਗੁਰਵਿੰਦਰ ਚਹਿਲ, ਦੁਪਿੰਦਰ ਮਿਸ਼ਰਾ , ਰਮਨਦੀਪ ਸਿੰਘ ਢਿੱਲੋ ਨਰਿੰਦਰ ਸਿੰਘ ਗਾਂਧੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਪ੍ਰੈੱਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Ludhiana News: ਛੇ ਦਿਨ ਪਹਿਲਾਂ ਅਗਵਾ ਕੀਤੀ ਪੰਜਾਬੀ ਗਾਇਕਾ ਦੀ ਨਹਿਰ ਵਿਚੋਂ ਲਾਸ਼ ਬਰਾਮਦ

Ludhiana News: ਲੁਧਿਆਣਾ ਤੋਂ ਛੇ ਦਿਨ ਪਹਿਲਾਂ ਅਗਵਾ ਕੀਤੀ...

Bathinda News: ਨਾਮਜ਼ਦਗੀ ਪੱਤਰ ਰੱਦ ਕਰਨ ਦੇ ਖ਼ਿਲਾਫ਼ ਅਕਾਲੀ ਦਲ ਦਾ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ

👉ਬਬਲੀ ਢਿੱਲੋਂ ਨੇ ਲਗਾਏ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ‘ਤੇ...

Punjab ‘ਚ ਭਿਆਨਕ ਹਾਦਸਾ; ਕਾਰ ਸਵਾਰ ਚਾਰ ਨੌਜਵਾਨਾਂ ਦੀ ਹੋਈ ਦਰਦਨਾਕ ਮੌ/ਤ

Punjab News: ਮੰਗਲਵਾਰ ਤੜਕਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਨਜ਼ਦੀਕ...