Wednesday, May 20, 2026
spot_img
spot_img
spot_img

ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਪੀ.ਏ.ਯੂ. ਦੇ ਸੱਭਿਆਚਾਰਕ ਅਜਾਇਬ ਘਰ ਦਾ ਦੌਰਾ ਕੀਤਾ

Date:

spot_img

👉ਖੇਤੀ ਖੋਜ ਦੇ ਨਾਲ ਸੱਭਿਆਚਾਰ ਦੀ ਸਾਂਭ-ਸੰਭਾਲ ਪੀ.ਏ.ਯੂ. ਦਾ ਖਾਸੀਅਤ: ਸ. ਖੁੱਡੀਆਂ

Ludhiana News: ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੀ.ਏ.ਯੂ. ਵਿਖੇ ਸਥਾਪਿਤ ਪੇਂਡੂ ਜੀਵਨ ਅਤੇ ਸੱਭਿਆਚਾਰ ਦੇ ਅਜਾਇਬ ਘਰ ਦਾ ਵਿਸ਼ੇਸ਼ ਦੌਰਾ ਕੀਤਾ। ਦੌਰੇ ਦੌਰਾਨ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਕਿਸਾਨੀ ਸੱਭਿਆਚਾਰ ਦੇ ਇਤਿਹਾਸਕ ਰਖ-ਰਖਾਵ ਲਈ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਇਸ ਸ਼ਾਨਦਾਰ ਸਮਾਰਕ ਦੀ ਸ਼ਲਾਘਾ ਕੀਤੀ। ਸ. ਖੁੱਡੀਆਂ ਨੇ ਕਿਹਾ ਕਿ ਪੀ.ਏ.ਯੂ. ਨੇ ਜਿੱਥੇ ਇਕ ਪਾਸੇ ਖੇਤੀ ਖੋਜ ਅਤੇ ਪਸਾਰ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ, ਖੇਤੀ ਵਿਗਿਆਨੀ ਪੈਦਾ ਕੀਤੇ ਅਤੇ ਦੇਸ਼ ਲਈ ਵਾਧੂ ਅਨਾਜ ਭਰਨ ਦਾ ਮੁੱਢ ਬੰਨਿਆ ਉੱਥੇ ਪੰਜਾਬ ਦੇ ਕਿਸਾਨੀ ਇਤਿਹਾਸ ਨੂੰ ਸੱਭਿਆਚਾਰ ਦੇ ਰੂਪ ਵਿਚ ਸੰਭਾਲਣ ਦਾ ਵੱਡਮੁੱਲਾ ਕਾਰਜ ਵੀ ਕੀਤਾ ਹੈ। ਉਹਨਾਂ ਪੁਰਾਤਨ ਪੰਜਾਬ ਦੇ ਕਿੱਤਿਆਂ, ਬਰਤਨਾਂ, ਵਸਤਰਾਂ ਅਤੇ ਖੇਤੀ ਔਜ਼ਾਰਾਂ ਨੂੰ ਗਹੁ ਨਾਲ ਵਾਚਿਆ ਅਤੇ ਇਸ ਗੱਲ ਉੱਪਰ ਖੁਸ਼ੀ ਪ੍ਰਗਟਾਈ ਕਿ ਇਸ ਇਮਾਰਤ ਵਿਚ ਪੰਜਾਬ ਦਾ ਬੀਤੀਆਂ ਕਈ ਸਦੀਆਂ ਦਾ ਇਤਿਹਾਸ ਸਮੋਇਆ ਹੋਇਆ ਹੈ| ਸ. ਖੁੱਡੀਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਇਸ ਥਾਂ ਲਿਆ ਕੇ ਉਹਨਾਂ ਦੇ ਅਮੀਰ ਵਿਰਸੇ ਤੋਂ ਜਾਣੂੰ ਕਰਵਾਉਣ ਦਾ ਕਾਰਜ ਕਰਨ।ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਅਜਾਇਬ ਘਰ ਦੀ ਸਥਾਪਨਾ ਦੇ ਉਦੇਸ਼ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਡਾ. ਰੰਧਾਵਾ ਦੇ ਕਾਰਜਕਾਲ ਦੌਰਾਨ ਇਸ ਅਜਾਇਬ ਘਰ ਦੀ ਨੀਂਹ ਰੱਖੀ ਗਈ ਸੀ ਪਰ ਬੀਤੇ ਛੇ ਦਹਾਕਿਆਂ ਦੌਰਾਨ ਇਸਨੂੰ ਅਜੋਕਾ ਰੂਪ ਦੇਣ ਲਈ ਨਿਰੰਤਰ ਯਤਨ ਚਲਦੇ ਰਹੇ।

ਇਹ ਵੀ ਪੜ੍ਹੋ 👉 Chandigarh News: ਖਾਦ ਸਬਸਿਡੀ ‘ਤੇ ਆਪਣੀ ਹੀ ਵਾਹਵਾਹੀ ਕਰਨ ਵਾਲੇ ਜਾਖੜ ਤੇ ਵੜਿੰਗ ਨੇ ਕੱਸਿਆ ਤੰਜ

ਡਾ. ਗੋਸਲ ਨੇ ਕਿਹਾ ਕਿ ਓਨੀ ਦੇਰ ਤੱਕ ਸੂਝਵਾਨ ਪੀੜੀਆਂ ਦੀ ਸਿਰਜਣਾ ਨਹੀਂ ਹੋ ਸਕਦੀ ਜਦੋਂ ਤੱਕ ਭਵਿੱਖ ਦੇ ਲੋਕਾਂ ਨੂੰ ਇਤਿਹਾਸ ਬਾਰੇ ਜਾਨਣ ਦਾ ਵਸੀਲਾ ਨਾ ਬਣਾਇਆ ਜਾਵੇ। ਇਹ ਅਜਾਇਬ ਘਰ ਸਾਡੇ ਇਤਿਹਾਸ ਵੱਲ ਖੁੱਲਦੀ ਖਿੜਕੀ ਹੈ ਜਿਸ ਵਿੱਚੋਂ ਸਾਡੇ ਬਜ਼ੁਰਗਾਂ ਦੀ ਘਾਲੀ ਘਾਲਣਾ ਦੇ ਝਲਕਾਰੇ ਮਿਲਦੇ ਹਨ। ਖੇਤੀਬਾੜੀ ਮੰਤਰੀ ਦੇ ਇਸ ਦੌਰੇ ਦੌਰਾਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਅਜਾਇਬ ਘਰ ਨੂੰ ਪੰਜਾਬ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵੱਲੋਂ ਵਿਸ਼ੇਸ਼ ਯਾਤਰੂ ਸਥਾਨ ਵਜੋਂ ਮਾਨਤਾ ਦੇਣ ਅਤੇ ਉਸ ਤੋਂ ਬਾਅਦ ਇਸਦੇ ਸੁੰਦਰੀਕਰਨ ਲਈ ਹੋਏ ਕਾਰਜਾਂ ਦਾ ਉਲੇਖ ਕੀਤਾ। ਡਾ. ਰਿਆੜ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਵਿਚ ਹੀ ਲੱਖਾਂ ਦੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਨੇ ਇਸ ਅਜਾਇਬ ਘਰ ਨੂੰ ਆਪਣੇ ਅਧਿਆਪਕਾਂ ਨਾਲ ਆ ਕੇ ਦੇਖਿਆ ਹੈ। ਉਹਨਾਂ ਨੇ ਅਜਾਇਬ ਘਰ ਵਿਚ ਸਥਾਪਿਤ ਵੱਖ-ਵੱਖ ਵਸਤੂਆਂ ਅਤੇ ਘਰੋਗੀ ਸਮਾਨ ਦੇ ਨਾਲ-ਨਾਲ ਖੇਤੀ ਦੇ ਔਜ਼ਾਰਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪੀ.ਏ.ਯੂ.ਵਿਚ ਸਥਾਪਿਤ ਕਲਾਕ੍ਰਿਤਾਂ ਨਾਂ ਦੀ ਸੰਚਾਰ ਕੇਂਦਰ ਵੱਲੋਂ ਪ੍ਰਕਾਸ਼ਿਤ ਅਤੇ ਡਾ. ਜਗਵਿੰਦਰ ਸਿੰਘ ਅਤੇ ਡਾ. ਤੇਜਿੰਦਰ ਸਿੰਘ ਰਿਆੜ ਵੱਲੋਂ ਲਿਖੀ ਕਿਤਾਬ ਦੇ ਲੋਕ ਅਰਪਣ ਦੀ ਰਸਮ ਵੀ ਮਾਣਯੋਗ ਖੇਤੀਬਾੜੀ ਮੰਤਰੀ ਅਤੇ ਵਾਈਸ ਚਾਂਸਲਰ ਨੇ ਨਿਭਾਈ। ਇਸ ਕਿਤਾਬ ਵਿਚ ਪੀ.ਏ.ਯੂ. ਦੇ ਸਮਾਰਕਾਂ ਦੇ ਨਾਲ-ਨਾਲ ਇਤਿਹਾਸ ਕਲਾਕ੍ਰਿਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਸੰਪਾਦਕ ਪੰਜਾਬੀ ਡਾ. ਜਗਵਿੰਦਰ ਸਿੰਘ ਨੇ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਉੱਘੇ ਪੱਤਰਕਾਰ ਤੋਤਾ ਸਿੰਘ ਦੀਨਾ ਸਮੇਤ ਪੀ.ਏ.ਯੂ. ਦੇ ਸੰਚਾਰ ਕੇਂਦਰ ਦੇ ਮੁਲਾਜ਼ਮ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Bathinda Police ਵੱਲੋਂ ਹਿੰਦੂ ਆਗੂ ਸੰਦੀਪ ਪਾਠਕ ਗ੍ਰਿਫਤਾਰ, ਜਾਣੋਂ ਮਾਮਲਾ

Bathinda News: Bathinda Police ਨੇ ਬੁੱਧਵਾਰ ਨੂੰ ਇੱਕ ਵੱਡੀ...

ਗਿੱਲ ਕਲਾਂ, ਬਠਿੰਡਾ ਭਾਰਤ ਸਰਕਾਰ ਵੱਲੋਂ ਭਾਈਚਾਰਕ ਸਾਂਝ ‘ਤੇ ਅਧਾਰਿਤ ਜਲ ਪ੍ਰਬੰਧਨ ਲਈ ਮਾਡਲ ਪਿੰਡ ਵਜੋਂ ਉਭਰਿਆ: ਡੀ.ਸੀ.

👉ਜਨ ਭਾਗੀਦਾਰੀ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਗਿੱਲ ਕਲਾਂ ਵਿੱਚ...

ਪੰਜਾਬ ਨੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 ਵਿੱਚ ਦੇਸ਼ ਭਰ ‘ਚੋਂ ਮੋਹਰੀ ਸਥਾਨ ਮੱਲਿਆ, ਪ੍ਰਚੇਸ਼ਟਾ-ਗ੍ਰੇਡ-1 ਕੀਤਾ ਹਾਸਲ

👉ਪੰਜਾਬ ਨੇ ਕੇਰਲਾ, ਦਿੱਲੀ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਨੂੰ...

अहीरवाल के शहीदों की स्मृति में नसीबपुर में बनेगा भव्य शहीद स्मारक: मुख्यमंत्री

Haryana News: हरियाणा के मुख्यमंत्री श्री नायब सिंह सैनी...