Patiala News: ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜਕੀ ਵਿਖੇ ਵਾਪਰੀ ਇੱਕ ਦਿਲ-ਦਹਿਲਾਉਣ ਵਾਲੀ ਘਟਨਾ ਦੇ ਵਿਚ ਇੱਕ ਕਲਯੁਗੀ ਮਾਂ ਵੱਲੋਂ ਆਪਣੀ ਹੀ 21 ਮਹੀਨਿਆਂ ਦੀ ਮਾਸੂਮ ਬੱਚੀ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪ੍ਰਵਾਰ ਵੱਲੋਂ ਪਹਿਲਾਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਉਕਤ ਮਾਂ ਨੂੰ ਗ੍ਰਿਫਤਾਰ ਕਰ ਲਿਆ। ਦਸਿਆ ਜਾ ਰਿਹਾ ਕਿ ਸਾਲ 2023 ਵਿਚ ਵਿਆਹੀ ਇਸ ਮਾਂ ਦੇ ਇਹ ਲੜਕੀ ਹੀ ਇਕਲੌਤੀ ਸੰਤਾਨ ਸੀ। ਜਿਸ ਕਾਰਨ ਇਸ ਘਟਨਾ ਦੀ ਇਕੱਲੇ ਪਿੰਡ ਵਿਚ ਹੀ ਨਹੀਂ, ਆਸਪਾਸ ਵੀ ਵੱਡੀ ਚਰਚਾ ਹੈ।
ਇਹ ਵੀ ਪੜ੍ਹੋ 👉ਮੁੜ ਮਹਿੰਗਾਈ ਦੀ ਪਈ ਮਾਰ; 9 ਦਿਨਾਂ ‘ਚ ਤੀਜ਼ੀ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ
ਸੂਚਨਾ ਮੁਤਾਬਕ ਮਾਂ ਆਪਣੀ ਬੱਚੀ ਦੇ ਲਗਾਤਾਰ ਰੌਂਦੇ ਰਹਿਣ ਤੋਂ ਦੁਖੀ ਸੀ। ਪਟਿਆਲਾ ਦੇ ਥਾਣਾ ਪਸਿਆਣਾ ਦੇ ਪੁਲਿਸ ਸੂਤਰਾਂ ਮੁਤਾਬਕ ਕਥਿਤ ਦੋਸ਼ੀ ਮਾਂ ਦੀ ਪਹਿਚਾਣ ਲਵਪ੍ਰੀਤ ਕੌਰ ਦੇ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਇਹ ਮਾਮਲਾ ਲੰਘੇ ਮੰਗਲਵਾਰ ਦਾ ਹੈ, ਜਿਸ ਦਿਨ ਖੂਨ ਨਾਲ ਲੱਥਪੱਥ ਬੱਚੀ ਨੂੰ ਉਸਦੇ ਪਿਤਾ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਥੋੜੇ ਸਮੇਂ ਬਾਅਦ ਹੀ ਲੜਕੀ ਦੀ ਮੌਤ ਹੋ ਗਈ। ਹਸਪਤਾਲ ਦੇ ਡਾਕਟਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ 👉CM Bhagwant Mann ਅੱਜ ਜੇਲ੍ਹ ‘ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਿਲਣਗੇ
ਹਾਲਾਂਕਿ ਲੜਕੀ ਦੇ ਪਿਤਾ ਨੇ ਘਟਨਾ ਨੂੰ ਬਦਲਣ ਦੀ ਕੋਸ਼ਿੱਸ ਕੀਤੀ ਪ੍ਰੰਤੂ ਪੁਲਿਸ ਦੀ ਸਖ਼ਤੀ ਨਾਲ ਕੀਤੀ ਪੁਛਗਿਛ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆਈ। ਮ੍ਰਿਤਕ ਲੜਕੀ ਦੇ ਪਿਤਾ ਅਨੁਸਾਰ ਉਸਦੀ ਪਤਨੀ ਲਵਪ੍ਰੀਤ ਕੌਰ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਇਲਾਜ ਕਰਵਾ ਰਹੀ ਸੀ। ਘਟਨਾ ਵਾਲੇ ਦਿਨ, ਲੜਕੀ ਲਗਾਤਾਰ ਰੋ ਰਹੀ ਸੀ, ਜਿਸ ਕਾਰਨ ਲਵਪ੍ਰੀਤ ਨੇ ਗੁੱਸੇ ਵਿੱਚ ਆ ਕੇ ਮਾਸੂਮ ਲੜਕੀ ‘ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





